ਮੋਹਾਲੀ: ਅਧਿਆਪਕ ਯੂਨੀਅਨ (Teachers Union) ਵੱਲੋਂ ਸਵੇਰ ਤੋਂ ਹੀ ਸਿੱਖਿਆ ਬੋਰਡ ਦਫ਼ਤਰ (Board of Education) ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਅਧਿਆਪਕਾਂ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਸਰਕਾਰ ’ਤੇ ਕੋਈ ਅਸਰ ਨਾ ਹੋਣ ਕਾਰਨ ਰੋਹ ’ਚ ਆਏ ਅਧਿਆਪਕਾਂ ਨੇ ਸਿੱਖਿਆ ਭਵਨ ਦੇ ਸਾਰੇ ਗੇਟ ਬੰਦ ਕਰ ਦਿੱਤੇ ਹਨ ਜਿਸ ਕਾਰਨ ਸਿੱਖਿਆ ਸੱਕਤਰ ਕ੍ਰਿਸ਼ਨ ਕੁਮਾਰ ਸਮੇਤ ਵਿਭਾਗ ਦੇ ਸਾਰੇ ਅਫ਼ਸਰ ਛੁੱਟੀ ਤੋਂ ਬਾਅਦ ਅੰਦਰ ਹੀ ਫਸੇ ਹੋਏ ਸਨ। ਹਾਲਾਂਕਿ ਅਧਿਆਪਕਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਗੇਟ ਤਾਂ ਖੋਲ੍ਹ ਦਿੱਤਾ ਹੈ ਪਰ ਧਰਨਾ ਅਜੇ ਵੀ ਲਗਾਤਾਰ ਜਾਰੀ ਹੈ।
ਇਹ ਵੀ ਪੜੋ: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ‘ਤੇ ਚੜ੍ਹ ਅਧਿਆਪਕਾਂ ਨੇ ਖੁਦਕੁਸ਼ੀ ਦੀ ਦਿੱਤੀ ਧਮਕੀ
ਹਾਲਾਂਕਿ ਕੁਝ ਅਧਿਆਪਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਓ ਐੱਸ ਡੀ (OSD) ਕੈਪਟਨ ਸੰਦੀਪ ਸੰਧੂ (Capt. Sandeep Sandhu) ਨੇ ਅਧਿਆਪਕ ਆਗੂਆਂ ਨੂੰ ਬੈਠਕ ਲਈ ਬੁਲਾਇਆ ਹੈ। ਜੋ ਕਿ ਸਰਹਿੰਦ ਵਿਖੇ ਹੋ ਰਹੀ ਹੈ। ਆਖਿਕਾਰ ਇਸ ਬੈਠਕ ਦਾ ਕੀ ਸਿੱਟਾ ਨਿਕਲੇਗਾ ਇਹ ਤਾਂ ਸਮਾਂ ਹੀ ਦੱਸੇਗਾ।
ਇਹ ਵੀ ਪੜੋ: Board of Education: ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ OSD ਨੇ ਮੀਟਿੰਗ ਲਈ ਦਿੱਤਾ ਸੱਦਾ