ਮੁਹਾਲੀ: 1992 ਦੇ ਬਹੁ-ਚਰਚਿਤ ਬਲਵੰਤ ਮੁਲਾਤਾਨੀ ਅਗਵਾਹ ਕਾਂਡ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਮੁੜ ਮਾਮਲਾ ਦਰਜ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਸੈਣੀ ਨੇ ਮੁਹਾਲੀ ਦੀ ਵਧੀਕ ਜ਼ਿਲ੍ਹਾ ਅਤੇ ਸ਼ੈਸਨ ਅਦਾਲਤ ਵਿੱਚ ਅੰਤਰਿਮ ਜ਼ਮਾਨਤ ਲਈ ਅਰਜ਼ੀ ਲਗਾਈ ਹੋਈ ਹੈ। ਇਸ ਅਰਜ਼ੀ 'ਤੇ ਅਦਾਲਤ ਨੇ ਦੋਵਾਂ ਪੱਖਾ ਦੀ ਦਲੀਲਾਂ ਸੁਨਣ ਤੋਂ ਬਾਅਦ ਫੈਸਲੇ ਨੂੰ ਸੋਮਵਾਰ ਤੱਕ ਰਾਖਵਾਂ ਰੱਖਿਆ ਗਿਆ ਹੈ।
ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵੱਲੋਂ ਸੀਨੀਅਰ ਐਡਵੋਕੇਟ ਏ ਪੀ ਐੱਸ ਦਿਓਲ ਕੋਰਟ ਵਿੱਚ ਪੇਸ਼ ਹੋਏ ਤੇ ਆਪਣੀ ਦਲੀਲਾਂ ਅਦਾਲ ਅੱਗੇ ਰੱਖੀਆ। ਏਪੀਐੱਸ ਦਿਓਲ ਵੱਲੋਂ ਕੋਰਟ ਵਿੱਚ ਇਸ ਮਾਮਲੇ ਨੂੰ 29 ਸਾਲ ਬਾਅਦ ਐੱਫਆਈਆਰ ਦਰਜ ਕਰਨ ਉੱਤੇ ਸਵਾਲ ਚੁੱਕੇ । ਉਨ੍ਹਾਂ ਨੇ ਕਿਹਾ ਕਿ ਜਦ ਸਾਲ 2011 ਵਿੱਚ ਫੈਸਲਾ ਆ ਗਿਆ ਸੀ ਤਾਂ ਇੰਨੇ ਸਾਲਾਂ ਬਾਅਦ ਇਕ ਵਾਰ ਫਿਰ ਤੋਂ ਐੱਫਆਈਆਰ ਦਰਜ ਕਿਉਂ ਕੀਤੀ ਗਈ ਜਦਕਿ ਕਿਸੇ ਵੀ ਮਾਮਲੇ ਵਿੱਚ ਦੂਜੀ ਵਾਰ ਐਫਆਈਆਰ ਦਰਜ ਨਹੀਂ ਕੀਤੀ ਜਾ ਸਕਦੀ ।
ਏਪੀਐੱਸ ਦਿਓਲ ਵੱਲੋਂ ਐੱਫਆਈਆਰ ਦੀ ਮੈਨਟੇਨਬਿੱਲੀਟੀ ਉੱਤੇ ਵੀ ਸਵਾਲ ਚੁੱਕੇ ਗਏ।ਉਨ੍ਹਾਂ ਨੇ ਕਿਹਾ ਕਿ ਸੁਮੇਧ ਸੈਣੀ ਨੇ ਅੱਤਵਾਦ ਦੇ ਦੌਰਾਨ ਕਈ ਕਾਰਵਾਈਆਂ ਕੀਤੀ ਜਿਸ ਦੇ ਕਾਰਨ ਉਨ੍ਹਾਂ ਦੇ ਕਈ ਦੁਸ਼ਮਣ ਬਣ ਗਏ ਇਸ ਕਰਕੇ ਉਨ੍ਹਾਂ ਦੇ ਖਿਲਾਫ਼ ਕਈ ਲੋਕੀਂ ਅਲੱਗ ਅਲੱਗ ਕੇਸ ਕਰਵਾਉਣਾ ਚਾਹੁੰਦੇ ਹਨ।
ਸ਼ਿਕਾਇਤਕਰਤਾ ਦੇ ਵਕੀਲ ਪ੍ਰਦੀਪ ਵਿਰਕ ਨੇ ਸਾਬਕਾ ਡੀਜੀਪੀ ਵੱਲੋਂ ਖ਼ੁਦ ਨੂੰ ਚੰਗਾ ਅਫ਼ਸਰ ਕਹਿਣ ਉੱਤੇ ਸਵਾਲ ਚੁੱਕੇ । ਉਨ੍ਹਾਂ ਨੇ ਕਿਹਾ ਯੂਨਾਈਟਿਡ ਨੇਸ਼ਨਜ਼ ਦੀ ਜਨਰਲ ਅਸੈਂਬਲੀ ਵਿੱਚ ਵੀ ਸਾਬਕਾ ਡੀਜੀਪੀ ਸੁਮੇਧ ਸੈਣੀ ਉੱਤੇ ਸਵਾਲ ਚੁੱਕੇ ਗਏ ਨੇ ਅਦਾਲਤ ਦੇ ਵਿੱਚ ਸੁਮੇਧ ਸੈਣੀ ਤੇ ਚੱਲ ਰਹੇ ਹੋਰ ਕੇਸਾਂ ਦਾ ਜ਼ਿਕਰ ਵੀ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਸੁਮੇਧ ਸੈਣੀ ਨੂੰ ਜਦੋਂ ਉਨ੍ਹਾਂ ਦੇ ਉੱਤੇ ਦਰਜ ਹੋਏ ਮਾਮਲਿਆਂ ਦੇ ਬਾਰੇ ਪਤਾ ਚੱਲਿਆ ਤੇ ਉਨ੍ਹਾਂ ਨੇ ਹਿਮਾਚਲ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਕਿਹਾ ਕਿ ਦੂਜੀ ਵਾਰ ਐੱਫਆਈਆਰ ਨਹੀਂ ਦਰਜ ਕੀਤੀ ਬਲਕਿ ਸੁਪਰੀਮ ਕੋਰਟ ਨੇ ਆਪਣੇ ਆਦੇਸ਼ਾਂ ਵਿੱਚ ਸ਼ਿਕਾਇਤਕਰਤਾ ਨੂੰ ਛੂਟ ਦਿੱਤੀ ਸੀ । ਪ੍ਰਦੀਪ ਵਿਰਕ ਨੇ ਕਿਹਾ ਜੇ ਸੈਣੀ ਨੂੰ ਕਸਟਡੀ ਵਿੱਚ ਲਾਇਆ ਗਿਆ ਤਾਂ ਹੋਰ ਵੀ ਕਈ ਮਾਮਲਿਆਂ ਦੀ ਪੋਲ ਖੁੱਲ੍ਹ ਸਕਦੀ ਹੈ ਇਸ ਕਰਕੇ ਸਮੇਤ ਸੈਣੀ ਨੂੰ ਜ਼ਮਾਨਤ ਨਾ ਦਿੱਤੀ ਜਾਵੇ।