ETV Bharat / state

ਕਰਤਾਰਪੁਰ ਲਾਂਘਾ ਖੁੱਲ੍ਹਣ 'ਤੇ ਸਿੱਧੂ ਤੇ ਇਮਰਾਨ ਖਾਨ ਨੂੰ ਸਨਮਾਨਿਤ ਕਰਨ ਦੀ ਅਪੀਲ - ਸਿੱਧੂ ਤੇ ਇਮਰਾਨ ਖਾਨ ਨੂੰ ਸਨਮਾਨਿਤ

ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਸਮੁੱਚੇ ਵਿਸ਼ਵ 'ਚ ਨਾਨਕ ਨਾਮ ਲੇਵਾ ਸੰਗਤਾਂ ਕਾਫ਼ੀ ਖੁਸ਼ ਹਨ ਤੇ ਉੱਥੇ ਜਾ ਕੇ ਦਰਸ਼ਨ ਕਰਨ ਲਈ ਬਹੁਤ ਉਤਾਵਲੀਆਂ ਹਨ।

Gurmeet Singh Chanal
author img

By

Published : Nov 22, 2019, 6:12 AM IST

ਕੁਰਾਲੀ: ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਪੂਰੇ ਵਿਸ਼ਵ 'ਚ ਇਸ ਦੀ ਖੁਸ਼ੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਧ ਸੰਗਤਾਂ ਵੱਲੋਂ ਇਸ ਉਪਾਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਸੰਗਤਾਂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਦਾ ਲਾਂਘਾ ਖੋਲਣ 'ਤੇ ਸਵਾਗਤ ਕਰ ਰਹੀਆਂ ਹਨ।

ਦੱਸ ਦੇਈਏ ਕਿ ਦੋਨਾਂ ਦੇਸ਼ਾਂ ਦੇ ਮਹਾਨ ਖਿਡਾਰੀਆਂ ਨੇ ਰਾਜਨੀਤੀ 'ਚ ਪ੍ਰਵੇਸ਼ ਕਰਕੇ ਉਸੇ ਹੀ ਖੇਡ ਭਾਵਨਾ ਨੂੰ ਬਰਕਾਰ ਰੱਖਦੇ ਹੋਏ ਲਾਂਘਾ ਖੋਲਣ 'ਚ ਵੱਢਮੁੱਲਾ ਯੋਗਦਾਨ ਪਾਇਆ ਹੈ।

ਇਹ ਵੀ ਪੜ੍ਹੋ:ਭੁਨਰਹੇੜੀ ਬੀੜ 'ਚ ਫੈਂਸਿੰਗ ਦਾ ਕੰਮ ਸ਼ੁਰੂ ਹੋਇਆ

ਗੁਰਮੀਤ ਸਿੰਘ ਚਨਾਲ਼ੋਂ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਤੇ ਸਿੱਖ ਸੰਗਤਾਂ ਵੱਲੋਂ ਬੇਨਤੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਨਵਜੌਤ ਸਿੰਘ ਸਿੱਧੂ ਨੂੰ ਅਕਾਲ ਤਖ਼ਤ ਸਾਹਿਬ 'ਚ ਸੱਦਾ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਮਰਾਨ ਖ਼ਾਨ ਤੇ ਨਵਜੌਤ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ ਸਦਕਾ ਹੀ ਲਾਂਘਾ ਖੁੱਲਣ ਦਾ ਕੰਮ ਮੁਕੰਮਲ ਹੋਇਆ ਹੈ।

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 72 ਸਾਲਾਂ ਤੋਂ ਸੰਗਤਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਜਿਸ ਦੀ ਬਦਲੋਤ ਇਹ ਲਾਂਘਾ ਖੁੱਲਾ ਹੈ। ਲਾਂਘਾ ਖੁੱਲਣ 'ਤੇ ਸੰਗਤਾਂ ਨੂੰ ਦਰਸ਼ਨ ਕਰਨ ਦਾ ਭਾਗ ਮਿਲਿਆ ਹੈ, ਜੋ ਕਿ ਹਰ ਸਿੱਖ ਲਈ ਬੜੇ ਮਾਨ ਤੇ ਖੁਸ਼ੀ ਵਾਲੀ ਗੱਲ ਹੈ।

Intro:ਕੁਰਾਲੀ : ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੁੱਲ੍ਹਣ ਨਾਲ ਜਿੱਥੇ ਸਮੁੱਚੇ ਵਿਸ਼ਵ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਕਾਫ਼ੀ ਖੁਸ਼ ਹਨ ਅਤੇ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਬਹੁਤ ਉਤਾਵਲੀਆਂ ਹਨ।Body:ਉੱਥੇ ਹੀ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦੁਆਰਾ ਲਾਂਘਾ ਖੋਲ੍ਹਣ ਤੇ ਕੀਤੇ ਗਏ ਉਪਰਾਲਿਆਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਓਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੀਆਂ ਹਨ ਕਿ ਇਨ੍ਹਾਂ ਦੋਨਾਂ ਦੇਸ਼ਾਂ ਦੇ ਦੋ ਮਹਾਨ ਖਿਲਾੜੀਆਂ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕਰਕੇ ਉਸੇ ਖੇਡ ਭਾਵਨਾ ਨੂੰ ਬਰਕਰਾਰ ਰੱਖਦੇ ਹੋਏ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਜੋ ਕਿ ਸਿੱਖ ਧਰਮ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।ਇਹ ਵਿਚਾਰ ਡਾਕਟਰ ਗੁਰਮੀਤ ਸਿੰਘ ਚਨਾਲ਼ੋਂ ਸ਼ਹਿਰੀ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਗਟ ਕੀਤੇ ਗਏ।ਉਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਸਿੱਖ ਸੰਗਤਾਂ ਵੱਲੋਂ ਬੇਨਤੀ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਨੂੰ ਅਕਾਲ ਤਖਤ ਤੇ ਬੁਲਾਕੇ ਸਨਮਾਨਿਤ ਕਰਨਾ ਚਾਹੀਦਾ ਹੈ ਕਿਉਂਕਿ ਸ੍ਰੀ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ ਸਦਕਾ ਅਤੇ ਸੰਗਤਾਂ ਵੱਲੋਂ 72 ਸਾਲਾਂ ਦੀਆਂ ਕੀਤੀਆਂ ਗਈਆਂ ਅਰਦਾਸਾਂ ਦੀ ਬਦੌਲਤ ਅੱਜ ਇਹ ਲਾਂਘਾ ਖੁੱਲ੍ਹਣ ਤੇ ਦਰਸ਼ਨਾਂ ਲਈ ਨਸੀਬ ਹੋਇਆ ਹੈ।ਜੋ ਕਿ ਸਾਰੇ ਸੰਸਾਰ ਵਿੱਚ ਵਸਦੇ ਸਿੱਖਾਂ ਲਈ ਖੁਸ਼ੀ ਦੀ ਗੱਲ ਹੈ।

Conclusion:ਕੈਪਸ਼ਨ 01 : ਡਾਕਟਰ ਗੁਰਮੀਤ ਸਿੰਘ ਚਨਾਲ਼ੋਂ ਸ਼ਹਿਰੀ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ।
ETV Bharat Logo

Copyright © 2025 Ushodaya Enterprises Pvt. Ltd., All Rights Reserved.