ETV Bharat / state

ਇਟਲੀ ਤੋਂ ਪਰਤੇ ਮੋਹਾਲੀ ਦੇ ਡੀਸੀ ਨੂੰ ਪਤਨੀ ਸਣੇ ਆਇਸੋਲੇਸ਼ਨ ਵਾਰਡ 'ਚ ਰੱਖਿਆ

ਮੋਹਾਲੀ ਦੇ ਡੀਸੀ ਗਿਰੀਸ਼ ਦਿਆਲਨ ਤੇ ਉਨ੍ਹਾਂ ਦੀ ਪਤਨੀ ਐਸਐਸਪੀ ਅਵਨੀਤ ਕੌਂਡਲ 'ਚ ਕੋਰੋਨਾ ਵਾਇਰਸ ਦਾ ਸ਼ੱਕ ਜਤਾਇਆ ਗਿਆ ਹੈ। ਦੋਵਾਂ ਨੂੰ ਨਿਗਰਾਨੀ ਲਈ ਆਇਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ।

corona
corona
author img

By

Published : Mar 12, 2020, 1:55 PM IST

ਚੰਡੀਗੜ੍ਹ: ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ 'ਚ ਵੀ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਸਰਕਾਰ ਵੀ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਡੀਸੀ ਗਿਰੀਸ਼ ਦਿਆਲਨ ਆਪਣੀ ਪਤਨੀ ਅਵਨੀਤ ਕੌਂਡਲ ਨਾਲ ਵਿਦੇਸ਼ ਤੋਂ ਪਰਤੇ ਹਨ। ਕੋਰੋਨਾ ਤੋਂ ਬਚਾਅ ਨੂੰ ਵੇਖਦਿਆਂ ਉਨ੍ਹਾਂ ਨੂੰ ਆਇਸੋਲੇਸ਼ਨ ਵਾਰਡ 'ਚ ਭਰਤੀ ਕੀਤੀ ਗਿਆ ਹੈ।

ਡੀਸੀ ਗੀਰੀਸ਼ ਦਿਆਲਨ ਅਤੇ ਉਨ੍ਹਾਂ ਦੀ ਪਤਨੀ ਐਸਐਸਪੀ ਅਵਨੀਤ ਕੌਂਡਲ 25 ਫਰਵਰੀ ਨੂੰ ਐਕਸ ਇੰਡੀਆ ਲੀਵ 'ਤੇ ਇਟਲੀ, ਸਵੀਜ਼ਰਲੈਂਡ ਗਏ ਸਨ। 4 ਮਾਰਚ ਨੂੰ ਉਹ ਭਾਰਤ ਪਰਤੇ। ਅਵਨੀਤ ਕੌਂਡਲ ਫਤਿਹਗੜ੍ਹ ਸਾਹਿਬ 'ਚ ਬਤੌਰ ਐਸਐਸਪੀ ਸੇਵਾਵਾਂ ਦੇ ਰਹੇ ਹਨ।

ਦੋਵਾਂ ਪਤੀ-ਪਤਨੀ ਨੂੰ 14 ਦਿਨ ਲਈ ਆਈਸੋਲੇਸ਼ਨ ਵਾਰਡ 'ਚ ਨਿਗਰਾਨੀ ਲਈ ਰੱਖਿਆ ਗਿਆ ਹੈ।

ਦੱਸਣਯੋਗ ਹੈ ਕਿ ਹੁਣ ਤੱਕ ਭਾਰਤ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 73 ਹੋ ਗਈ ਤੇ ਪੰਜਾਬ 'ਚ ਵੀ ਇੱਕ ਮਰੀਜ਼ 'ਚ ਕੋਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.