ਮੋਹਾਲੀ: ਕਰਫਿਊ ਦੀ ਢਿੱਲ ਦੌਰਾਨ ਆਬਕਾਰੀ ਤੇ ਕਰ ਵਿਭਾਗ ਨੇ 7 ਮਈ ਨੂੰ ਠੇਕੇ ਖੋਲਣ ਤੇ ਹੌਮ ਡਿਲਵਰੀ ਦੇਣ ਦਾ ਐਲਾਨ ਕੀਤਾ ਸੀ। ਠੇਕੇ ਨਾ ਖੋਲਣ ਨਾਲ ਠੇਕੇਦਾਰਾਂ ਨੇ ਹੋਮ ਡਿਲਵਰੀ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਨ੍ਹਾਂ ਨੇ ਸੂਬਾ ਸਰਕਾਰ ਤੋਂ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ ਹੈ।
ਸ਼ਰਾਬ ਦੇ ਠੇਕਿਆਂ ਦੀ ਗੱਲ ਕਰਦੇ ਹੋਏ ਸਥਾਨਕ ਵਾਸੀ ਹਰਦਿਆਲ ਚੰਦ ਬਡਬਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਸਰਕਾਰ ਆਪਣਾ ਰੈਵੀਨਿਉ ਵਧਾਉਣ ਲਈ ਸ਼ਰਾਬ ਦੇ ਠੇਕੇ ਖੋਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਆਮਦਨ ਸਾਧਨ ਹੀ ਸ਼ਰਾਬ ਦੇ ਠੇਕੇ ਹਨ ਜਿਸ ਨਾਲ ਪੰਜਾਬ ਦੀ ਦੋ ਮਹੀਨਿਆਂ ਦੀ ਤਨਖਾਹ ਸ਼ਰਾਬ ਦੇ ਠੇਕਿਆਂ ਤੋਂ ਪੂਰੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਆਰਥਿਕ ਪੱਖੋ ਮਜ਼ਬੂਤ ਨਹੀਂ ਹੈ ਜੇਕਰ ਪੰਜਾਬ ਦੇ ਠੇਕੇ ਬੰਦ ਰਹਿੰਦੇ ਹਨ ਤਾਂ ਪੰਜਾਬ ਦੀ ਹੋਰ ਮੰਦੀ ਹਾਲਾਤ ਹੋ ਜਾਵੇਗੀ। ਇਸ ਲਈ ਸਰਕਾਰ ਨੂੰ ਆਰਥਿਕ ਪੱਖ ਮਜ਼ਬੂਤ ਕਰਨ ਲਈ ਠੇਕਿਆਂ ਨੂੰ ਖੋਲ ਕੇ ਮਜ਼ਬੂਤ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ:ਫ਼ਤਿਹਗੜ੍ਹ ਸਾਹਿਬ: ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਚੋਂ ਇੱਕ ਹੋਰ ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ
ਦੂਜੇ ਪਾਸੇ ਉਨ੍ਹਾਂ ਨੇ ਕਿਹਾ ਕਿ ਸ਼ਰਾਬ ਦੀ ਹੋਮ ਡਿਲਵਰੀ ਦੇ ਨਾਲ ਸਰਕਾਰ ਨੂੰ ਰਾਸ਼ਨ ਦੀ ਵੀ ਹੋਮ ਡਿਲਵਰੀ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਕੋਈ ਵੀ ਵਿਅਕਤੀ ਇਸ ਮਾੜੇ ਸਮੇਂ ਵਿੱਚ ਭੁੱਖਾ ਨਾ ਰਹਿ ਸਕੇ।