ਮੋਹਾਲੀ: ਅੰਮ੍ਰਿਤਪਾਲ ਸਿੰਘ ਉੱਤੇ ਕਾਰਵਾਈ ਤੋਂ ਬਾਅਦ ਇਹੀ ਡਰ ਸੀ ਕਿ ਨਿਹੰਗ ਸਿੰਘਾਂ ਵੱਲੋਂ ਕੋਈ ਹੰਗਾਮਾ ਨਾ ਕੀਤਾ ਜਾਵੇ, ਪਰ ਇਹ ਡਰ ਉਦੋਂ ਸੱਚ ਹੋ ਗਿਆ ਜਦੋਂ ਅੰਮ੍ਰਿਤਪਾਲ ਉੱਤੇ ਕਾਰਵਾਈ ਦੇ ਵਿਰੋਧ 'ਚ ਮੋਹਾਲੀ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇੱਥੇ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਪਹਿਲਾਂ ਇਨਸਾਫ਼ ਮੋਰਚੇ ਵਿੱਚ ਮੌਜੂਦ ਲਗਭਗ 150 ਨਿਹੰਗ ਸਿੰਘ ਹੱਥਾਂ ਵਿੱਚ ਨੰਗੀ ਤਲਵਾਰਾਂ ਅਤੇ ਡੰਡੇ ਲੈ ਕੇ ਸੜਕ 'ਤੇ ਉਤਰ ਆਏ। ਇਹਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਅੰਮ੍ਰਿਤਪਾਲ ਨੂੰ ਰਿਹਾ ਕਰਨ ਲਈ ਨਾਰੇਬਾਜ਼ੀ ਕੀਤੀ ਗਈ। ਇੰਨਾਂ ਹੀ ਨਹੀਂ ਨੇਅਰਬਾਜ਼ੀ ਕਰਦੇ ਹੋਏ ਇਹ ਪ੍ਰਦਰਸ਼ਨਕਾਰੀ ਚੰਡੀਗੜ੍ਹ ਵੱਲ ਵੱਧਣ ਲੱਗੇ ਤਾਂ ਪੁਲਿਸ ਨੇ ਇੰਨ੍ਹਾਂ ਨੂੰ ਏਅਰਪੋਰਟ ਚੌਂਕ 'ਤੇ ਹੀ ਰੋਕ ਦਿੱਤਾ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਨੇ ਚਾਰੇ ਪਾਸੇ ਤੋਂ ਘੇਰਾ ਪਾ ਲਿਆ।
-
Protest taken out from Quami Insaaf Morcha in Mohali after the report of arrest of Amritpal Singh #AmritpalSingh pic.twitter.com/Gb1y57A5AK
— Gagandeep Singh (@Gagan4344) March 18, 2023 " class="align-text-top noRightClick twitterSection" data="
">Protest taken out from Quami Insaaf Morcha in Mohali after the report of arrest of Amritpal Singh #AmritpalSingh pic.twitter.com/Gb1y57A5AK
— Gagandeep Singh (@Gagan4344) March 18, 2023Protest taken out from Quami Insaaf Morcha in Mohali after the report of arrest of Amritpal Singh #AmritpalSingh pic.twitter.com/Gb1y57A5AK
— Gagandeep Singh (@Gagan4344) March 18, 2023
ਪੁਲਿਸ ਮੁਲਜ਼ਾਮਾਂ 'ਤੇ ਹਮਲਾ: ਕਾਬਲੇਜ਼ਿਕਰ ਹੈ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਇਸੇ ਇਨਸਾਫ਼ ਮੋਰਚੇ ਵਿੱਚ ਸ਼ਾਮਿਲ ਨਿਹੰਗ ਸਿੰਘਾਂ ਅਤੇ ਪੁਲਿਸ ਦਰਮਿਆਨ 8 ਫ਼ਰਵਰੀ 2023 ਨੂੰ ਹਿੰਸਕ ਝੜਪ ਹੋਈ ਸੀ, ਇਸ ਹੰਗਾਮੇ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ।
ਅੰਮ੍ਰਿਤਪਾਲ 'ਤੇ ਕਿੰਨੇ ਕੇਸ ਦਰਜ: ਤੁਹਾਨੂੰ ਦੱਸ ਦਈਏ ਕਿ 'ਵਾਰਿਸ ਪੰਜਾਬ ਦੇ ਮੁਖੀ' ਅੰਮ੍ਰਿਤਪਾਲ ਸਿੰਘ 3 ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਦੋ ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਦੇ ਥਾਣੇ ਵਿੱਚ ਦਰਜ ਹਨ। ਜਦੋਂ ਤੋਂ ਅੰਮ੍ਰਿਤਪਾਲ ਸਿੰਘ 'ਵਾਰਿਸ ਪੰਜਾਬ' ਦੇ ਮੁਖੀ ਬਣੇ ਹਨ ਉਦੋਂ ਤੋਂ ਹੀ ਚਰਚਾ ਵਿੱਚ ਰਹੇ ਹਨ। ਅੱਜ ਦੀ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਕਈ ਜ਼ਿਿਲ੍ਹਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਅੰਮ੍ਰਿਤਪਾਲ ਦੇ ਜੱਦੀ ਪਿੰਡ ਜੱਲੂਖੇੜਾ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਕਿੱਥੋਂ ਹੋਈ ਗ੍ਰਿਫ਼ਤਾਰੀ: ਦੱਸ ਦਈਏ ਕਿ 'ਖਾਲਸਾ ਵਹੀਰ' ਤਹਿਤ ਅੰਮ੍ਰਿਤਪਾਲ ਨੇ ਗੁਰਭਾਈ ਲਹਿਰ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਦੇ ਪਿੰਡ ਚਾਉਕੇ ਵਿਖੇ ਰੱਖੇ ਸਮਾਗਮ ਵਿੱਚ ਸ਼ਿਰਕਤ ਕਰਨੀ ਸੀ। ਇਸੇ ਨੂੰ ਲੈ ਕੇ ਅੰਮ੍ਰਿਤਪਾਲ ਨੇ ਆਪਣੇ ਸਮਰਥਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਸੀ। ਇਸੇ ਹੀ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਅੰਮ੍ਰਿਤ ਸੰਚਾਰ ਕਰਵਾਇਆ ਜਾਣਾ ਸੀ। ਕਾਬਲੇਜ਼ਿਕਰ ਹੈ ਕਿ ਅਜਨਾਲਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਖਾਲਸਾ ਵਹੀਰ ਨੂੰ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ ਸੀ, ਜਿਸ ਨੂੰ ਅੱਜ ਤੋਂ ਮੁੜ ਸ਼ੁਰੂ ਕੀਤਾ ਗਿਆ ਸੀ। ਜਿਵੇਂ ਹੀ ਅੰਮ੍ਰਿਤਪਾਲ ਆਪਣੇ ਕਾਫ਼ਲੇ ਨਾਲ ਸਮਾਗਮ 'ਚ ਜਾਣ ਲਈ ਰਵਾਨਾ ਹੋਏ ਤਾਂ ਪੰਜਾਬ ਪੁਲਿਸ ਕਾਫ਼ਲੇ ਦੇ ਪਿੱਛੇ ਸੀ, ਅੱਗੇ-ਅੱਗੇ ਅੰਮ੍ਰਿਤਪਾਲ ਸਿੰਘ ਸਨ ਅਤੇ ਪੰਜਾਬ ਪੁਲਿਸ ਪਿੱਛੇ-ਪਿੱਛੇ ਸੀ। ਜਦੋਂ ਇਹ ਕਾਫ਼ਲਾ ਸ਼ਾਹਕੋਟ ਪੁੱਜਾ ਤਾਂ ਪੁਲਿਸ ਫੋਰਸ ਨੇ ਅੰਮ੍ਰਿਤਪਾਲ ਦੇ ਕਾਫ਼ਲੇ ਨੂੰ ਘੇਰਾ ਪਾ ਲਿਆ।
ਇਹ ਵੀ ਪੜ੍ਹੋ: Amritpal singh: ਗ੍ਰਿਫਤਾਰੀ ਤੋਂ ਬਾਅਦ ਪੁਲਿਸ ਛਾਉਣੀ 'ਚ ਬਦਲਿਆ ਅੰਮ੍ਰਿਤਪਾਲ ਦਾ ਪਿੰਡ, ਦੇਖੋ ਵੀਡੀਓ