ETV Bharat / state

ਜਨਮ ਦਿਨ 'ਤੇ ਫੈਕਟਰੀ ਮਾਲਕ ਨੇ ਐਸਡੀਐਮ ਨੂੰ ਭੇਂਟ ਕੀਤੀ ਸੈਨੇਟਾਈਜ਼ਰ ਮਸ਼ੀਨ - mohali coronavirus latest news

ਰਿੱਧੀ ਪੈਕੇਟ ਪ੍ਰਾਈਵੇਟ ਲਿਮਿਟੇਡ ਫੈਕਟਰੀ ਦੇ ਮਾਲਕ ਰਜਨੀਸ਼ ਕੁਮਾਰ ਨੇ ਅੱਜ ਆਪਣੇ ਜਨਮ ਦਿਨ ਮੌਕੇ ਕੁਰਾਲੀ ਸ਼ਹਿਰ ਦੀ ਨਗਰ ਕੌਂਸਲ ਨੂੰ ਸੈਨੇਟਾਈਜ਼ਰ ਮਸ਼ੀਨ ਭੇਂਟ ਕੀਤੀ ਹੈ।

ਸੈਨੇਟਾਈਜ਼ਰ ਮਸ਼ੀਨ
ਸੈਨੇਟਾਈਜ਼ਰ ਮਸ਼ੀਨ
author img

By

Published : May 6, 2020, 4:27 PM IST

ਕੁਰਾਲੀ: ਸਥਾਨਕ ਸ਼ਹਿਰ ਦੇ ਝਿੰਗੜਾਂ ਰੋਡ 'ਤੇ ਸਥਿਤ ਰਿੱਧੀ ਪੈਕੇਟ ਪ੍ਰਾਈਵੇਟ ਲਿਮਿਟੇਡ ਫੈਕਟਰੀ ਦੇ ਮਾਲਕ ਰਜਨੀਸ਼ ਕੁਮਾਰ ਦਾ ਅੱਜ ਜਨਮ ਦਿਨ ਸੀ, ਉਨ੍ਹਾਂ ਨੇ ਜਨਮ ਦਿਨ 'ਤੇ ਖਰਚਾ ਨਾ ਕਰਕੇ, ਉਸੇ ਪੈਸੇ ਨੂੰ ਬਚਾਅ ਕੇ ਕੁਰਾਲੀ ਸ਼ਹਿਰ ਦੀ ਨਗਰ ਕੌਂਸਲ ਨੂੰ ਸੈਨੇਟਾਈਜ਼ਰ ਮਸ਼ੀਨ ਭੇਂਟ ਕੀਤੀ ਹੈ। ਇਸ ਮਸ਼ੀਨ ਨੂੰ ਲੈਣ ਲਈ ਵਿਸ਼ੇਸ਼ ਤੌਰ 'ਤੇ ਐਸਡੀਐਮ ਖਰੜ ਹਿਮਾਂਸ਼ੂ ਜੈਨ ਕੁਰਾਲੀ ਪੁੱਜੇ।

ਵੇਖੋ ਵੀਡੀਓ

ਉਨ੍ਹਾਂ ਨੇ ਫੈਕਟਰੀ ਮਾਲਕ ਨੂੰ ਜਨਮਦਿਨ ਨਾ ਮਨਾਉਣ ਦੀ ਜਗ੍ਹਾ ਉਸੇ ਪੈਸਿਆਂ ਨਾਲ ਕੀਤੇ ਚੰਗੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕੋਰੋਨਾ ਰੋਗ ਨਾਲ ਲੜਨ ਲਈ ਹਰ ਦੇਸ਼ ਵਾਸੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਹਰ ਇਨਸਾਨ ਵਿੱਚ ਜਿੰਨੀ ਸਮਰਥਾ ਹੈ, ਉਨ੍ਹਾਂ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਮਸ਼ੀਨ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਮਸ਼ੀਨ ਨੂੰ ਕੁਰਾਲੀ ਨਗਰ ਕੌਂਸਲ ਦੇ ਸਪੁਰਦ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਸੈਨੇਟਾਈਜ਼ਰ ਮਸ਼ੀਨ ਨਾਲ ਕੁਰਾਲੀ ਸ਼ਹਿਰ ਨੂੰ ਸੈਨੇਟਾਈਜ਼ ਕੀਤਾ ਜਾਵੇਗਾ ਤਾਂਕਿ ਇਸ ਰੋਗ ਦੀ ਚਪੇਟ ਵਿੱਚ ਕੋਈ ਵੀ ਸ਼ਹਿਰ ਵਾਸੀ ਨਾ ਆਵੇ।

ਇਸ ਮੌਕੇ ਨਗਰ ਕੌਂਸਲ ਕੁਰਾਲੀ ਦੇ ਕਾਰਜ ਸਾਧਕ ਅਫ਼ਸਰ ਵਰਿੰਦਰ ਕੁਮਾਰ ਜੈਨ ਨੇ ਫੈਕਟਰੀ ਮਾਲਕ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਮਸ਼ੀਨ ਦੀ ਜ਼ਰੂਰਤ ਸੀ ਕਿਉਂਕਿ ਹੁਣ ਤੰਗ ਗਲੀਆਂ ਵਿੱਚ ਹੱਥੀਂ ਸੈਨੇਟਾਈਜ਼ਰ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਦੇ ਆਉਣ ਨਾਲ ਹੁਣ ਸ਼ਹਿਰ ਨੂੰ ਸੈਨੇਟਾਈਜ਼ ਕਰਨ ਦੀ ਰਫ਼ਤਾਰ ਵਿੱਚ ਤੇਜੀ ਆਵੇਗੀ।

ਇਹ ਵੀ ਪੜੋ : ਕੋਵਿਡ-19: ਸ਼ਰਧਾਲੂਆਂ ਤੋਂ ਸੱਖਣੇ ਹੋਏ ਰੱਬ ਦੇ ਵਿਹੜੇ

ETV Bharat Logo

Copyright © 2025 Ushodaya Enterprises Pvt. Ltd., All Rights Reserved.