ETV Bharat / state

ਜ਼ੀਰਕਪੁਰ 'ਚ ਐਨ.ਕੇ.ਸ਼ਰਮਾ ਨੇ ਕਾਂਗਰਸ 'ਤੇ ਲਗਾਏ ਵੋਟਾਂ ਕੱਟਣ ਦੇ ਦੋਸ਼

ਐਨ ਕੇ ਸ਼ਰਮਾ ਨੇ ਕਾਂਗਰਸੀ ਲੀਡਰ ਦੀਪਇੰਦਰ ਸਿੰਘ ਢਿੱਲੋਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ 2001 ਦੀ ਵੋਟਿੰਗ ਲਿਸਟ ਦੇ 'ਚੋਂ ਤਕਰੀਬਨ ਪੰਦਰਾਂ ਹਜ਼ਾਰ ਉਹ ਵੋਟ ਕਟਵਾ ਦਿੱਤੇ ਗਏ ਹਨ ਜਿਹੜੇ ਕਿ ਲੱਗਦਾ ਸੀ ਕਿ ਅਕਾਲੀ ਅਤੇ ਹੋਰ ਕਿਸੇ ਪਾਰਟੀ ਨੂੰ ਪੈਣੇ ਹਨ।

ਤਸਵੀਰ
ਤਸਵੀਰ
author img

By

Published : Dec 12, 2020, 7:11 PM IST

ਜ਼ੀਰਕਪੁਰ: ਅੱਜ ਜ਼ੀਰਕਪੁਰ 'ਚ ਐਨ ਕੇ ਸ਼ਰਮਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕਾਂਗਰਸ ਉੱਤੇ ਵਾਰਡਬੰਦੀ ਵਿੱਚ ਘਪਲਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਵਾਰਡਬੰਦੀ ਦੇ ਦੌਰਾਨ ਦੁਪਿੰਦਰ ਸਿੰਘ ਢਿੱਲੋਂ ਨੇ ਘਪਲੇਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਰਡਬੰਦੀ ਨੂੰ ਇਸ ਤਰੀਕੇ ਕਰ ਦਿੱਤਾ ਗਿਆ ਹੈ ਕਿ ਜੇਕਰ ਬਲਟਾਣਾ ਦੇ 'ਚ ਵੋਟ ਹੈ ਤਾਂ ਉਹਦਾ ਵਾਰਡ ਕਿਤੇ ਹੋਰ ਬਣਾ ਦਿੱਤਾ ਗਿਆ ਹੈ ਤਾਂ ਜੋ ਉਹਨੂੰ ਪਤਾ ਹੀ ਨਾ ਲੱਗੇ ਕਿ ਉਮੀਦਵਾਰ ਦੀ ਵੋਟ ਕਿੱਥੇ ਪੈਣੀ ਹੈ।

ਵੇਖੋ ਵਿਡੀਉ

ਐਨ ਕੇ ਸ਼ਰਮਾ ਨੇ ਦੱਸਿਆ ਕਿ ਚੋਣ ਤੋਂ ਪਹਿਲਾਂ ਜਿਹੜੀ ਇੱਕ ਵੋਟਰਾਂ ਦੀ ਸੂਚੀ ਜਾਰੀ ਹੁੰਦੀ ਹੈ ਉਹ ਸੂਚੀ ਦੀਪਿੰਦਰ ਸਿੰਘ ਢਿੱਲੋਂ ਅਤੇ ਹੋਰ ਕਾਂਗਰਸੀ ਆਗੂਆਂ ਨੇ ਅਫ਼ਸਰਾਂ ਨਾਲ ਮਿਲ ਕੇ ਉਨ੍ਹਾਂ ਲੋਕਾਂ ਦੀ ਵੋਟਾਂ ਕੱਟ ਦਿੱਤੀਆਂ ਹਨ ਜਿਹੜੇ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਜਾਂ ਅਕਾਲੀ ਦਲ ਦੇ ਹਨ ਅਤੇ ਜਾਂ ਆਮ ਆਦਮੀ ਪਾਰਟੀ ਦੇ ਹਨ।

ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਅਫ਼ਸਰਾਂ ਦੇ ਨਾਲ ਮਿਲ ਕੇ ਉਹ ਕੈਂਡੀਡੇਟ ਜਿਹੜੇ ਕਿ ਅਕਾਲੀ ਦਲ ਵੱਲੋਂ ਪਹਿਲਾਂ ਚੋਣ ਲੜ ਚੁੱਕੇ ਨੇ ਅਤੇ ਇਸ ਵਾਰ ਵੀ ਉਨ੍ਹਾਂ ਨੇ ਚੋਣ ਲੜਨਾ ਹੈ, ਉਨ੍ਹਾਂ ਦੀ ਵੋਟਾਂ ਵੀ ਕੱਟ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ 10 ਮਿਊਂਸੀਪਲ ਕੌਂਸਲਰ ਜਿਨ੍ਹਾਂ ਨੇ ਚੋਣ ਲੜਨੀ ਸੀ ਉਨ੍ਹਾਂ ਦੀ ਵੋਟਾਂ ਵੀ ਕੱਟ ਦਿੱਤੀਆਂ ਹਨ।

ਐਨ ਕੇ ਸ਼ਰਮਾ ਨੇ ਦੱਸਿਆ ਕਿ ਐਸ ਵੋਟਿੰਗ ਲਿਸਟ ਦੇ ਵਿੱਚ ਤਕਰੀਬਨ ਪੰਦਰਾਂ ਹਜ਼ਾਰ ਵੋਟਾਂ ਕੱਟ ਦਿੱਤੀਆਂ ਗਈਆਂ ਹਨ ਅਤੇ ਤਕਰੀਬਨ ਪੱਚੀ ਹਜ਼ਾਰ ਵੋਟਰਾਂ ਦੇ ਵਾਰਡ ਇਧਰ ਉਧਰ ਕਰ ਦਿੱਤੇ ਗਏ ਹਨ ਜਿਸ ਤੋਂ ਕਿ ਉਨ੍ਹਾਂ ਨੂੰ ਪਤਾ ਹੀ ਨਾ ਲੱਗੇ ਕਿ ਉਨ੍ਹਾਂ ਦੀ ਵੋਟ ਕਿੱਥੇ ਪੈਣੀ ਹੈ

ਸ਼ਰਮਾ ਨੇ ਦੱਸਿਆ ਕਿ ਉਹ ਜਲਦ ਹੀ ਹਾਈ ਕੋਰਟ ਵਿੱਚ ਇਸ ਬਾਰੇ ਇੱਕ ਰਿੱਟ ਪਾਣਗੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਹਿਣਗੇ ।

ETV Bharat Logo

Copyright © 2024 Ushodaya Enterprises Pvt. Ltd., All Rights Reserved.