ETV Bharat / state

ਮੋਹਾਲੀ ਪੁਲਿਸ ਨੇ 30 ਪੀਜੀ ਮਾਲਕਾਂ ਵਿਰੁੱਧ ਕੀਤੀ ਕਾਰਵਾਈ - ਪੀਜੀ ਮਾਲਕਾਂ ਤੇ ਕਾਰਵਾਈ ਮੋਹਾਲੀ

ਮੋਹਾਲੀ ਵਿੱਚ ਵੱਧ ਰਹੇ ਅਪਰਾਧਕ ਮਾਮਲਿਆਂ ਦੇ ਮੱਦੇਨਜ਼ਰ ਪੁਲਿਸ ਨੇ ਵੱਖਰੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ਵਿੱਚ ਮੋਹਾਲੀ ਪੁਲਿਸ ਨੇ 30 ਮਕਾਨ ਮਾਲਕਾਂ ਉੱਤੇ ਕਿਰਾਏਦਾਰਾਂ ਦੀ ਜਾਣਕਾਰੀ ਪੁਲਿਸ ਕੋਲ ਦਰਜ ਨਾ ਕਰਵਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।

ਫੋਟੋ
author img

By

Published : Sep 17, 2019, 10:54 PM IST

ਮੋਹਾਲੀ: ਸ਼ਹਿਰ ਵਿੱਚ ਵੱਧ ਰਹੀ ਅਪਰਾਧਕ ਘਟਨਾਵਾਂ ਨੂੰ ਰੋਕਣ ਲਈ ਮੋਹਾਲੀ ਪੁਲਿਸ ਸਖ਼ਤ ਕਦਮ ਚੁੱਕ ਰਹੀ ਹੈ। ਇਸ ਦੇ ਲਈ ਪੁਲਿਸ ਵੱਲੋਂ ਇੱਕ ਖ਼ਾਸ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੇ ਤਹਿਤ ਪੁਲਿਸ ਰਿਹਾਇਸ਼ੀ ਇਲਾਕਿਆਂ ਵਿੱਚ ਜਾ ਕੇ ਪੀਜੀ ਵਿੱਚ ਰਹਿਣ ਵਾਲੇ ਲੋਕਾਂ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ।

ਵੀਡੀਓ

ਮੋਹਾਲੀ ਵਿੱਚ ਵੱਡੀ ਤਦਾਦ 'ਚ ਪੀਜੀ ਖੁਲ੍ਹਣ ਕਾਰਨ ਪੁਲਿਸ ਚੌਕਸੀ ਵਰਤਦੇ ਹੋਏ ਰਿਹਾਇਸ਼ੀ ਇਲਾਕਿਆਂ ਦੀ ਚੈਕਿੰਗ ਕਰ ਰਹੀ ਹੈ। ਇਸੇ ਕੜੀ ਵਿੱਚ ਮੋਹਾਲੀ ਪੁਲਿਸ ਨੇ ਆਪਣੇ ਘਰਾਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪੀਜੀ ਚਲਾਉਣ ਵਾਲੇ 30 ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਅਜਿਹੇ ਮਕਾਨ ਮਾਲਕਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਰੱਖੇ ਕਿਰਾਏਦਾਰਾਂ ਦੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ ਜੋ ਕਿ ਅਪਰਾਧ ਹੈ।

ਪੁਲਿਸ ਦਾ ਮੰਨਣਾ ਹੈ ਕਿ ਸ਼ਹਿਰ ਵਿੱਚ ਪੜ੍ਹਾਈ ਅਤੇ ਕੰਮਕਾਜ ਲਈ ਵੱਖ-ਵੱਖ ਸੂਬਿਆਂ ਤੋਂ ਆਏ ਲੋਕ ਕਿਰਾਏ 'ਤੇ ਮਕਾਨ ਲੈ ਕੇ ਰਹਿੰਦੇ ਹਨ। ਉਨ੍ਹਾਂ ਦੀ ਜਾਣਕਾਰੀ ਪੁਲਿਸ ਕੋਲ ਨਹੀਂ ਹੁੰਦੀ। ਸ਼ਹਿਰ ਵਿੱਚ ਕੋਈ ਅਪਰਾਧਕ ਘਟਨਾ ਵਾਪਰਦੀ ਹੈ ਤਾਂ ਜਾਣਕਾਰੀ ਨਾ ਹੋਣ ਦੇ ਚਲਦੇ ਮੁਲਜ਼ਮਾਂ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਹੈ। ਇਸ ਲਈ ਪੁਲਿਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।

Intro:ਮੁਹਾਲੀ ਵਿੱਚ ਹੋ ਰਹੇ ਕ੍ਰਾਈਮ ਦੇ ਵੱਧੇ ਰੇਟ ਨੂੰ ਠੱਲ੍ਹ ਪਾਉਣ ਲਈ ਮੁਹਾਲੀ ਪੁਲਿਸ ਨੇ ਵੀ ਹੁਣ ਕਮਰ ਕਸੀ ਬੀਤੇ ਸਮੇਂ ਚਲਾਈ ਇੱਕ ਮੁਹਿੰਮ ਦੌਰਾਨ ਮੁਹਾਲੀ ਪੁਲੀਸ ਵੱਲੋਂ 30 ਮਕਾਨ ਮਾਲਕਾਂ ਉੱਪਰ ਕਿਰਾਏਦਾਰਾਂ ਦੇ ਨਾਂ ਨਾ ਰਜਿਸਟਰ ਕਰਵਾਉਣ ਤਹਿਤ ਮਾਮਲਾ ਦਰਜ ਕਰ ਰਿਹਾ ਹੈ

Body:ਜਾਣਕਾਰੀ ਲਈ ਦੱਸ ਦੀਏ ਫੇਸ 1 ਥਾਣਾ ਮੁਹਾਲੀ ਅਧੀਨ ਮੁਹਾਲੀ ਪਿੰਡ, ਸ਼ਾਹੀ ਮਾਜਰਾ ,ਫੇਜ਼ 5 ਫੇਸ ,2 ਫੇਸ 1 ਵਿੱਚ ਵੱਡੀ ਤਦਾਦ ਵਿੱਚ ਪੀਜੀ ਖੁੱਲ੍ਹੇ ਹੋਏ ਹਨ ਅਤੇ ਲਗਾਤਾਰ ਜੁਰਮ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਜਿਸ ਨੂੰ ਲੈ ਕੇ ਮੁਹਾਲੀ ਪੁਲਿਸ ਹੁਣ ਚੁਕੰਨੀ ਹੋ ਗਈ ਹੈ ਅਤੇ ਬੀਤੇ ਸਮੇਂ ਦੌਰਾਨ ਮੁਹਾਲੀ ਪੁਲੀਸ ਵੱਲੋਂ ਘਰ ਘਰ ਜਾ ਕੇ ਚੈਕਿੰਗ ਕੀਤੀ ਗਈ ਅਤੇ ਅਜਿਹੇ ਤੀ ਮਕਾਨ ਮਾਲਕਾਂ ਉੱਪਰ ਮੁਕੱਦਮਾ ਦਰਜ਼ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਕਿਰਾਏਦਾਰਾਂ ਦੇ ਨਾਮ ਥਾਣੇ ਵਿੱਚ ਰਜਿਸਟਰ ਨਹੀਂ ਕਰਾਏ ਸਨ ਕਿਉਂਕਿ ਮੁਹਾਲੀ ਕੰਮਕਾਜ ਅਤੇ ਪੜ੍ਹਨ ਵਾਲਿਆਂ ਦਾ ਹੱਬ ਬਣ ਚੁੱਕਿਆ ਹੈ ਅਤੇ ਦੂਰੋਂ ਦੂਰੋਂ ਇੱਥੇ ਆ ਕੇ ਲੋਕ ਪਨਾਹ ਲੈਂਦੇ ਹਨ ਚਾਹੇ ਉਹ ਯੂਪੀ ਤੋਂ ਹੋਣ ਚਾਹੇ ਬਿਹਾਰ ਤੋਂ ਹੋਣ ਚਾਹੇ ਹਿਮਾਚਲ ਪ੍ਰਦੇਸ਼ ਚਾਹੇ ਰਾਜਸਥਾਨ ਤੋਂ ਹੋਣ ਤੇ ਪੁਲਿਸ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦੀ ਜਾਣਕਾਰੀ ਪੁਲਿਸ ਕੋਲ ਨਹੀਂ ਹੁੰਦੀ ਤਾਂ ਕੋਈ ਘਟਨਾ ਅਗਰ ਘੱਟਦੀ ਹੈ ਤਾਂ ਇਨ੍ਹਾਂ ਲੋਕਾਂ ਨੂੰ ਅਡੈਂਟੀ ਫਾਈ ਕਰਨਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਹੁਣ ਇੱਕ ਵਾਰ ਫਿਰ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ ਹੈ ਕਿ ਘਰ ਘਰ ਜਾ ਕੇ ਉਹ ਚੈਕਿੰਗ ਕਰ ਰਹੇ ਹਨ ਤੇ ਲੋਕਾਂ ਨੂੰ ਅਵੇਅਰ ਕਰ ਰਹੇ ਹਨ ਆਪਣੇ ਕਿਰਾਏਦਾਰਾਂ ਦੇ ਨਾਮ ਰਜਿਸਟਰ ਕਰਵਾਉਣ ਲਈ ਜੇਕਰ ਕੋਈ ਫਿਰ ਵੀ ਨਾਮ ਰਜਿਸਟਰ ਨਹੀਂ ਕਰਵਾਉਂਦਾ ਤਾਂ ਪੁਲੀਸ ਵੱਲੋਂ ਮਕਾਨ ਮਾਲਕ ਉੱਪਰ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ

Conclusion:ਬਾਈਟ ਐਸਐਚਓ ਲਖਵਿੰਦਰ ਸਿੰਘ
ETV Bharat Logo

Copyright © 2024 Ushodaya Enterprises Pvt. Ltd., All Rights Reserved.