ਮੋਹਾਲੀ: ਸ਼ਨੀਵਾਰ ਨੂੰ ਹਰਿਆਣਾ ਦੇ ਟੋਲ ਪਲਾਜ਼ਾ 'ਤੇ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਵਿੱਚ ਬਹੁਤ ਸਾਰੇ ਕਿਸਾਨ ਜ਼ਖ਼ਮੀ ਹੋਏ ਸਨ। ਉਨ੍ਹਾਂ ਨੂੰ ਗਹਿਰੀ ਸੱਟਾਂ ਵੀ ਲੱਗੀਆਂ। ਜਿਸ ਦਾ ਕਿਸਾਨ ਆਗੂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ।
ਪੰਜਾਬ ਹਰਿਆਣਾ ਵਿੱਚ 2 ਘੰਟੇ ਦਾ ਸੜਕਾਂ 'ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਉਸਦੇ ਮੱਦੇਨਜ਼ਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਕਿਸਾਨ ਸਮਰਥਕਾਂ ਵੱਲੋਂ ਸੜਕ 'ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਕਿਸਾਨ ਸਮਰਥਕਾਂ ਨੇ ਕਿਹਾ ਕਿ ਜੋ ਵੀ ਕਰਨਾਲ ਘਟਨਾ ਘਟੀ ਹੈ। ਇਹ ਬੜੀ ਹੀ ਮੰਦਭਾਗੀ ਹੈ। ਕੇਂਦਰ ਸਰਕਾਰ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਹੀ ਪਵੇਗਾ।
ਇਹ ਵੀ ਪੜ੍ਹੋ:- ਰਾਕੇਸ਼ ਟਿਕੈਤ ਨੇ ਜਖ਼ਮੀ ਕਿਸਾਨਾਂ ਦੀ ਲਈ ਸਾਰ