ETV Bharat / state

ਲੋਕ ਸਾਡੇ ਸਿਸਟਮ ਤੋਂ ਤੰਗ, ਇੱਕ ਸਿਸਟਮ ਤਿਆਰ ਕਰਨਾ ਹੈ -ਚੰਨੀ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ (Chandigarh University Gharuan) ਦੇ ਅਧਿਆਪਕ ਸਮਾਗਮ ਵਿੱਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਲੋਕ ਸਾਡੇ ਸਿਸਟਮ ਤੋਂ ਬਹੁਤ ਤੰਗ ਹਨ ਇਸ ਲਈ ਇੱਕ ਸਿਸਟਮ ( system) ਤਿਆਰ ਕੀਤਾ ਜਾਵੇਗਾ ਜਿਸ ਨਾਲ ਸਭ ਠੀਕ ਹੋ ਸਕੇ।

ਲੋਕ ਸਾਡੇ ਸਿਸਟਮ ਤੋਂ ਤੰਗ, ਇੱਕ ਸਿਸਟਮ ਤਿਆਰ ਕਰਨਾ ਹੈ -ਚੰਨੀ
ਲੋਕ ਸਾਡੇ ਸਿਸਟਮ ਤੋਂ ਤੰਗ, ਇੱਕ ਸਿਸਟਮ ਤਿਆਰ ਕਰਨਾ ਹੈ -ਚੰਨੀ
author img

By

Published : Oct 3, 2021, 8:29 PM IST

ਮੁਹਾਲੀ: ਜਦੋਂ ਬਾਰਡਰ ਏਰੀਏ ਦੇ ਅਧਿਆਪਕਾਂ (Teachers) ਨੂੰ ਸ਼ਹਿਰ ਵਿਚ ਟਰਾਂਸਫਰ ਕਰੋਗੇ ਅਤੇ ਸ਼ਹਿਰੀ ਅਧਿਆਪਕਾਂ ਨੂੰ ਬਾਰਡਰ ਏਰੀਏ (Border area) ਵਿੱਚ ਤਾਂ ਜਦੋਂ ਅਧਿਆਪਕ ਨੂੰ ਇੰਨੀ ਦੂਰ ਪੜ੍ਹਾਉਣ ਲਈ ਭੇਜੋਗੇ ਤਾਂ ਅਧਿਆਪਕ ਬੱਚਿਆਂ ਨੂੰ ਕੀ ਪੜ੍ਹਾਵੇਗਾ ਉਨ੍ਹਾਂ ਦਾ ਸਾਰਾ ਸਮਾਂ ਆਉਣ ਤੇ ਜਾਣ ਵਿੱਚ ਹੀ ਗੁਜ਼ਰ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿੱਚ ਇੱਕ ਅਧਿਆਪਕ ਸਮਾਗਮ ਦੌਰਾਨ ਕੀਤਾ ਗਿਆ ਹੈ।

ਲੋਕ ਸਾਡੇ ਸਿਸਟਮ ਤੋਂ ਤੰਗ, ਇੱਕ ਸਿਸਟਮ ਤਿਆਰ ਕਰਨਾ ਹੈ -ਚੰਨੀ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਅੱਜ ਤੱਕ ਹੋਇਆ ਹੈ ਉਹ ਵੇਖਦੇ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਅਧਿਆਪਕਾਂ ਦੇ ਕਾਰਜ ਨੂੰ ਬਿਹਤਰ ਬਣਾਇਆ ਜਾਵੇਗਾ ਤਾਂ ਜੋ ਉਹ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਕਰਵਾ ਸਕਣ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਉੱਥੇ ਲਾਇਆ ਜਾਵੇ ਜਿੱਥੇ ਉਨ੍ਹਾਂ ਨੂੰ ਆਉਣ-ਜਾਣ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਤੇ ਬੱਚਿਆਂ ਨੂੰ ਸਹੀ ਸਮੇਂ ਪੜ੍ਹਾ ਸਕਣ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਸਾਡੇ ਪੰਜਾਬ ਦੇ ਲੋਕ ਸਿਸਟਮ ਤੋਂ ਬਹੁਤ ਪਰੇਸ਼ਾਨ ਹਨ ਇਸ ਲਈ ਇੱਕ ਅਜਿਹਾ ਸਿਸਟਮ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ। ਇਸ ਦੌਰਾਨ ਚੰਨੀ ਆਪਣੇ ਕਾਰਜਕਾਲ ਬਾਰੇ ਵੀ ਗੱਲ ਕਰਦੇ ਨਜ਼ਰ ਆਏ ਕਿ ਉਨ੍ਹਾਂ ਦਾ ਕਾਰਜਕਾਲ ਥੋੜ੍ਹੇ ਸਮੇਂ ਦਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਉਨ੍ਹਾਂ ਨੂੰ ਸਮਾਂ ਮਿਲਿਆ ਉਹ ਉਨ੍ਹਾਂ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਹੋਰ ਵੀ ਕਈ ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਉਨ੍ਹਾਂ ਦੀ ਸਰਕਾਰ ਕੋਲ ਸਮਾਂ ਬਚਿਆ ਹੈ ਉਹ ਉਸ ਵਿੱਚ ਜ਼ਰੂਰ ਕਰਨਗੇ। ਚੰਨੀ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ (Chandigarh University Gharuan) ਵਿੱਚ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਨੈਸ਼ਨਲ ਐਵਾਰਡ (National Award) ਦਿੰਦੇ ਹੋਏ ਉਨ੍ਹਾਂ ਨੂੰ ਸੰਬੋਧਨ ਦੌਰਾਨ ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਬੇਅਦਬੀ ਮਾਮਲੇ ’ਚ ਕੀਤੀਆਂ ਨਿਯੁਕਤੀਆਂ ’ਤੇ ਨਵਜੋਤ ਸਿੱਧੂ ਨੇ ਚੁੱਕੇ ਸਵਾਲ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.