ਮੁਹਾਲੀ: ਇੱਥੋ ਦੇ ਸਿਲਵੀ ਪਾਰਕ ਵਿੱਚ ਤਿੰਨ ਅਧਿਆਪਕਾਂ ਦੀਆਂ ਬਦਲੀਆਂ ਦੇ ਵਿਰੋਧ ਵਿੱਚ ਅਧਿਆਪਕਾਂ ਵੱਲੋਂ ਵੱਡੇ ਪੱਧਰ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਦਰਅਸਲ, ਇਨ੍ਹਾਂ ਤਿੰਨ ਅਧਿਆਪਕਾਂ ਵੱਲੋਂ 'ਪੜ੍ਹੋ ਪੰਜਾਬ' ਤਹਿਤ ਹੋਣ ਵਾਲੇ ਟੈਸਟ ਦਾ ਵਿਰੋਧ ਕੀਤਾ ਜਾ ਰਿਹਾ ਸੀ। ਅਧਿਆਪਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਅਧਿਆਪਕਾਂ ਦੀ ਬਦਲੀ ਰੱਦ ਕੀਤੀ ਜਾਵੇ। ਮੌਕੇ 'ਤੇ ਮੁਹਾਲੀ ਦੇ ਐਸਡੀਐਮ ਅਧਿਆਪਕਾਂ ਨੂੰ ਸ਼ਾਂਤ ਕਰਵਾਇਆ।
3 ਅਧਿਆਪਕਾਂ ਦੀ ਬਦਲੀ ਦੇ ਵਿਰੋਧ ਵਜੋਂ ਮੁਹਾਲੀ 'ਚ ਰੋਸ ਪ੍ਰਦਰਸ਼ਨ - ਪੰਜਾਬ
ਅਧਿਆਪਕਾਂ ਵਲੋਂ ਵੱਡੇ ਪੱਧਰ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ। 3 ਅਧਿਆਪਕਾਂ ਦੀ ਬਦਲੀ ਦਾ ਵਿਰੋਧ। 'ਪੜ੍ਹੋ ਪੰਜਾਬ' ਤਹਿਤ ਹੋਣ ਵਾਲੇ ਟੈਸਟ ਦਾ ਤਿੰਨੋ ਅਧਿਆਪਕ ਕਰ ਰਹੇ ਸਨ ਵਿਰੋਧ। ਤਿੰਨੇ ਅਧਿਆਪਕਾਂ ਦੀਆਂ ਬਦਲੀਆਂ ਰੱਦ ਕਰਨ ਦੀ ਸੀ ਮੰਗ।
3 ਅਧਿਆਪਕਾਂ ਦੀ ਬਦਲੀ ਦੇ ਵਿਰੋਧ ਵਜੋਂ ਮੁਹਾਲੀ 'ਚ ਰੋਸ ਪ੍ਰਦਰਸ਼ਨ
ਮੁਹਾਲੀ: ਇੱਥੋ ਦੇ ਸਿਲਵੀ ਪਾਰਕ ਵਿੱਚ ਤਿੰਨ ਅਧਿਆਪਕਾਂ ਦੀਆਂ ਬਦਲੀਆਂ ਦੇ ਵਿਰੋਧ ਵਿੱਚ ਅਧਿਆਪਕਾਂ ਵੱਲੋਂ ਵੱਡੇ ਪੱਧਰ 'ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਦਰਅਸਲ, ਇਨ੍ਹਾਂ ਤਿੰਨ ਅਧਿਆਪਕਾਂ ਵੱਲੋਂ 'ਪੜ੍ਹੋ ਪੰਜਾਬ' ਤਹਿਤ ਹੋਣ ਵਾਲੇ ਟੈਸਟ ਦਾ ਵਿਰੋਧ ਕੀਤਾ ਜਾ ਰਿਹਾ ਸੀ। ਅਧਿਆਪਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਅਧਿਆਪਕਾਂ ਦੀ ਬਦਲੀ ਰੱਦ ਕੀਤੀ ਜਾਵੇ। ਮੌਕੇ 'ਤੇ ਮੁਹਾਲੀ ਦੇ ਐਸਡੀਐਮ ਅਧਿਆਪਕਾਂ ਨੂੰ ਸ਼ਾਂਤ ਕਰਵਾਇਆ।
ਮੁਹਾਲੀ ਦੇ ਤਿੰਨ ਅਧਿਆਪਕਾਂ ਦੀਆਂ ਬਦਲੀਆਂ ਦੇ ਵਿਰੋਧ ਵਿੱਚ ਅਧਿਆਪਕਾਂ ਵੱਲੋਂ ਵੱਡੇ ਪੱਧਰ ਤੇ ਰੋਸ ਮੁਜ਼ਾਹਰਾ ਕੀਤਾ ਗਿਯਾ। ਦਰਅਸਲ ਇਨ੍ਹਾਂ ਤਿੰਨ ਅਧਿਆਪਕਾਂ ਵੱਲੋਂ ਪੜ੍ਹੋ ਪੰਜਾਬ ਤਹਿਤ ਹੋਣ ਵਾਲੇ ਟੈਸਟ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਨੂੰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਅਤੇ ਅਧਿਆਪਕਾਂ ਦੀ ਫੌਰੀ ਤੌਰ ਤੇ ਬਦਲੀ
ਕਰ ਦਿੱਤੀ ਗਈ। ...ਇਨ੍ਹਾਂ ਬਦਲੀਆਂ ਨੂੰ ਰੱਦ ਕਰਵਾਉਣ ਲਈ ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੁਹਾਲੀ ਦੇ ਸਿਲਵੀ ਪਾਰਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇੰਨਾ ਹੀ ਨਹੀਂ ਡੀਪੀਆਈ ਪ੍ਰਾਇਮਰੀ ਦੇ ਘਰ ਸਾਹਮਣੇ ਪੂਰੀ ਰਾਤ ਧਰਨਾ ਪ੍ਰਦਰਸ਼ਨ ਕਰਨ ਦੀ ਗੱਲ ਵੀ ਆਖੀ ਗਈ। ਇਨ੍ਹਾਂ ਮੁਜ਼ਾਹਰਾਕਾਰੀਆਂ ਦੀ ਮੰਗ ਸੀ ਕਿ ਤਿੰਨੇ
ਅਧਿਆਪਕਾਂ ਦੀਆਂ ਬਦਲੀਆਂ ਰੱਦ ਕੀਤੀਆਂ ਜਾਣ ਅਤੇ ਉਨ੍ਹਾਂ ਨੂੰ ਮੁੜ ਉਸੇ ਥਾਂ ਤੇ ਤੈਨਾਤ ਕੀਤਾ ਜਾਵੇ। ਅਧਿਆਪਕਾਂ ਦੇ ਧਰਨੇ ਦੀ ਖ਼ਬਰ ਸੁਣਦਿਆਂ ਹੀ ਤਿੰਨੇ ਟੀਚਰਾਂ ਦੀ ਬਦਲੀ ਨੂੰ ਰੋਕ ਦਿੱਤਾ ਗਿਆ ਅਤੇ ਨਾਲ ਹੀ ਮੁਹਾਲੀ ਦੇ ਐਸਡੀਐਮ ਮੌਕੇ ਤੇ ਪਹੁੰਚੇ ਤੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ।
feed sent through FTP
Feed slug -
Teacher Protest Mohali
4 files