ਮੋਹਾਲੀ: ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਹਰ ਜ਼ਰੂਰਤਮੰਦ ਨੂੰ ਮੁਫ਼ਤ ਭੋਜਨ ਉਹਨਾਂ ਦੇ ਘਰ ਤਕ ਪਹੁੰਚਾਇਆ ਜਾਵੇਗਾ। ਇਸ ਸਬੰਧੀ ਮੋਹਾਲੀ ਜ਼ਿਲ੍ਹਾ ਪੁਲਿਸ ਵੱਲੋਂ ਹਰ ਘਰ ਭੋਜਨ ਦੀ ਸ਼ੁਰੂ ਕੀਤੀ ਗਈ ਹੈ ਜਿਥੇ ਸੋਹਾਣਾ ਪੁਲਿਸ ਸਟੇਸ਼ਨ ਵਿੱਚ 24 ਘੰਟੇ ਰਿਸੋਈ ਦੀ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਲੋਕਾਂ ਦੇ ਘਰਾਂ ਤਕ ਖਾਣਾ ਪਹੁੰਚਾਇਆ ਜਾਵੇਗਾ।
ਇਹ ਵੀ ਪੜੋ: ਕੋਰੋਨਾ ਕਾਲ ਦੌਰਾਨ ਬਰਨਾਲਾ ’ਚ 8 ਵੈਂਟੀਲੇਟਰ, ਪਰ ਸਾਰੇ ਚਿੱਟੇ ਹਾਥੀ
ਇਸ ਮੌਕੇ ਐੱਸ ਪੀ ਸਿਟੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਇਕ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਲਈ ਅਸੀਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੋਈ ਵੀ ਲੋੜਵੰਦ ਹੈਲਪਲਾਈਨ ਨੰਬਰ ’ਤੇ ਫੋਨ ਕਰਕੇ ਖਾਣਾ ਮੰਗਵਾ ਸਕਦਾ ਹੈ ਜੋ ਉਹਨਾਂ ਦੇ ਘਰ ਤਕ ਪਹੁਚਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ 24 ਘੰਟੇ ਸੇਵਾ ਜਾਰੀ ਰਹੇਗੀ ਤਾਂ ਜੋ ਹਰ ਘਰ ਤਕ ਭੋਜਨ ਪਹੁੰਚ ਸਕੇ।
ਇਹ ਵੀ ਪੜੋ: ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨਵਾਂ ਖ਼ਤਰਾ, ਇਸ ਤਰ੍ਹਾਂ ਕਰਦੀ ਹੈ ਮਾਰ