ਜ਼ੀਰਕਪੁਰ: ਮਨੁੱਖਤਾ ਦੀ ਸੇਵਾ ਵਿੱਚ ਬਹੁਤ ਸਾਰੀਆ ਸੰਸਥਾਵਾਂ ਲੱਗੀਆ ਹੋਈਆ ਹਨ। ਸਿਹਤ ਸਹੂਲਤਾਂ ਆਮ ਮਨੁੱਖ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਇਸ ਗੱਲ ਦਾ ਧਿਆਨ ਰੱਖਦੇ ਹੋਏ ਕਈ ਸਮਾਜ ਸੇਵੀ ਸੰਸਥਾਵਾਂ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀਆਂ ਹਨ। ਇਸੇ ਤਰ੍ਹਾਂ ਦਾ ਹੀ ਇੱਕ ਨੇਕ ਉਪਰਾਲਾ ਜ਼ੀਰਕਪੁਰ ਦੀ ਅਕਾਲੀ ਕੌਰ ਸਿੰਘ ਕਲੋਨੀ ਵਿੱਚ ਵੇਖਣ ਨੂੰ ਮਿਲਿਆ। ਜਿੱਥੇ ਗੁਰਦੁਆਰਤ ਸਿੰਘ ਸਭਾ ਵਿੱਚ ਆਮ ਲੋਕਾਂ ਸੀ ਸਹੂਲਤ ਲਈ ਇੱਕ ਚੈਰੀਟੇਬਲ ਲੈਬ ਦਾ ਉਦਘਾਟਨ ਕੀਤਾ ਗਿਆ।
ਲੈਬ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰਾ ਸਿੰਘ ਨੇ ਕੀਤਾ। ਇਸ ਮੌਕੇ ਪ੍ਰਧਾਨ ਸਰਦਾਰਾ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਸੰਸਥਾ ਵੱਲੋਂ ਖੋਲੀ ਗਈ ਲੈਬੋਰਟਰੀ ਵਿੱਚ ਮਰੀਜ਼ ਦੇ ਘੱਟ ਕੀਮਤ 'ਤੇ ਟੈਸਟ ਕੀਤੇ ਜਾਇਆ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਉਪਰਾਲਾ ਮਨੁੱਖਤਾ ਦੀ ਸੇਵਾ ਕਰਨ ਲਈ ਬਹੁਤ ਹੀ ਵਧੀਆ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਦੀ ਮੱਦਦ ਕਰਨ ਨਾਲ ਮਨ ਨੂੰ ਜੋ ਸ਼ਾਂਤੀ ਮਿਲਦੀ ਹੈ ਉਹ ਹੋਰ ਕੀਤੇ ਵੀ ਨਹੀਂ ਹੈ। ਉਹਨਾਂ ਕਿਹਾ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਹਨ ਤਾਂ ਜੋ ਸਰਬੱਤ ਦਾ ਭਲਾ ਹੋ ਸਕੇ।
ਇਸ ਮੌਕੇ ਲੈਬ ਦੇ ਸੇਵਾਦਾਰਾਂ ਨੇ ਦੱਸਿਆ ਕਿ ਇੱਥੇ ਘੱਟ ਕੀਤਮ 'ਤੇ ਵੱਖ-ਵੱਖ ਤਰ੍ਹਾਂ ਦੇ ਟੈਸਟ ਭਰੋਸੇਯੋਗਤਾ ਅਤੇ ਨਵੀਆਂ ਤਕਨੀਕਾਂ ਨਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕੋਰੋਨਾ ਦੇ ਦੌਰ ਵਿੱਚ ਮਰੀਜ਼ ਨੂੰ ਆਪਣੀ ਰਿਪੋਰਟ ਲੈਣ ਲਈ ਲੈਬ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ ਰਿਪੋਰਟ ਉਸ ਦੇ ਮੋਬਾਇਲ ਟੈਲੀ ਫੋਨ ਰਾਹੀ ਬੇਜ ਦਿੱਤੀ ਜਾਵੇਗੀ।