ਕੁਰਾਲੀ: ਮਜਾਰੀ ਟੀ ਪੁਆਇੰਟ ‘ਤੇ ਲੱਗੇ ਧਰਨੇ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਐਨ.ਕੇ. ਸ਼ਰਮਾ,ਅਤੇ ਹੋਰ ਅਕਾਲੀ ਲੀਡਰਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਾਤਰ ਕੀਤਾ ਗਿਆ। ਇਨ੍ਹਾਂ ਅਕਾਲੀ ਲੀਡਰਾਂ ਨੂੰ ਗ੍ਰਿਫ਼ਤਾਰ ਕਰਕੇ ਸਦਰ ਥਾਣੇ ਵਿੱਚ ਲਿਆਂਦਾ ਗਿਆ।
ਇਸ ਮੌਕੇ ਕੁਰਾਲੀ ਸਦਰ ਥਾਣੇ ਦੇ ਐੱਸ.ਐੱਚ.ਓ. ਬਲਜੀਤ ਸਿੰਘ ਵਿਰਕ ਅਤੇ ਮੁੱਲਾਂਪੁਰ ਸਰਕਲ ਟੂ ਦੇ ਡੀ.ਐੱਸ.ਪੀ. ਬਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਅਕਾਲੀ ਲੀਡਰਾਂ ਨੂੰ ਗ੍ਰਿਫਤਾਰੀ ਕੀਤਾ ਗਿਆ ਸੀ। ਤਕਰੀਬਨ ਇੱਕ ਘੰਟੇ ਤੋਂ ਬਾਅਦ ਇਨ੍ਹਾਂ ਅਕਾਲੀ ਲੀਡਰਾਂ ਨੂੰ ਛੱਡ ਦਿੱਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨ.ਕੇ. ਸ਼ਰਮਾ ਨੇ ਕਿਹਾ, ਕਿ ਕਾਂਗਰਸ ਪਾਰਟੀ ਦੀ ਗੰਦੀ ਰਾਜਨੀਤੀ ਕਾਰਨ ਅੱਜ ਅਕਾਲੀ ਲੀਡਰਾਂ ਦੀ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਕਿਹਾ, ਜੇਕਰ ਜਨਤਾ ਦੇ ਮੁੱਦੇ ਗ੍ਰਿਫ਼ਤਾਰੀ ਦੇ ਕੇ ਹੱਲ ਹੁੰਦੇ ਹਨ, ਤਾਂ ਉਹ ਗ੍ਰਿਫ਼ਤਾਰੀ ਦੇਣ ਨੂੰ ਹਰ ਸਮੇਂ ਤਿਆਰ ਹਨ।
ਇਸ ਮੌਕੇ ਥਾਣੇ ਤੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ਕਿ ਕਾਂਗਰਸ ਪਾਰਟੀ ਗੰਦੀ ਰਾਜਨੀਤੀ ਕਰ ਰਹੀ ਹੈ। ਪਿਛਲੇ ਬੀਤੇ ਸਾਲਾਂ ਵਿੱਚ ਕਾਂਗਰਸ ਪਾਰਟੀ ਨੇ ਘਪਲੇ ਤੇ ਘਪਲੇ ਕਰਕੇ ਸਾਬਿਤ ਕਰ ਦਿੱਤਾ ਹੈ। ਕਿ ਕਾਂਗਰਸ ਪਾਰਟੀ ਘਬਲਿਆਂ ਬਾਜ਼ਾ ਦੀ ਸਰਕਾਰ ਹੈ।
ਉਨ੍ਹਾਂ ਕਿਹਾ, ਕਿ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਪੰਜਾਬ ਦਾ ਹਰ ਨਾਗਰਿਕ ਖ਼ੁਸ਼ ਸੀ। ਕੋਰੋਨਾ ਮਹਾਂਮਾਰੀ ‘ਤੇ ਬੋਲਦੇ ਹੋਏ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਦੀ ਆੜ ਲੈ ਕੇ ਹਰ ਨਾਗਰਿਕ ਨੂੰ ਗੁੰਮਰਾਹ ਕੀਤਾ ਹੈ। ਪੰਜਾਬ ਦੇ ਉਨ੍ਹਾਂ ਲੋਕਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਵੈਕਸਿੰਗ ਤੇ ਪੀਪੀ ਕਿੱਟਾ ਵਿੱਚ ਘੁਟਾਲੇ ਕੀਤੇ ਹਨ। ਇਨ੍ਹਾਂ ਅਕਾਲੀ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਹਰ ਫਰੰਟ ‘ਤੇ ਫੇਲ੍ਹ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਚੋਣਾਂ :ਬਸਪਾ ਨਾਲ ਗਠਬੰਧਨ ਤੋਂ ਬਾਅਦ ਹੁਣ ਮਹਾਗਠਬੰਧਨ ਦੀ ਤਿਆਰੀ