ETV Bharat / state

ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਸੰਜੇ ਪੋਪਲੀ ਦਾ 4 ਦਿਨ ਦਾ ਮਿਲਿਆ ਰਿਮਾਂਡ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਈਏਐਸ ਅਫਸਰ ਸੰਜੇ ਪੋਪਲੀ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਵਿਜੀਲੈਂਸ ਨੂੰ ਮੁਲਜ਼ਮ ਦਾ 4 ਦਿਨ ਦਾ ਰਿਮਾਂਡ ਦਿੱਤਾ ਹੈ।

ਸੰਜੇ ਪੋਪਲੀ ਦਾ 4 ਦਿਨ ਦਾ ਮਿਲਿਆ ਰਿਮਾਂਡ
ਸੰਜੇ ਪੋਪਲੀ ਦਾ 4 ਦਿਨ ਦਾ ਮਿਲਿਆ ਰਿਮਾਂਡ
author img

By

Published : Jun 21, 2022, 6:04 PM IST

ਮੁਹਾਲੀ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਲਗਾਤਾਰ ਕਾਰਵਾਈ ਹੋ ਰਹੀ ਹੈ। ਮਾਮਲਾ ਭਾਵੇਂ ਸਿਆਸੀ ਖੇਤਰ ਨਾਲ ਜੁੜੇ ਲੋਕਾਂ ਦਾ ਹੋਵੇ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ। ਸਰਕਾਰ ਹਰ ਕਿਸੇ 'ਤੇ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇੱਕ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵੱਲੋਂ ਪੋਪਲੀ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਆਈਏਐਸ ਸੰਜੇ ਪੋਪਲੀ ਨੂੰ ਚਾਰ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।

ਦੱਸ ਦੇਈਏ ਕਿ ਸੋਮਵਾਰ ਸ਼ਾਮ ਆਈਏਐਸ ਸੰਜੇ ਪੋਪਲੀ ਨੂੰ ਵਿਜੀਲੈਂਸ ਨੇ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਵਿਜੀਲੈਂਸ ਨੇ ਮੁਹਾਲੀ ਕੋਰਟ ਤੋਂ ਆਈਏਐਸ ਸੰਜੇ ਪੋਪਲੀ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਹੁਣ ਪੋਪਲੀ ਨੂੰ 25 ਜੂਨ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੰਜੇ ਪੋਪਲੀ 'ਤੇ ਕੰਮ ਦੇ ਬਦਲੇ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ। ਉਸ 'ਤੇ ਸੀਵਰੇਜ ਪ੍ਰਾਜੈਕਟ ਲਈ ਠੇਕੇ ਦੀ ਰਕਮ ਦਾ ਇੱਕ ਫੀਸਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ। ਸੰਜੇ ਪੋਪਲੀ 2008 ਬੈਚ ਦੇ ਆਈਏਐਸ ਅਧਿਕਾਰੀ ਹਨ।

ਸੰਜੇ ਪੋਪਲੀ ਦਾ 4 ਦਿਨ ਦਾ ਮਿਲਿਆ ਰਿਮਾਂਡ

ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ: ਆਈਏਐਸ ਅਧਿਕਾਰੀ ਸੰਜੇ ਪੋਪਲੀ ’ਤੇ ਸੀਵਰੇਜ ਠੇਕੇਦਾਰਾਂ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਇਲਜ਼ਾਮ ਲੱਗੇ ਹਨ ਕਿ ਆਈਏਐਸ ਪੋਪਲੀ ਨੇ ਵਾਟਰ ਐਂਡ ਸੀਵਰੇਜ ਬੋਰਡ ਦੇ ਸੀਈਓ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਨਾਲ ਆਏ ਸਹਾਇਕ ਸਕੱਤਰ ਸੰਦੀਪ ਵਤਸ ਨੇ ਨਵਾਂਸ਼ਹਿਰ ਦੇ ਇੱਕ ਠੇਕੇਦਾਰ ਤੋਂ 7.30 ਰੁਪਏ ਦੀ ਅਦਾਇਗੀ ਦੇ ਬਦਲੇ ਕੁੱਲ ਰਕਮ ਵਿੱਚੋਂ 7 ਫੀਸਦੀ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਇੱਕ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸੰਜੇ ਪੰਪਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

1 ਫੀਸਦ ਕਮਿਸ਼ਨ ਦੀ ਕੀਤੀ ਸੀ ਮੰਗ: ਇਸ ਸਬੰਧੀ ਕਰਨਾਲ ਦੇ ਸਰਕਾਰੀ ਠੇਕੇਦਾਰ ਸੰਜੇ ਕੁਮਾਰ ਨੇ ਸ਼ਿਕਾਇਤ ਕੀਤੀ ਸੀ। ਦੱਸ ਦਈਏ ਕਿ ਪਿਛਲੀ ਸਰਕਾਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀ.ਈ.ਓ. ਨੇ ਨਵਾਂਸ਼ਹਿਰ ਵਿੱਚ ਇੱਕ 7 ​​ਕਰੋੜ ਦਾ ਪ੍ਰਾਜੈਕਟ ਬਣਾਇਆ ਸੀ। ਜਿਸ ਵਿੱਚ ਪੋਪਲੀ ਨੇ 1 ਫੀਸਦ ਕਮਿਸ਼ਨ ਯਾਨੀ ਕਿ 7 ਲੱਖ ਦੀ ਰਿਸ਼ਵਤ ਮੰਗੀ ਸੀ। ਠੇਕੇਦਾਰ ਅਨੁਸਾਰ 13 ਜਨਵਰੀ 2022 ਨੂੰ ਉਸ ਨੂੰ ਫੋਨ ਆਇਆ ਕਿ ਪੋਪਲੀ ਰਿਸ਼ਵਤ ਮੰਗ ਰਿਹਾ ਹੈ। ਜਿਸ ਵਿੱਚ 3.50 ਲੱਖ ਰੁਪਏ ਵਿਭਾਗ ਦੇ ਆਪਣੇ ਸੁਪਰਡੈਂਟ ਇੰਜਨੀਅਰ (ਐਸ.ਈ.) ਸੰਜੀਵ ਵਾਟਸ ਰਾਹੀਂ ਚੰਡੀਗੜ੍ਹ ਵਿੱਚ ਦਿੱਤੇ ਗਏ ਸਨ। ਯਾਨੀ ਪਹਿਲੀ ਕਿਸਤ ਅਦਾ ਕਰ ਦਿੱਤੀ ਗਈ। ਪੋਪਲੀ ਨੇ 3.50 ਲੱਖ ਰੁਪਏ ਦੇ ਬਕਾਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਠੇਕੇਦਾਰ ਨੇ ਇਸ ਦੀ ਕਾਲ ਰਿਕਾਰਡ ਕਰ ਲਈ।

ਸੀਐੱਮ ਹੈਲਪਲਾਈਨ ਨੰਬਰ 'ਤੇ ਭੇਜੀ ਸੀ ਸ਼ਿਕਾਇਤ: ਇਸ ਮਾਮਲੇ ਸਬੰਧੀ ਪੀੜਤ ਨੇ 3 ਜੂਨ ਨੂੰ ਸ਼ਿਕਾਇਤ ਸੀਐੱਮ ਹੈਲਪਲਾਈਨ ਨੰਬਰ 'ਤੇ ਭੇਜੀ ਸੀ, ਸ਼ਿਕਾਇਤ ਦੇ ਨਾਲ ਇੱਕ 17 ਮਿੰਟ ਦੀ ਰਿਕਾਰਡਿੰਗ ਭੇਜੀ ਗਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤੇ ਕਾਰਵਾਈ ਕਰਕੇ ਹੋਏ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਮਾਮਲੇ ਵਿੱਚ ਆਈਏਐਸ ਸੰਜੇ ਪੋਪਲੀ ਗ੍ਰਿਫ਼ਤਾਰ, 1 ਫੀਸਦ ਕਮਿਸ਼ਨ...

ETV Bharat Logo

Copyright © 2024 Ushodaya Enterprises Pvt. Ltd., All Rights Reserved.