ਮੋਹਾਲੀ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪੈਟਰੋਲ ਦੀ ਵੱਧ ਰਹੀ ਕੀਮਤਾਂ ਨੂੰ ਲੈ ਕੇ ਕੁਰਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ। ਉਥੇ ਹੀ ਕੋਰੋਨਾ ਨਿਯਮਾਂ ਦੇ ਸਵਾਲ ’ਤੇ ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਜੇਕਰ ਸੁਨੀਲ ਜਾਖੜ (Sunil Jakhar) ’ਤੇ ਪਰਚਾ ਦਰਜ ਕਰ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਉਦੀ ਹੈ ਤਾਂ ਉਹ ਪਰਚਾ ਦਰਜ ਕਰਵਾਉਣ ਲਈ ਤਿਆਰ ਹੈ। ਸੁਨੀਲ ਜਾਖੜ (Sunil Jakhar) ਨੇ ਕੋਰੋਨਾ ਨਿਯਮਾਂ ਦੀ ਗੱਲ ਕਰਨ ’ਤੇ ਜਵਾਬ ਦਿੱਤਾ ਕਿ ਉਹ ਦੇਸ਼ ਦੇ ਲੋਕਾਂ ਦੀ ਅਵਾਜ਼ ਚੁੱਕ ਰਹੇ ਹਨ।
ਇਹ ਵੀ ਪੜੋ: PROTEST: ਮਹਿੰਗਾਈ ਖ਼ਿਲਾਫ਼ ਯੂਥ ਕਾਂਗਰਸ ਨੇ ਸਾੜਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ
ਉਥੇ ਹੀ ਪੰਜਾਬ ਕਾਂਗਰਸ ਦੇ ਕਲੇਸ਼ (Punjab Congress Conflict) ਬਾਰੇ ਬੋਲਦੇ ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਜੇਕਰ ਮੇਰੇ ਕੁਰਸੀ ਛੱਡਣ ਨਾਲ ਕਾਂਗਰਸ ਇੱਕਜੁਟ ਹੁੰਦੀ ਹੈ ਤਾਂ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਪੰਜਾਬ ਨੂੰ ਧਰਮ, ਜਾਤ ਦੇ ਨਾਮ ’ਤੇ ਵੰਡ ਰਹੇ ਹਨ ਜਿਹਨਾਂ ’ਤੇ ਨਕੇਲ ਪਾਉਣ ਦੀ ਲੋੜ ਹੈ। ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਜਲਦ ਹੀ ਪੰਜਾਬ ਕਾਂਗਰਸ ਇਕੱਠੀ ਹੋਵੇਗੀ ਤੇ 2022 ਦੀਆਂ ਚੋਣਾਂ ਮਿਲਕੇ ਲੜਾਂਗੇ।
ਇਹ ਵੀ ਪੜੋ: Punjab BJP: ਮਾਸਟਰ ਮੋਹਨ ਲਾਲ ਪਿਓ ਬਣਨ ਦੀ ਕੋਸ਼ਿਸ਼ ਨਾ ਕਰਨ: ਅਸ਼ਵਨੀ ਸ਼ਰਮਾ