ETV Bharat / state

ਚੱਪੜਚਿੜੀ ਦੇ ਇਤਿਹਾਸ ਤੋਂ ਬਿਨ੍ਹਾਂ ਅਧੂਰਾ ਹੈ ਸ਼ਹੀਦੀ ਜੋੜ ਮੇਲ - ਸ਼ਹੀਦੀ ਜੋੜ ਮੇਲ

ਚੱਪੜਚਿੜੀ ਦੇ ਮੈਦਾਨ ਵਿੱਚ ਸਰਹਿੰਦ ਦੀ ਲੜਾਈ ਲੜੀ ਗਈ ਸੀ ਜਿਸ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਬਦਲਾ ਵਜ਼ੀਰ ਖਾਂ ਨੂੰ ਮਾਰ ਕੇ ਲਿਆ ਗਿਆ ਸੀ। ਪਰ ਤਰਾਸਦੀ ਦੀ ਗੱਲ ਇਹ ਹੈ ਕਿ ਇਸ ਜਗ੍ਹਾ 'ਤੇ ਸੈਲਾਨੀਆਂ ਦਾ ਆਉਣਾ ਬਹੁਤ ਹੀ ਘੱਟ ਹੈ।

ਫ਼ੋਟੋ
ਫ਼ੋਟੋ
author img

By

Published : Dec 30, 2019, 7:12 PM IST

ਮੋਹਾਲੀ: ਸ਼ਹਿਰ ਦੀਆਂ ਜੜ੍ਹਾਂ ਦੇ ਵਿੱਚ ਵਸਿਆ ਚੱਪੜਚਿੜੀ ਸਿੱਖ ਇਤਿਹਾਸ ਦੇ ਵਿੱਚ ਕਾਫੀ ਮਹੱਤਤਾ ਰੱਖਣ ਵਾਲਾ ਪਿੰਡ ਹੈ। ਚੰਡੀਗੜ੍ਹ ਤੋਂ ਲੱਗਭਗ ਪੰਦਰਾਂ ਕਿਲੋਮੀਟਰ ਦੂਰ ਇਸ ਪਿੰਡ ਦੇ ਖੁੱਲ੍ਹੇ ਮੈਦਾਨ ਵਿੱਚ ਸਰਹਿੰਦ ਦੀ ਲੜਾਈ ਲੜੀ ਗਈ ਸੀ ਜਿਸ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਬਦਲਾ ਵਜ਼ੀਰ ਖਾਂ ਨੂੰ ਮਾਰ ਕੇ ਲਿਆ ਗਿਆ ਸੀ।

ਵੇਖੋ ਵੀਡੀਓ

ਚੱਪੜਚਿੜੀ ਦੀ ਜੰਗ ਵਾਲੀ ਜਗ੍ਹਾ 'ਤੇ ਪੰਜਾਬ ਸਰਕਾਰ ਨੇ ਇੱਕ ਫ਼ਤਿਹ ਬੁਰਜ ਬਣਾਇਆ ਹੈ ਅਤੇ ਨਾਲ ਹੀ ਉਨ੍ਹਾਂ ਪੰਜ ਕਮਾਂਡੋ ਦੇ ਬੁੱਤ ਵੀ ਲਗਾਏ ਹਨ ਜਿਹੜੇ ਜੰਗ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਨ। ਪਰ ਤਰਾਸਦੀ ਦੀ ਗੱਲ ਇਹ ਹੈ ਕਿ ਇਸ ਜਗ੍ਹਾ 'ਤੇ ਸੈਲਾਨੀਆਂ ਦਾ ਆਉਣਾ ਬਹੁਤ ਹੀ ਘੱਟ ਹੈ। ਉਥੇ ਪਹੁੰਚੇ ਸ਼ਰਧਾਲੂਆਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਸਰਕਾਰ ਵੱਲੋਂ ਇਹ ਸਮਾਰਕ ਬਣਾਇਆ ਗਿਆ ਹੈ, ਉਸ ਹਿਸਾਬ ਨਾਲ ਇਥੇ ਲੋਕ ਨਹੀਂ ਹਨ।

ਇਹ ਵੀ ਪੜ੍ਹੋ: ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਵਜੋਂ ਚੁਣੇ ਜਾਣ 'ਤੇ ਬਿਪਿਨ ਰਾਵਤ ਨੂੰ ਕੈਪਟਨ ਨੇ ਦਿੱਤੀ ਵਧਾਈ

ਇਸ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਥਾਂ ਬਾਰੇ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਥੇ ਕੋਈ ਗੁਰਦੁਆਰਾ ਬਣਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਇਥੇ ਪਹੁੰਚਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਇਥੋਂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ।

Intro:ਮੁਹਾਲੀ ਦੀ ਜੜ੍ਹਾਂ ਦੇ ਵਿੱਚ ਸਿਮਟਿਆ ਚੱਪੜ ਚਿੜੀ ਸਿੱਖ ਇਤਿਹਾਸ ਦੇ ਵਿੱਚ ਕਾਫੀ ਮਹੱਤਤਾ ਰੱਖਣ ਵਾਲਾ ਪਿੰਡ ਹੈ ਲੱਗਭਗ ਚੰਡੀਗੜ੍ਹ ਤੋਂ ਪੰਦਰਾਂ ਕਿਲੋਮੀਟਰ ਦੂਰ ਇਸ ਪਿੰਡ ਦੇ ਖੁੱਲ੍ਹੇ ਮੈਦਾਨ ਵਿੱਚ ਸਰਹਿੰਦ ਦੀ ਲੜਾਈ ਲੜੀ ਗਈ ਸੀ ਜਿਸ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਕੁਰਬਾਨੀਆਂ ਦਾ ਬਦਲਾ ਵਜ਼ੀਰ ਖਾਂ ਨੂੰ ਮਾਰ ਮੁਕਾ ਕੇ ਲਿਆ ਗਿਆ ਸੀ

Body:ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਾਧੋ ਦਾਸ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਖ਼ਾਲਸਾ ਪੰਥ ਦੀ ਫ਼ੌਜ ਦੀ ਅਗਵਾਈ ਕਰਨ ਦੇ ਲਈ ਕਿਹਾ ਤੇ ਇਸ ਖ਼ਾਲਸਾ ਫ਼ੌਜ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਪਹਿਲਾਂ ਸਤਲੁਜ ਅਤੇ ਸਮਾਣਾ ਫ਼ਤਹਿ ਕੀਤੇ ਅਤੇ ਉਸ ਤੋਂ ਬਾਅਦ ਸ਼ਾਹਬਾਦ ਅਤੇ ਸਦਹੋਰਾ ਜਿੱਥੇ ਬੰਦਾ ਸਿੰਘ ਬਹਾਦਰ ਵੱਲੋਂ ਮੁਖ਼ਲਿਸਗੜ੍ਹ ਦਾ ਕਿਲ੍ਹਾ ਫਤਹਿ ਕੀਤਾ ਗਿਆ ਜਿਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਬਾਰਾਂ ਲਈ ਸਤਾਰਾਂ ਸੌ ਦਸ ਈਸਵੀ ਨੂੰ ਚੱਪੜਚਿੜੀ ਵਿਖੇ ਵਜ਼ੀਰ ਖ਼ਾਨ ਦੇ ਨਾਲ ਜੰਗ ਲੜਨ ਲਈ ਪਹੁੰਚ ਗਏ ਅਤੇ ਇਸ ਵਿੱਚ ਉਨ੍ਹਾਂ ਦੇ ਨਾਲ ਪੰਜ ਕਮਾਂਡੋ ਮੌਜੂਦ ਸਨ ਅਤੇ ਮੁਗਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਫੋਰਸ ਦੇ ਨਾਲ ਵੀ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੀ ਜੰਗ ਤਿੰਨ ਦਿਨ ਵਿੱਚ ਹੀ ਜਿੱਤ ਲਈ ਸੀ ਜਿਸ ਜਗ੍ਹਾ ਉੱਪਰ ਹੁਣ ਪੰਜਾਬ ਸਰਕਾਰ ਨੇ ਇੱਕ ਫਤਹਿ ਬੁਰਜ ਬਣਾਇਆ ਹੈ ਅਤੇ ਨਾਲ ਹੀ ਉਨ੍ਹਾਂ ਪੰਜ ਕਮਾਂਡੋ ਦੇ ਬੁੱਤ ਵੀ ਲਗਾਏ ਹਨ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਵਕਤ ਨਾਲ ਸਨ ਇਸ ਜਗ੍ਹਾ ਉੱਪਰ ਭਾਰਤ ਦਾ ਸਭ ਤੋਂ ਉੱਚਾ ਫ਼ਤਿਹ ਬੁਰਜ 328 ਫੁੱਟ ਇਸ ਇਤਿਹਾਸਿਕ ਸਥਾਨ ਉੱਪਰ ਯਾਦਗਾਰ ਬਣਾਈ ਗਈ ਇਸ ਦੇ ਨਾਲ ਹੀ ਇਸ ਜਗ੍ਹਾ ਦੀ ਸੁੰਦਰਤਾ ਇੱਥੋਂ ਦੀ ਲੇਖ ਅਤੇ ਸੁੰਦਰ ਪਾਰਕ ਬਣਾਉਂਦੇ ਹਨ ਇਸ ਜਗ੍ਹਾ ਉੱਪਰ ਓਪਨ ਬਣਾਇਆ ਗਿਆ ਹੈ ਅਤੇ ਇੱਥੇ ਇੱਕ ਇਨਫਾਰਮੇਸ਼ਨ ਸੈਂਟਰ ਵੀ ਹੈ ਪਰ ਤਰਾਸਦੀ ਇਹ ਹੈ ਕਿ ਇਸ ਜਗ੍ਹਾ ਉੱਪਰ ਸੈਲਾਨੀਆਂ ਦਾ ਆਉਣਾ ਬਹੁਤ ਹੀ ਘੱਟ ਹੈ ਉਸ ਦੇ ਕਾਰਨ ਇਹ ਹਨ ਕਿ ਸਰਕਾਰ ਵੱਲੋਂ ਨਾ ਤਾਂ ਕੋਈ ਸਹੀ ਢੰਗ ਨਾਲ ਥੀਏਟਰ ਚਲਾਇਆ ਜਾਂਦਾ ਹੈ ਅਤੇ ਨਾ ਹੀ ਇਸ ਨੂੰ ਛੁੱਟੀ ਦੇ ਸਮੇਂ ਤੋਂ ਬਾਅਦ ਖੋਲ੍ਹਿਆ ਜਾਂਦਾ ਹੈ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.