ETV Bharat / state

ਪੁੱਡਾ ਵੱਲੋਂ ਜਾਇਦਾਦਾਂ ਦੀ ਈ-ਨਿਲਾਮੀ 5 ਤੋਂ 15 ਫਰਵਰੀ ਤਕ - 15 ਫਰਵਰੀ, 2021 ਨੂੰ ਬਾਅਦ ਦੁਪਹਿਰ

ਈ-ਨਿਲਾਮੀ 5 ਫਰਵਰੀ, 2021 ਨੂੰ ਸਵੇਰੇ 9.00 ਵਜੇ ਸ਼ੁਰੂ ਹੋਵੇਗੀ ਤੇ 15 ਫਰਵਰੀ, 2021 ਨੂੰ ਬਾਅਦ ਦੁਪਹਿਰ 1.00 ਵਜੇ ਸਮਾਪਤ ਹੋਵੇਗੀ। ਪੁੱਡਾ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਇਸ ਦੌਰਾਨ ਪ੍ਰਮੁੱਖ ਖੇਤਰਾਂ ਵਿੱਚ ਸਥਿਤ ਰਿਹਾਇਸ਼ੀ ਪਲਾਟ, ਐੱਸਸੀਓਜ਼, ਦੁਕਾਨਾਂ, ਬੂਥ ਆਦਿ ਦੀ ਈ-ਨਿਲਾਮੀ ਕੀਤੀ ਜਾਵੇਗੀ।

ਤਸਵੀਰ
ਤਸਵੀਰ
author img

By

Published : Feb 6, 2021, 4:25 PM IST

ਮੁਹਾਲੀ: ਪੰਜਾਬ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ (ਪੁੱਡਾ) ਵੱਲੋਂ ਫਰਵਰੀ ਮਹੀਨੇ ਵਿੱਚ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ ਕਰਵਾਈ ਜਾਵੇਗੀ, ਜਿਸ ਵਿੱਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਜਾਇਦਾਦਾਂ ਖਰੀਦਣ ਲਈ ਉਪਲਬਧ ਹੋਣਗੀਆਂ। ਈ-ਨਿਲਾਮੀ 5 ਫਰਵਰੀ, 2021 ਨੂੰ ਸਵੇਰੇ 9.00 ਵਜੇ ਸ਼ੁਰੂ ਹੋਵੇਗੀ ਤੇ 15 ਫਰਵਰੀ, 2021 ਨੂੰ ਬਾਅਦ ਦੁਪਹਿਰ 1.00 ਵਜੇ ਸਮਾਪਤ ਹੋਵੇਗੀ। ਪੁੱਡਾ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਇਸ ਦੌਰਾਨ ਪ੍ਰਮੁੱਖ ਖੇਤਰਾਂ ਵਿੱਚ ਸਥਿਤ ਰਿਹਾਇਸ਼ੀ ਪਲਾਟ, ਐੱਸਸੀਓਜ਼, ਦੁਕਾਨਾਂ, ਬੂਥ ਆਦਿ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਹ ਸਾਈਟਾਂ ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਨਾਭਾ, ਕਪੂਰਥਲਾ, ਮੁਕੇਰੀਆਂ, ਮਾਨਸਾ, ਅਬੋਹਰ ਅਤੇ ਮਲੋਟ ਵਿਖੇ ਸਥਿਤ ਹਨ। ਪ੍ਰਮੁੱਖ ਜਾਇਦਾਦਾਂ ਨੂੰ ਖਰੀਦਣ ਦਾ ਇਹ ਇਕ ਵਧੀਆ ਮੌਕਾ ਹੈ ਕਿਉਂਕਿ ਨਿਲਾਮੀ ਵਾਲੀਆਂ ਸਾਈਟਾਂ ਪਹਿਲਾਂ ਤੋਂ ਹੀ ਵਿਕਸਤ ਇਲਾਕਿਆਂ ਵਿੱਚ ਸਥਿਤ ਹਨ।

25 ਫੀਸਦ ਰਕਮ ਦੀ ਕਰਨੀ ਪਵੇਗੀ ਅਦਾਇਗੀ

ਸਰਕਾਰੀ ਬੁਲਾਰੇ ਨੇ ਕਿਹਾ ਕਿ ਫਾਈਨਲ ਬੋਲੀ ਦੀ 25 ਫੀਸਦ ਰਕਮ ਦੀ ਅਦਾਇਗੀ ਕਰਨ 'ਤੇ ਸਾਈਟਾਂ ਦਾ ਕਬਜ਼ਾ ਸਫ਼ਲ ਬੋਲੀਕਾਰਾਂ ਨੂੰ ਸੌਂਪਿਆ ਜਾਵੇਗਾ ਤੇ ਅਲਾਟੀਆਂ ਨੂੰ ਬਕਾਇਆ ਰਕਮ ਕਿਸ਼ਤਾਂ ਵਿੱਚ 9.5 ਫੀਸਦ ਸਾਲਾਨਾ ਵਿਆਜ ਦਰ 'ਤੇ ਜਮ੍ਹਾਂ ਕਰਵਾਉਣੀ ਪਵੇਗੀ। ਸਾਈਟਾਂ ਦਾ ਕਬਜ਼ਾ ਛੇਤੀ ਦੇਣ ਨਾਲ ਅਲਾਟੀ ਜਲਦ ਤੋਂ ਜਲਦ ਰਿਹਾਇਸ਼ੀ ਜਾਂ ਵਪਾਰਕ ਮੰਤਵ ਲਈ ਉਸਾਰੀ ਸ਼ੁਰੂ ਕਰ ਸਕਣਗੇ। ਬੁਲਾਰੇ ਨੇ ਦੱਸਿਆ ਕਿ ਈ-ਨਿਲਾਮੀ ਦੀ ਸ਼ੁਰੂਆਤ ਤੋਂ ਪਹਿਲਾਂ ਜਾਇਦਾਦਾਂ ਨਾਲ ਸਬੰਧਤ ਵੇਰਵੇ ਜਿਵੇਂ ਰਾਖਵੀਂ ਕੀਮਤ, ਲੋਕੇਸ਼ਨ ਪਲਾਨ, ਭੁਗਤਾਨ ਅਤੇ ਹੋਰ ਨਿਯਮ ਤੇ ਸ਼ਰਤਾਂ ਪੋਰਟਲ www.puda.e-auctions.in 'ਤੇ ਪਾ ਦਿੱਤੇ ਜਾਣਗੇ। ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਇੱਛੁਕ ਬੋਲੀਕਾਰਾਂ ਨੂੰ ਨਿਲਾਮੀ ਪੋਰਟਲ 'ਤੇ ਸਾਈਨ ਅਪ ਕਰਨਾ ਹੋਵੇਗਾ ਅਤੇ ਯੂਜ਼ਰ ਆਈਡੀ ਅਤੇ ਪਾਸਵਰਡ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। ਬੋਲੀਕਾਰਾਂ ਨੂੰ ਨੈੱਟ ਬੈਂਕਿੰਗ / ਡੈਬਿਟ ਕਾਰਡ / ਕ੍ਰੈਡਿਟ ਕਾਰਡ / ਆਰਟੀਜੀਐੱਸ / ਐੱਨਈਐੱਫ਼ਟੀ ਦੇ ਜ਼ਰੀਏ ਰਿਫੰਡਏਬਲ / ਐਡਜਸਟਏਬਲ ਯੋਗਤਾ ਫੀਸ ਜਮ੍ਹਾਂ ਕਰਾਉਣੀ ਪਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.