ਮੋਹਾਲੀ: ਯੂਥ ਕਾਂਗਰਸ ਨੇ ਸੀਏਏ ਵਿਰੁੱਧ ਮੋਹਾਲੀ ਤੋਂ ਖਟਕੜ ਕਲਾਂ ਤੱਕ ਇੱਕ ਵਿਸ਼ਾਲ ਰੈਲੀ ਕੱਢੀ। ਇਹ ਰੈਲੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਕੱਢੀ ਗਈ।
ਜਾਣਕਾਰੀ ਲਈ ਦੱਸ ਦੇਈਏ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ ਤਹਿਤ ਜਿੱਥੇ ਪੂਰੇ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਉੱਥੇ ਹੀ ਕੇਰਲ ਅਤੇ ਪੰਜਾਬ ਸਰਕਾਰ ਵੱਲੋ ਇਸ ਕਾਨੂੰਨ ਵਿਰੁੱਧ ਵਿਧਾਨ ਸਭਾ 'ਚ ਮਤਾ ਵੀ ਪਾਸ ਕੀਤਾ ਗਿਆ, ਇਸ ਦੇ ਚਲਦੇ ਵੀਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਯੂਥ ਕਾਂਗਰਸ ਵੱਲੋਂ ਮੋਹਾਲੀ ਤੋਂ ਲੈ ਕੇ ਨਵਾਂ ਸ਼ਹਿਰ ਦੇ ਖਟਕੜ ਕਲਾਂ ਤੱਕ ਸੀਏਏ ਦੇ ਵਿਰੋਧ ਵਿੱਚ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੀਤੀ ਗਈ।
ਇਸ ਮੌਕੇ 600 ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲਿਆ ਅਤੇ 225 ਦੇ ਕਰੀਬ ਮੋਟਰਸਾਈਕਲ ਸ਼ਾਮਿਲ ਕੀਤੇ ਗਏ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਇਹ ਦੇਸ਼ ਨੂੰ ਤੋੜਨ ਵਾਲਾ ਕਾਨੂੰਨ ਹੈ। ਇਸ ਦੇ ਵਿਰੋਧ ਲਈ ਪਿੰਡ-ਪਿੰਡ ਜਾਕੇ ਨੌਜਵਾਨਾਂ ਨੂੰ ਲਾਮਬੰਦ ਕਰਾਂਗੇ।
ਇਹ ਵੀ ਪੜੋ: ਆਲ ਪਾਰਟੀ ਮੀਟਿੰਗ: ਸਿਮਰਜੀਤ ਬੈਂਸ ਨੂੰ ਪੰਜਾਬ ਭਵਨ 'ਚ ਨਹੀਂ ਹੋਣ ਦਿੱਤਾ ਦਾਖਲ
ਓਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਨੇ ਦੋਨੇ ਸਦਨਾ ਦੇ ਵਿੱਚ ਸੀਏਏ ਦੇ ਹੱਕ ਵਿਚ ਵੋਟ ਪੁਗਤਾਈ ਹੈ। ਉਨ੍ਹਾਂ ਨੂੰ ਆਪਣੇ ਦੋਹਰੇ ਕਿਰਦਾਰ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਬਿਜਲੀ ਦੇ ਮੁੱਦੇ ਉਪਰ ਬੋਲਦੇ ਕਿਹਾ ਕਿ ਛੇਤੀ ਹੀ ਪੰਜਾਬੀਆਂ ਨੂੰ ਇਸ ਤੋਂ ਰਾਹਤ ਦਿੱਤੀ ਜਾਵੇਗੀ।