ETV Bharat / state

ਸੁਰੱਖਿਆ ਗਾਰਡ ਬਣਿਆ ਸਕੂਲ ਦਾ ਪ੍ਰਿੰਸੀਪਲ - security guard start his school

ਮੋਹਾਲੀ ਦੇ ਉਦਯੋਗਿਕ ਖੇਤਰ ਦੇ ਵਿੱਚ ਪ੍ਰਾਈਵੇਟ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰ ਰਹੇ ਨਿਰਮਲ ਸਿੰਘ ਨੇ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ ਹੈ। ਉਹ ਝੁੱਗੀ-ਝੋਪੜੀਆਂ ਵਿੱਚ ਰਹਿੰਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾ ਰਹੇ ਹਨ।

ਸੁਰੱਖਿਆ ਗਾਰਡ ਬਣਿਆ ਸਕੂਲ ਦਾ ਪ੍ਰਿੰਸੀਪਲ
ਸੁਰੱਖਿਆ ਗਾਰਡ ਬਣਿਆ ਸਕੂਲ ਦਾ ਪ੍ਰਿੰਸੀਪਲ
author img

By

Published : Feb 2, 2020, 3:30 PM IST

ਮੋਹਾਲੀ: ਸ਼ਹਿਰ ਦੇ ਉਦਯੋਗਿਕ ਖੇਤਰ ਦੇ ਵਿੱਚ ਪ੍ਰਾਈਵੇਟ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰ ਰਹੇ ਨਿਰਮਲ ਸਿੰਘ ਨੇ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ ਹੈ। ਉਹ ਝੁੱਗੀ-ਝੋਪੜੀਆਂ ਵਿੱਚ ਰਹਿੰਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾ ਰਿਹਾ ਹੈ।

ਸੁਰੱਖਿਆ ਗਾਰਡ ਬਣਿਆ ਸਕੂਲ ਦਾ ਪ੍ਰਿੰਸੀਪਲ

ਜਾਣਕਾਰੀ ਲਈ ਦੱਸ ਦਈਏ ਕਿ ਜ਼ਿਲ੍ਹਾ ਰੂਪਨਗਰ ਦੇ ਪਿੰਡ ਢੰਗਰਾਲੀ ਦਾ ਰਹਿਣ ਵਾਲਾ ਨਿਰਮਲ ਸਿੰਘ ਹਰ ਰੋਜ਼ ਆਪਣੇ ਮੋਟਰਸਾਈਕਲ 'ਤੇ ਮੋਹਾਲੀ ਡਿਊਟੀ ਲਈ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕ ਬਣਨਾ ਉਨ੍ਹਾਂ ਦਾ ਸੁਪਨਾ ਸੀ ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ ਕਿਉਂਕਿ ਬਚਪਨ ਦੇ ਵਿੱਚ ਹੀ ਉਨ੍ਹਾਂ ਦੇ ਮਾਤਾ ਜੀ ਅਕਾਲ ਚਲਾਨਾ ਕਰ ਗਏ ਸਨ।

ਇਹ ਵੀ ਪੜ੍ਹੋ: ਸਰਕਾਰਾਂ ਦੀ ਬੇਰੁੱਖੀ ਕਾਰਨ ਅੱਜ ਪੰਜਾਬ ਦਾ ਸਿਤਾਰਾ ਕਿਸੇ ਹੋਰ ਦੇਸ਼ ਚਮਕਦਾ ਹੈ

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਆਪਣੀ ਕਮਾਈ ਦੇ ਵਿੱਚੋਂ ਜੋੜੇ ਪੈਸਿਆਂ ਦੇ ਨਾਲ ਇਹ ਸਕੂਲ ਸ਼ੁਰੂ ਕੀਤਾ ਜਿਸ ਵਿੱਚੋਂ ਹੁਣ ਤੱਕ 70 ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਬੱਚਿਆਂ ਨੂੰ ਸਿਰਫ਼ ਸਿੱਖਿਆ ਹੀ ਮੁਹੱਈਆ ਨਹੀਂ ਕਰਵਾਉਂਦੇ ਸਗੋਂ ਬੱਚਿਆਂ ਨੂੰ ਕੱਪੜੇ, ਜੁੱਤੀਆਂ, ਕੋਟੀਆਂ, ਸਵੈਟਰ, ਖਾਣ-ਪੀਣ ਆਦਿ ਸਮਾਨ ਵੀ ਮੁਹੱਈਆ ਕਰਵਾਉਂਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਲੋੜ ਹੈ ਕਿ ਅਜਿਹੇ ਉਪਰਾਲਿਆਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਵੀ ਇਸ ਸਬੰਧੀ ਮਦਦ ਕਰਨੀ ਚਾਹੀਦੀ ਹੈ।

Intro:ਮੁਹਾਲੀ ਦੇ ਉਦਯੋਗਿਕ ਖੇਤਰ ਦੇ ਵਿੱਚ ਪ੍ਰਾਈਵੇਟ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਕਰ ਰਹੇ ਨਿਰਮਲ ਸਿੰਘ ਦੇ ਗਰੀਬ ਬੱਚਿਆਂ ਨੂੰ ਹੱਥ ਪੜ੍ਹਾਉਣ ਦਾ ਬੀੜਾ ਚੁੱਕਿਆ ਹੈ ਇਹ ਵਿਅਕਤੀ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾ ਰਿਹਾ ਹੈ

Body:ਜਾਣਕਾਰੀ ਲਈ ਦੱਸਦੀ ਹੈ ਜ਼ਿਲ੍ਹਾ ਰੂਪਨਗਰ ਦੇ ਪਿੰਡ ਢੰਗਰਾਲੀ ਦਾ ਵਸਨੀਕ ਨਿਰਮਲ ਸਿੰਘ ਰੋਜ਼ਾਨਾ ਆਪਣੇ ਮੋਟਰਸਾਈਕਲ ਤੇ ਮੋਹਾਲੀ ਡਿਊਟੀ ਲਈ ਆਉਂਦਾ ਹੈ ਉਨ੍ਹਾਂ ਦੱਸਿਆ ਕਿ ਉਸ ਦਾ ਸੁਪਨਾ ਅਧਿਆਪਕ ਇਲਾਕੇ ਕਿਸੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਸੀ ਪਰੰਤੂ ਉਸ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ ਕਿਉਂਕਿ ਬਚਪਨ ਦੇ ਵਿੱਚ ਉਸ ਦੀ ਮਾਂ ਗੁਜਰੀ ਜਿਸ ਤੋਂ ਬਾਅਦ ਉਸ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਪਰ ਉਸ ਦਾ ਸੁਪਨਾ ਉਸ ਦੇ ਨਾਂਅ ਨਾਲ ਚੱਲਦਾ ਰਿਹਾ ਪਰ ਮਜਬੂਰੀਆਂ ਅਤੇ ਘਰੇਲੂ ਮੁਸ਼ਕਲਾਂ ਕਰਕੇ ਉਹ ਇਹ ਸੁਪਨਾ ਪੂਰਾ ਨਹੀਂ ਕਰ ਸਕਿਆ ਪਰ ਅਖੀਰ ਉਸ ਨੇ ਪਿਛਲੇ ਸਾਲ ਆਪਣੀ ਕਮਾਈ ਦੇ ਵਿੱਚ ਜੋੜੇ ਪੈਸਿਆਂ ਦੇ ਨਾਲ ਇਹ ਸਕੂਲ ਸ਼ੁਰੂ ਕੀਤਾ ਜਿਸ ਵਿੱਚੋਂ ਹੁਣ ਤੱਕ ਸੱਤ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰ ਚੁੱਕਿਆ ਹੈਉਹ ਬੱਚਿਆਂ ਨੂੰ ਸਿਰਫ ਸਿੱਖਿਆ ਹੀ ਨਹੀਂ ਮੁਹੱਈਆ ਕਰਵਾਉਂਦਾ ਉਸ ਦੇ ਨਾਂ ਨਾਲ ਬੱਚਿਆਂ ਨੂੰ ਕੱਪੜੇ ਜੁੱਤੀਆਂ ਕੋਟੀਆਂ ਸਵੈਟਰ ਖਾਣ ਪੀਣ ਦਾ ਸਾਮਾਨ ਵੀ ਮੁਹੱਈਆ ਕਰਵਾਉਂਦਾ ਹੈ ਜਿਸ ਤਰ੍ਹਾਂ ਦੀਆਂ ਸਹੂਲਤਾਂ ਇੱਕ ਸਰਕਾਰ ਵੱਲੋਂ ਪ੍ਰਾਇਮਰੀ ਸਕੂਲ ਦੇ ਵਿੱਚ ਦਿੱਤੀਆਂ ਜਾਂਦੀਆਂ ਹਨ ਦਸ ਤੋਂ ਬਾਰਾਂ ਹਜ਼ਾਰ ਦੀ ਤਨਖਾਹ ਦੇ ਬਾਵਜੂਦ ਵੀ ਉਹ ਆਪਣੇ ਘਰ ਦਾ ਗੁਜਾਰਾ ਜਿਸਦੇ ਵਿੱਚ ਉਸਦੇ ਚਾਰ ਬੱਚੇ ਵੀ ਹਨ ਵੀ ਚਲਾਉਂਦਾ ਹੈ ਅਤੇ ਨਾਲ ਨਾਲ ਇਹ ਸਕੂਲ ਵੀ ਹਾਲਾਂਕਿ ਹੁਣ ਇਸ ਸਕੂਲ ਵਿੱਚ ਕਈ ਦਾਨੀ ਸੱਜਣ ਵੀ ਆਉਣ ਲੱਗੇ ਹਨ ਜੋ ਬੱਚਿਆਂ ਲਈ ਕਾਪੀਆਂ ਕਿਤਾਬਾਂ ਦਾ ਇੰਤਜ਼ਾਮ ਕਰਦੇ ਹਨ ਇਥੇ ਦੱਸਣਾ ਬਣਦਾ ਹੈ ਕਿ ਨਿਰਮਲ ਸਿੰਘ ਦਾ ਸੁਪਨਾ ਹੈ ਕਿ ਉਹ ਇਸ ਸਕੂਲ ਨੂੰ ਇੱਕ ਵੱਡੇ ਪੱਧਰ ਦੇ ਉੱਪਰ ਖੜ੍ਹਾ ਕਰੇ ਇਸ ਵਕਤ ਨਿਰਮਲ ਸਿੰਘ ਕੋਲ ਸੱਠ ਦੇ ਕਰੀਬ ਬੱਚੇ ਪੜ੍ਹ ਰਹੇ ਹਨ ਇਹ ਉਹ ਬੱਚੇ ਹਨ ਜੋ ਸਕੂਲਾਂ ਦੇ ਵਿੱਚ ਨਹੀਂ ਜਾਂਦੇ ਕਿਉਂਕਿ ਇਹ ਲੇਬਰ ਕਲਾਸ ਦੇ ਬੱਚੇ ਹਨ ਜੋ ਤਿੰਨ ਤੋਂ ਚਾਰ ਮਹੀਨੇ ਲਈ ਇੱਕ ਜਗ੍ਹਾ ਉੱਪਰ ਰੁਕਦੇ ਹਨ ਜਿਸਦੀਆਂ ਲਈ ਉਨ੍ਹਾਂ ਦੀ ਕਿਤੇ ਵੀ ਐਡਮਿਸ਼ਨ ਨਹੀਂ ਹੋ ਪਾਉਂਦੀ

Conclusion:ਹੁਣ ਲੋੜ ਹੈ ਕੁਝ ਅਜਿਹੇ ਹੀ ਲੇਬਰ ਕਲਾਸ ਦੇ ਬੱਚਿਆਂ ਲਈ ਵੀ ਸੋਚਣ ਦੀ ਕਿਉਂਕਿ ਇਹ ਖੁਦ ਤਾਂ ਇੱਕ ਜਗ੍ਹਾ ਉੱਪਰ ਨਹੀਂ ਰੁਕਦੇ ਜਿਸ ਕਰਕੇ ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਪਾਉਂਦੀ ਪਰ ਨਿਰਮਲ ਸਿੰਘ ਇਹ ਲੋੜ ਉਨ੍ਹਾਂ ਦੀ ਪੂਰੀ ਕਰ ਰਿਹਾ ਹੈ ਜਿਸ ਨੂੰ ਦੇਖ ਕੇ ਜਾਪਦਾ ਹੈ ਕਿ ਸਰਕਾਰ ਨੂੰ ਵੀ ਲੇਬਰ ਕਲਾਸ ਦੇ ਬੱਚਿਆਂ ਲਈ ਕੁਝ ਨਾ ਕੁਝ ਜ਼ਰੂਰ ਸੋਚਣਾ ਚਾਹੀਦਾ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.