ETV Bharat / state

ਮਹੰਤਾਂ ਨੇ ਅਰਧ ਨਗਨ ਹੋ ਕੀਤਾ ਰੋਸ ਪ੍ਰਦਰਸ਼ਨ

ਮਹੰਤਾਂ ਦੇ ਇੱਕ ਧੜੇ ਵੱਲੋਂ ਖਰੜ ਪੁਲਿਸ ਤੇ ਉਹਨਾਂ ਦੀ ਸੁਣਵਾਈ ਨਾ ਕੀਤੇ ਜਾਣ ਦਾ ਦੋਸ਼ ਲਗਾਉਦਿਆਂ ਅਰਧ ਨਗਨ ਹਾਲਤ ਵਿੱਚ ਖਰੜ-ਚੰਡੀਗੜ੍ਹ ਹਾਈਵੇ ਤੇ ਚੱਕਾ ਜਾਮ ਕਰਕੇ ਪੁਲਿਸ ਅਤੇ ਪ੍ਰਸ਼ਾਸ਼ਨ ਖ਼ਿਲਾਫ਼ ਨਾਰੇਬਾਜ਼ੀ ਕੀਤੀ।

ਮਹੰਤਾਂ ਨੇ ਚੱਕਾ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ

author img

By

Published : Jun 26, 2021, 8:40 AM IST

ਮੋਹਾਲੀ: ਕਿੰਨਰ ਸਮਾਜ ਦੇ ਮਾਮਲੇ ਵੀ ਦਿਨ-ਪਰ-ਦਿਨ ਵੱਧਦੇ ਜਾਂ ਰਹੇ ਹਨ, ਪਹਿਲਾਂ ਪਟਿਆਲਾ 'ਚ ਹੋਏ ਪ੍ਰਦਰਸ਼ਨ ਤੋਂ ਬਾਅਦ ਹੁਣ ਮੋਹਾਲੀ ’ਚ ਕਿੰਨਰ ਸਮਾਜ ਵੱਲੋਂ ਖਰੜ ਪੁਲਿਸ ’ਤੇ ਉਹਨਾਂ ਦੀ ਸੁਣਵਾਈ ਨਾ ਕੀਤੇ ਜਾਣ ਦਾ ਇਲਜ਼ਾਮ ਲਗਾਉਦਿਆਂ ਅਰਧ ਨਗਨ ਹਾਲਤ ਵਿੱਚ ਖਰੜ-ਚੰਡੀਗੜ੍ਹ ਹਾਈਵੇ ’ਤੇ ਧਰਨਾ ਦੇ ਕੇ ਜਾਮ ਲਗਾ ਦਿੱਤਾ ਗਿਆ ਤੇ ਪੁਲਿਸ ਖ਼ਿਲਾਫ਼ ਨਾਰੇਬਾਜ਼ੀ ਕੀਤੀ।

ਪ੍ਰਦਸ਼ਨਕਾਰੀ ਕਿੰਨਰਾਂ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਮਹੰਤ ਉੱਪਰ ਝੂਠੇ ਮੁਕੱਦਮੇ ਦਰਜ਼ ਕੀਤੇ ਜਾਂ ਰਹੇ ਹਨ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪ੍ਰਦਸ਼ਨਕਾਰੀ ਵਲੋਂ ਕਿੰਨਰਾਂ ਦੇ ਦੂਜੇ ਧੜੇ ਦੀ ਅਗਵਾਈ ਕਰਨ ਵਾਲੀ ਮਹੰਤ ਉੱਪਰ ਵੀ ਦੋਸ਼ ਲਗਾਏ ਗਏ ਹਨ ਕਿ ਉਸ ਦੇ ਚੇਲੇ ਉਨ੍ਹਾਂ ਦੇ ਇਲਾਕੇ ਵਿੱਚ ਘੁਸਪੈਠ ਕਰਦੇ ਹਨ ਤੇ ਆਏ ਦਿਨ ਲੜਾਈ ਝਗੜਾ ਵੀ ਕਰਦੇ ਹਨ। ਪਰੰਤੂ ਪੁਲਿਸ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਜੋਤੀ ਮਹੰਤ ਦੇ ਚੇਲਿਆਂ ਦਾ ਹੀ ਸਾਥ ਦਿੰਦੀ ਹੈ।

ਮਹੰਤਾਂ ਨੇ ਚੱਕਾ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ

ਸੜਕ ਜਾਮ ਦੀ ਇਸ ਕਾਰਵਾਈ ਦੌਰਾਨ ਅਚਾਨਕ ਹਾਲਾਤ ਗੰਭੀਰ ਹੋ ਗਏ, ਜਦੋਂ ਪ੍ਰਦਰਸ਼ਕਾਰੀਆਂ ਵੱਲੋਂ ਆਪਣੇ ਕੱਪੜੇ ਲਾਹ ਕੇ ਸੁੱਟ ਦਿੱਤੇ ਗਏ ਤੇ ਅਰਧ ਨਗਨ ਹਾਲਤ ਵਿੱਚ ਨਾਚ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉੱਥੇ ਲਗਭਗ ਤਿੰਨ ਘੰਟੇ ਤੱਕ ਜਾਮ ਲੱਗਿਆ ਰਿਹਾ, ਜਿਸ ਕਾਰਨ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਬਾਅਦ ਵਿੱਚ ਮੌਕੇ ਤੇ ਪਹੁੰਚੀ ਪੁਲਿਸ ਫੋਰਸ ਵੱਲੋਂ ਥਾਣਾ ਮੁਖੀ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਧਰਨਾ ਦੇ ਰਹੇ ਕਿੰਨਰਾਂ ਨੂੰ ਕਾਨੂੰਨ ਵਿਵਸਥਾ ਭੰਗ ਕਰਨ ਦੇ ਦੋਸ਼ ਤਹਿਤ ਹਿਰਾਸਤ ਵਿੱਚ ਲੈ ਲਿਆ, ਅਤੇ ਉਹਨਾਂ ਨੂੰ ਗੱਡੀਆਂ ਵਿੱਚ ਭਰ ਕੇ ਮੌਕੇ ਤੋਂ ਲੈ ਗਈ।

ਥਾਣਾ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ, ਕਿ ਸ਼ਹਿਰ ਵਿੱਚ ਕਿੰਨਰਾਂ ਦੇ ਦੋ ਧੜਿਆਂ ਵਿੱਚ ਆਪੋ ਆਪਣੇ ਏਰੀਏ ਨੂੰ ਲੈ ਕੇ ਆਪਸੀ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਪੁਲਿਸ ਵੱਲੋਂ ਸਮੇਂ-ਸਮੇਂ ਤੇ ਕਾਰਵਾਈ ਵੀ ਕੀਤੀ ਜਾਂ ਰਹੀ ਹੈ। ਪਰ ਇਸ ਦੇ ਬਾਵਜੂਦ ਉਕਤ ਕਿੰਨਰਾਂ ਵੱਲੋਂ ਕਾਨੂੰਨ ਵਿਵਸਥਾ ਭੰਗ ਕਰਕੇ ਆਮ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕੀਤੀ ਗਈ ਹੈ।

ਇਹ ਵੀ ਪੜ੍ਹੋ:-ਕੌਮਾਂਤਰੀ ਡਰੱਗਜ਼ ਵਿਰੋਧੀ ਡੇਅ : ਹਾਲੇ ਵੀ ਉਡ ਰਿਹਾ ਹੈ ਪੰਜਾਬ, ਕਾਬੂ ਤੋਂ ਬਾਹਰ!

ETV Bharat Logo

Copyright © 2024 Ushodaya Enterprises Pvt. Ltd., All Rights Reserved.