ਮੋਹਾਲੀ: ਮੋਹਾਲੀ ਵਿਖੇ ਲਗਾਤਾਰ ਵਧ ਰਹੇ ਨਵੇਂ ਯੂਕੇ ਸਟਰੇਨ ਕਾਰਨ ਹੌਟਸਪੌਟ ਜ਼ਿਲ੍ਹਾ ਬਣਦਾ ਜਾ ਰਿਹੈ, ਜਿਸ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਸਰਕਾਰੀ ਹਸਪਤਾਲ ਵਿਖੇ ਟੀਕਾਕਰਨ ਮੁਹਿੰਮ ਦੇ ਇੰਚਾਰਜ ਡਾ. ਰਾਜਿੰਦਰ ਭੂਸ਼ਨ ਨਾਲ ਖਾਸ ਗੱਲਬਾਤ ਕੀਤੀ ਗਈ।
ਸਵਾਲ : ਵੈਕਸੀਨ ਦੀ ਘਾਟ ਹੋਣ ਕਾਰਨ ਕਿਸ ਤਰੀਕੇ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ ?
ਜਵਾਬ : ਜ਼ਿਲ੍ਹਾ ਮੁਹਾਲੀ ਵਿਖੇ ਟੀਕਾਕਰਨ ਮੁਹਿੰਮ ਦੇ ਇੰਚਾਰਜ ਰਾਜਿੰਦਰ ਭੂਸ਼ਨ ਨੇ ਦੱਸਿਆ ਕਿ ਪਹਿਲਾਂ ਲੋਕਾਂ ਵਿੱਚ ਟੀਕਾ ਨਾ ਲਗਵਾਉਣ ਦੀਆਂ ਅਫ਼ਵਾਹਾਂ ਫੈਲੀਆਂ ਤੇ ਇੰਨਾ ਹੀ ਨਹੀਂ ਉਨ੍ਹਾਂ ਦੇ ਫਰੰਟ ਲਾਈਨ ਵਰਕਰ ਅਤੇ ਹੈਲਥ ਵਰਕਰ ਵੀ ਟੀਕਾ ਲਗਵਾਉਣ ਤੋਂ ਕਤਰਾਉਂਦੇ ਸਨ ਅਤੇ ਹੁਣ ਤੱਕ ਉਹ ਜ਼ਿਲ੍ਹਾ ਮੁਹਾਲੀ ਵਿਖੇ ਸਵਾ ਲੱਖ ਤੋਂ ਵੱਧ ਟੀਕਾਕਰਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪੰਦਰਾਂ ਮੋਬਾਈਲ ਟੀਮਾਂ ਮੁਹਾਲੀ ਅੱਠ ਖਰੜ ਅੱਠ ਡੇਰਾਬੱਸੀ ਵਿਚ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੋ ਸੈਂਟਰਾਂ ਵਿਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ ਤੇ ਹੁਣ ਜ਼ਿਆਦਾ ਲੋਕਾਂ ਵਲੋਂ ਟੀਕਾ ਲਗਵਾਉਣ ਆਉਣ ਕਾਰਨ ਵੈਕਸੀਨ ਦੀ ਘਾਟ ਹੋ ਰਹੀ ਹੈ ਜਿਥੇ ਉਹ ਦਿਨ ਵਿੱਚ ਪੰਦਰਾਂ ਸੌ ਤੋਂ ਦੋ ਹਜ਼ਾਰ ਲੋਕਾਂ ਦੇ ਟੀਕਾ ਲਗਾਉਂਦੇ ਸਨ ਤੇ ਹੁਣ ਦਿਨ ਵਿੱਚ ਉਹ ਤਕਰੀਬਨ ਸੱਤ ਹਜ਼ਾਰ ਲੋਕਾਂ ਦਾ ਟੀਕਾਕਰਨ ਕਰ ਰਹੇ ਹਨ।
ਸਵਾਲ : ਕੀ ਕਾਰਨ ਹਨ ਜੋ ਵੈਕਸੀਨ ਖ਼ਤਮ ਜਲਦੀ ਹੋ ਰਹੀ ਹੈ ?
ਜਵਾਬ : ਇੰਚਾਰਜ ਰਜਿੰਦਰ ਭੂਸ਼ਣ ਮੁਤਾਬਕ ਰੋਜ਼ਾਨਾ ਟੀਕਾਕਰਨ ਹੋਣ ਕਾਰਨ ਜਿਥੇ ਵੈਕਸੀਨ ਦੀ ਘਾਟ ਹੋ ਰਹੀ ਹੈ ਤਾਂ ਉੱਥੇ ਹੀ ਜ਼ਿਲ੍ਹਿਆਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਸਰਕਾਰ ਵੱਲੋਂ ਮੁਹੱਈਆ ਵੀ ਕਰਵਾਈ ਜਾ ਰਹੀ ਹੈ ਤਾਂ ਉੱਥੇ ਹੀ ਪੁਣੇ ਤੋਂ ਨਵੇਂ ਜਹਾਜ਼ ਰਾਹੀਂ ਆਰਡਰ ਵੀ ਆ ਰਹੇ ਹਨ ਤਾਂ ਜੋ ਸੂਬੇ ਵਿੱਚ ਵੈਕਸੀਨ ਦੀ ਸ਼ੋਰਟੇਜ ਨਾ ਰਹੇ। ਹਾਲਾਂਕਿ ਉਨ੍ਹਾਂ ਵੱਲੋਂ 45 ਸਾਲ ਦੀ ਉਮਰ ਸਣੇ ਹਰ ਇਕ ਵਰਗ ਟੀਕਾਕਰਨ ਦੀ ਮੰਗ ਕੀਤੀ ਗਈ ਸੀ ਜੋ ਕਿ ਕੇਂਦਰ ਸਰਕਾਰ ਵਲੋਂ ਪਰਮਿਸ਼ਨ ਨਹੀਂ ਦਿੱਤੀ ਗਈ ਅਤੇ ਨਵੇਂ ਵੈਕਸੀਨ ਦੇ ਆ ਰਹੇ ਬਲਕ ਵਿੱਚੋਂ ਪੱਚੀ ਹਜ਼ਾਰ ਡੋਜ਼ ਮੁਹਾਲੀ ਜ਼ਿਲ੍ਹੇ ਲਈ ਹੋਰ ਮਿਲ ਜਾਵੇਗੀ ਅਤੇ ਇੰਚਾਰਜ ਨੇ ਇਨ੍ਹਾਂ ਵੀ ਜ਼ਰੂਰ ਮੰਨਿਆ ਕਿ ਜ਼ਿਲ੍ਹੇ ਵਿਚ ਵੈਕਸੀਨ ਦੀ ਸ਼ਾਰਟੇਜ ਸੀ, ਲੇਕਿਨ ਹੁਣ ਜਲਦ ਹੀ ਉਹ ਪੂਰੀ ਕੀਤੀ ਜਾਵੇਗੀ।
ਸਵਾਲ: ਆਕਸੀਜਨ ਦੀ ਘਾਟ ਨੂੰ ਕਿਸ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ ?
ਜਵਾਬ: ਪਿਛਲੇ ਸਾਲ ਮੁਹਾਲੀ ਸਿਵਲ ਹਸਪਤਾਲ ਵਿਖੇ ਵੀ ਬੈੱਡ ਆਕਸੀਜਨ ਵਾਲੇ ਸਨ ਜਦ ਕਿ ਉਨ੍ਹਾਂ ਨੂੰ ਇੱਕ ਸਾਲ ਵਿੱਚ 20 ਤੋਂ 60 ਕੀਤਾ ਗਿਆ ਹੈ ਜੋ ਕਿ ਗੰਭੀਰ ਮਰੀਜ਼ਾਂ ਨਾਲ ਫੁੱਲ ਹੋ ਚੁੱਕੇ ਹਨ। ਜੇਕਰ ਆਕਸੀਜਨ ਦੀ ਘਾਟ ਐਮਰਜੈਂਸੀ ਵਿੱਚ ਮਹਿਸੂਸ ਹੋਵੇਗੀ ਤਾਂ ਇੰਡਸਟਰੀ ਨੂੰ ਸਪਲਾਈ ਕੀਤੀ ਜਾਣ ਵਾਲੀ ਆਕਸੀਜਨ ਕੁਝ ਦਿਨਾਂ ਲਈ ਘਟ ਕਰ ਦਿੱਤੀ ਜਾਵੇਗੀ ਤਾਂ ਜੋ ਆਕਸੀਜਨ ਦੀ ਸਪਲਾਈ ਹਸਪਤਾਲਾਂ ਵਿੱਚ ਕੀਤੀ ਜਾ ਸਕੇ। ਫਿਲਹਾਲ ਕੋਈ ਵੀ ਐਮਰਜੈਂਸੀ ਵਾਲੀ ਸਥਿਤੀ ਮੋਹਾਲੀ ਵਿਖੇ ਨਹੀਂ ਹੈ ਅਤੇ ਉਸੇ ਤਰੀਕੇ ਨਾਲ ਹਰ ਇੱਕ ਜ਼ਿਲ੍ਹੇ ਦੇ ਬਣੇ ਵੱਟਸਐਪ ਗਰੁੱਪਾਂ ਵਿੱਚ ਜਾਣਕਾਰੀ ਹਰ ਰੋਜ਼ ਅਪਡੇਟ ਕੀਤੀ ਜਾਂਦੀ ਹੈ ਅਤੇ ਜਿੱਥੇ ਆਕਸੀਜਨ ਦੀ ਘਾਟ ਹੁੰਦੀ ਹੈ ਉੱਥੇ ਆਕਸੀਜਨ ਭਿਜਵਾ ਦਿੱਤੀ ਜਾਂਦੀ ਹੈ।
ਸਵਾਲ: ਕੀ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਗਾਈਡਲਾਈਨ ਨਵੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਸੂਬੇ ਦੇ ਵਿੱਚ ਮੌਤ ਦੇ ਅੰਕੜੇ ਕਿਉਂ ਵਧ ਰਹੇ ਹਨ ?
ਜਵਾਬ: ਰਾਜਿੰਦਰ ਭੂਸ਼ਨ ਨੇ ਜਵਾਬ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਵਧ ਰਹੇ ਕੋਰੋਨਾ ਵਾਇਰਸ ਨਾਲ ਮੌਤ ਦੇ ਅੰਕੜਿਆਂ ਦੀ ਰਿਪੋਰਟ ਦੀ ਤੁਲਨਾ ਜੇਕਰ ਕੀਤੀ ਜਾਵੇ ਤਾਂ ਅਮਰੀਕਾ ਦੇ ਵਿਚ ਲੋਕਾਂ ਦੀ ਇਮਿਊਨਿਟੀ ਭਾਰਤੀਆਂ ਨਾਲੋਂ ਵੱਧ ਹੋਣ ਦੇ ਬਾਵਜੂਦ ਵੀ ਮੌਤਾਂ ਹੋ ਰਹੀਆਂ ਹਨ, ਜਦਕਿ ਭਾਰਤ ਵਿਚ ਜੋ ਲੋਕ ਸਲੱਮ ਏਰੀਆ ਵਿਚ ਰਹਿੰਦੇ ਹਨ। ਉਨ੍ਹਾਂ ਉੱਪਰ ਕੋਈ ਜ਼ਿਆਦਾ ਅਸਰ ਨਹੀਂ ਦਿਖ ਰਿਹਾ ਕਿਉਂਕਿ ਲੋਅਰ ਲੇਬਰ ਕਲਾਸ ਵਿੱਚ ਹਾਈ-ਫਾਈ ਲੋਕਾਂ ਨਾਲੋਂ ਕਾਫ਼ੀ ਵਧੇਰੇ ਇਮਿਊਨਿਟੀ ਹੁੰਦੀ ਹੈ ਜੋ ਕਿ ਇੱਕ ਮੁੱਖ ਕਾਰਨ ਹੈ ਅਤੇ ਵਧ ਰਹੇ ਮੌਤ ਦੇ ਆਂਕੜਿਆਂ ਦਾ ਮੁੱਖ ਕਾਰਨ ਤੁਹਾਡੇ ਰਹਿਣ ਸਹਿਣ ਤੇ ਡਿਪੈਂਡ ਕਰਦਾ ਹੈ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਹੋਮ ਆਈਸੋਲੇਸ਼ਨ ਨਹੀਂ ਕੀਤਾ ਗਿਆ ਸੀ, ਜਦਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਾਏ ਗਏ ਕੋਵਿਡ ਸੈਂਟਰਾਂ ਵਿੱਚ ਹੀ 14 ਦਿਨ ਲਈ ਕੁਆਰਨਟਾਈਨ ਕੀਤਾ ਜਾਂਦਾ ਸੀ ਜਦਕਿ ਹੁਣ ਨਵੀਂਆਂ ਗਾਈਡਲਾਈਨ ਕੋਈ ਜਾਰੀ ਕੀਤੀਆਂ ਗਈਆਂ ਹਨ ਜਾਂ ਨਹੀਂ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਸਵਾਲ : ਨਵਾਂ ਯੂਕੇ ਸਟ੍ਰੇਨ ਕਿਹੜੇ ਲੋਕਾਂ ਉੱਪਰ ਅਤੇ ਕਿੰਨਾ ਪ੍ਰਭਾਵ ਪਾ ਰਹੀ ਹੈ ?
ਜਵਾਬ : ਰਜਿੰਦਰ ਭੂਸ਼ਣ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਆਉਣ ਦੇ ਨਾਲ ਸਭ ਤੋਂ ਪਹਿਲਾਂ ਸੱਠ ਪੈਂਹਠ ਸਾਲਾਂ ਤੋਂ ਉੱਪਰ ਵਾਲੇ ਬਜ਼ੁਰਗਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਸੀ ਅਤੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਪਹਿਲਾਂ ਹੀ ਕਈ ਬੀਮਾਰੀਆਂ ਸਨ, ਉਨ੍ਹਾਂ ਉੱਪਰ ਸਭ ਤੋਂ ਵੱਧ ਅਟੈਕ ਕਰ ਰਿਹਾ ਸੀ। ਜਦ ਕਿ ਹੁਣ ਨਵਾਂ ਯੂਕੇ ਸਟੇਨ ਅਠਾਰਾਂ ਤੋਂ 25 ਸਾਲ ਤੱਕ ਦੇ ਨੌਜਵਾਨਾਂ ਸਣੇ ਗਰਭਵਤੀ ਔਰਤਾਂ ਉਪਰ ਵੀ ਪ੍ਰਭਾਵ ਪਾ ਰਿਹਾ। ਜਦਕਿ ਪਿਛਲੇ ਸਾਲ ਗਰਭਵਤੀ ਔਰਤਾਂ ਉੱਪਰ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲ ਰਿਹਾ ਸੀ ਜਦਕਿ ਨਵਾਂ ਸਟੇਨ ਨੌਜਵਾਨਾਂ ਸਣੇ ਚਾਲੀ ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਤੇ ਬਹੁਤ ਪ੍ਰਭਾਵ ਪਾ ਰਿਹਾ ਹੈ। ਤਿੰਨਾਂ ਹੀ ਨਹੀਂ ਕਈ ਨਿੱਜੀ ਹਸਪਤਾਲਾਂ ਦੇ ਵਿੱਚ ਅਜਿਹੇ ਕੇਸ ਸਾਹਮਣੇ ਆ ਰਹੇ ਹਨ ਅਤੇ ਛੇ ਸਾਲ ਦਾ ਇੱਕ ਬੱਚਾ ਉਨ੍ਹਾਂ ਦੇ ਖੁਦ ਹਸਪਤਾਲ ਵਿੱਚ ਦਾਖ਼ਲ ਹੈ।