ਮੋਹਾਲੀ: ਸ਼ਹਿਰ ਦੇ 67 ਸੈਕਟਰ 'ਚ ਲੱਗਭੱਗ 7 ਏਕੜ ਜ਼ਮੀਨ ਉੱਪਰ ਬਿਲਡਿੰਗ ਮਟੀਰੀਅਲ ਵਪਾਰੀਆਂ ਵੱਲੋਂ ਕਬਜ਼ਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਗਮਾਡਾ ਦੇ ਅਧਿਕਾਰੀਆਂ ਨੇ ਕੈਮਰੇ ਅੱਗੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।
ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚੋਂ ਇੱਕ ਵਾਅਦਾ ਇਹ ਵੀ ਸੀ ਕਿ ਉਹ ਕਾਲੇ ਬਜ਼ਾਰੀ ਤੇ ਨਜਾਇਜ਼ ਮਾਈਨਿੰਗ ਰੋਕਣਗੇ। ਪਰ, ਕੈਪਟਨ ਸਰਕਾਰ ਨੂੰ ਆਏ 3 ਸਾਲ ਹੋਣ ਜਾ ਰਹੇ ਹਨ, ਪਰ ਅਜਿਹਾ ਕਿਤੇ ਵੀ ਵਿਖਾਈ ਨਹੀਂ ਦੇ ਰਿਹਾ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹੋਣ।
ਹੁਣ ਨਜਾਇਜ਼ ਮਾਈਨਿੰਗ ਦੇ ਨਾਲ-ਨਾਲ ਨਜਾਇਜ਼ ਵਪਾਰ ਵੀ ਸ਼ੁਰੂ ਹੋ ਗਿਆ ਹੈ, ਪਰ ਸਰਕਾਰ ਅਜੇ ਵੀ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਨਜਾਇਜ਼ ਮਾਈਨਿੰਗ ਤਾਂ ਲੂਕੇ ਛੁਪੇ ਚੱਲ ਰਹੀ ਹੈ, ਪਰ ਬਿਲਡਿੰਗ ਮਟੀਰੀਅਲ ਵਪਾਰੀਆਂ ਦਾ ਕਬਜ਼ਾ ਕੈਪਟਨ ਦੇ ਵਜ਼ੀਰ ਬਲਬੀਰ ਸਿੱਧੂ ਦੇ ਸ਼ਹਿਰ ਅੰਦਰ ਸ਼ਰੇਆਮ ਚੱਲ ਰਿਹਾ ਹੈ।
ਜਾਣਕਾਰੀ ਲਈ ਦੱਸ ਦਈਏ ਮੋਹਾਲੀ ਦੇ 67 ਸੈਕਟਰ 'ਚ ਗਮਾਡਾ ਦੇ ਦੇਖ ਰੇਖ ਵਾਲੀ 7 ਏਕੜ ਜ਼ਮੀਨ ਉੱਪਰ ਢੋਆ ਢੁਆਈ ਵਾਲੇ ਟਿੱਪਰ,ਕਰੇਨਾ, ਪ੍ਰੋਕਲੇਨ ਮਸ਼ੀਨਾਂ, ਰੇਤਾ ਬੱਜਰੀ ਨਾਲ ਕਬਜ਼ਾ ਕੀਤਾ ਹੋਇਆ ਹੈ। ਗੱਲ ਸਿਰਫ਼ ਕਬਜ਼ੇ ਤੱਕ ਸੀਮਿਤ ਨਹੀਂ ਹੁੰਦੀ, ਇਨ੍ਹਾਂ ਵੱਲੋਂ ਵੱਡੇ ਪੱਧਰ ਉੱਪਰ ਜੰਗਲ ਵੀ ਸਾਫ਼ ਕਰ ਦਿੱਤੇ ਗਏ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪ੍ਰਸਾਸ਼ਨ ਵੱਲੋਂ ਕਿਸੇ ਉਪਰ ਵੀ ਜੰਗਲ ਕੱਟਣ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ।
ਪ੍ਰਸਾਸ਼ਨ ਵੱਲੋਂ ਮਾਮਲਾ ਦਰਜ ਕਰਨ ਦੀ ਗੱਲ ਤਾਂ ਦੂਰ ਇੱਥੋਂ ਕਬਜ਼ਾ ਵੀ ਹਟਵਾਇਆ ਨਹੀਂ ਜਾ ਰਿਹਾ। ਦੂਜੇ ਪਾਸੇ ਕੁੜੇ ਦੇ ਡੰਪ ਉਪਰ ਕੰਮ ਕਰਦੇ ਮਜ਼ਦੂਰ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਨੇ ਸਾਰਾ ਜੰਗਲ ਸਾਫ਼ ਕਰ ਦਿੱਤਾ ਹੈ। 2-3 ਸਾਲ ਤੋਂ ਜਾਇਦਾ ਦਾ ਸਮਾਂ ਹੋ ਗਿਆ ਇੱਥੇ ਕਬਜ਼ਾ ਕਰਕੇ ਬੈਠਿਆਂ ਨੂੰ ਹਾਲਾਂਕਿ ਕਿ ਇਸ ਉਪਰ ਕੋਈ ਅਧਿਕਾਰੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਨਹੀਂ ਹੈ। ਸਟੇਟ ਅਫ਼ਸਰ ਮਹੇਸ਼ ਬਾਂਸਲ ਨੇ ਕੈਮਰਾ ਨੂੰ ਜਲਦੀ ਹਟਾਉਣ ਦੀ ਗੱਲ ਕੀਤੀ ਹੈ।