ਮੁਹਾਲੀ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022 ) ਨੂੰ ਲੈਕੇ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਸੱਤਾ ਹਾਸਿਲ ਕਰਨ ਦੇ ਲਈ ਹਰ ਤਰ੍ਹਾਂ ਦਾ ਹੱਥ ਕੰਡਾ ਅਪਣਾਇਆ ਜਾ ਰਿਹਾ ਹੈ। ਮੁਹਾਲੀ ਵਿਧਾਨ ਸਭਾ ਹਲਕਾ ਤੋਂ ਆਜ਼ਾਦ ਉਮੀਦਵਾਰ ਰਮਨ ਦੀਵਾਨ ਨੇ ਪ੍ਰੈੱਸ ਕਾਨਫਰੰਸ ਰਾਹੀਂ ਕਾਂਗਰਸ ਆਗੂ ਬਲਬੀਰ ਸਿੰਘ ਸਿੱਧੂ ਨੂੰ ਭੂ ਮਾਫੀਆ, ਲੈਂਡ ਮਾਫੀਆ ਤੇ ਕਲੋਨੀਆਂ ਦਾ ਵਿਕਾਸ ਨਾ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਹੋਇਆਂ ਕਿਹਾ ਕਿ ਜਲਦੀ ਉਹ ਲੋਕਾਂ ਨੂੰ ਲੈ ਕੇ ਸਾਹਮਣੇ ਆਉਣਗੇ ਜਿਹੜੇ ਬਲਬੀਰ ਸਿੰਘ ਸਿੱਧੂ ਦੇ ਖਿਲਾਫ਼ ਜੰਮ ਕੇ ਵਿਰੋਧ ਕਰਦੇ ਦਿਖਾਈ ਦੇਣਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਇੱਕ ਸਮਾਜ ਸੇਵਾ ਦੇ ਤੌਰ ’ਤੇ ਕੰਮ ਕਰ ਰਹੇ ਹਨ ਅਤੇ ਉਹ ਮੀਡੀਆ ਸਾਹਮਣੇ ਇੱਕ ਐਫੀਡੈਵਿਟ ਦੇਣ ਜਾ ਰਹੇ ਜਿਸ ਵਿੱਚ ਪਚੱਤਰ ਫੀਸਦ ਕੰਮ ਕਰਨ ਦੀ ਉਹ ਗਾਰੰਟੀ ਦਿੰਦੇ ਦੇ ਰਹੇ ਹਨ।
ਉਨ੍ਹਾਂ ਨਾਲ ਹੀ ਕਿਹਾ ਕਿ ਜੇ ਉਨ੍ਹਾਂ 75 ਫੀਸਦ ਕੰਮ ਆਪਣੇ ਇਸ ਚੋਣ ਮੈਨੀਫੈਸਟੋ ਵਿੱਚ ਦਿੱਤੇ ਨਾ ਕੀਤੇ ਤਾਂ ਉਸ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਬਲਬੀਰ ਸਿੱਧੂ ’ਤੇ ਵਰ੍ਹਦਿਆਂ ਕਿਹਾ ਕਿ ਉਹ ਇਹ ਦੱਸਣ ਕਿ 15 ਸਾਲਾਂ ਦੇ ਰਾਜ ਵਿੱਚ ਉਨ੍ਹਾਂ ਮੁਹਾਲੀ ਦਾ ਕਿੰਨ੍ਹਾਂ ਵਿਕਾਸ ਕੀਤਾ ਹੈ। ਆਜ਼ਾਦ ਉਮੀਦਵਾਰ ਨੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਬਲਬੀਰ ਸਿੱਧੂ ਦੱਸਣ ਕਿ ਉਨ੍ਹਾਂ ਵੱਲੋਂ ਜੋ ਚੋਣ ਮੈਨੀਫੈਸਟੋ ਵਿੱਚ ਦੱਸਿਆ ਗਿਆ ਸੀ ਉਨ੍ਹਾਂ ਵਿੱਚ ਕਿੰਨ੍ਹੇ ਕੰਮ ਕੀਤੇ ਹਨ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਬਲਬੀਰ ਸਿੱਧੂ ਵੱਲੋਂ ਹਲਕੇ ਦੇ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀਆਂ ਗਈ ਸਗੋਂ ਵਿਕਾਸ ਦੇ ਨਾਮ ਉੱਤੇ ਸਿਰਫ ਲੁੱਟ ਕੀਤੀ ਗਈ ਹੈ। ਰਮਨ ਦੀਵਾਨ ਨੇ ਕਿਹਾ ਕਿ ਹਲਕੇ ਵਿੱਚ ਕੋਈ ਵੀ ਡਿਸਪੈਂਸਰੀ, ਸਿੱਖਿਆ ਅਤੇ ਪਾਰਕ ਆਦਿ ਦੀ ਸਹੂਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਇਹ ਵੀ ਦੱਸਣ ਕਿ ਜੋ ਇਹ ਕੰਮ ਨਹੀਂ ਹੋਏ ਹਨ ਕਿਹੜੀ ਵਜ੍ਹਾ ਕਾਰਨ ਨਹੀਂ ਹੋਏ।
ਇਹ ਵੀ ਪੜ੍ਹੋ: ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਬਾਅਦ ਵੇਰਕਾ ਨੇ ਅਕਾਲੀ ਦਲ ਖਿਲਾਫ਼ ਕੱਢੀ ਭੜਾਸ