ਮੁਹਾਲੀ: ਗੈਂਗਸਟਰ ਜਸਪ੍ਰੀਤ ਜੱਸੀ ਜਿਸ ਦਾ ਕਿ ਪੰਜਾਬ ਪੁਲਿਸ ਤੇ ਕਲਕੱਤਾ ਦੀ ਐੱਸਟੀਐੱਫ਼ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ ਉਸ ਦਿਨ ਐਨਕਾਊਂਟਰ ਤੋਂ ਬਾਅਦ ਜੱਸੀ ਦੀ ਡੈੱਡ ਬਾਡੀ ਨੂੰ ਕਲਕੱਤਾ ਤੋਂ ਮੁਹਾਲੀ ਏਅਰਪੋਰਟ ਲਿਆਂਦਾ ਗਿਆ। ਖਰੜ ਰਹਿੰਦੇ ਉਸ ਦੇ ਪਰਿਵਾਰ ਨੂੰ ਡੈਡਬਾਡੀ ਸੌਂਪ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਉਨ੍ਹਾਂ ਦੇ ਪਰਿਵਾਰ ਨੇ ਜੱਸੀ ਦੇ ਪਿੰਡ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ ਤੇ ਪਿੰਡ ਵਿੱਚ ਮਾਤਮ ਦਾ ਮਾਹੌਲ ਵੇਖਣ ਨੂੰ ਮਿਲਿਆ।
ਹਾਲਾਂਕਿ ਗੈਂਗਸਟਰ ਜੱਸੀ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਰਸਮ ਹੈ ਉਸ ਦੀ ਭੈਣ ਨੇ ਨਿਭਾਈ ਅੱਗ ਦੇ ਕੇ ਨਿਭਾਈ। ਪਿੰਡ ਵਿੱਚ ਕਾਫੀ ਮਾਤਮ ਦਾ ਮਾਹੌਲ ਨਜ਼ਰ ਆਇਆ। ਜ਼ਿਕਰਯੋਗ ਹੈ ਕਿ ਖਰੜ ਜੱਸੀ ਜੋ ਕਿ ਗੈਂਗਸਟਰ ਸੀ ਤੇ ਇਸ ਦੇ ਪਿੱਛੇ ਪੁਲਿਸ ਨੇ ਉਸ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਪਹੁੰਚੀ ਤੇ ਪੰਜਾਬ ਪੁਲਿਸ ਅਤੇ ਕਲਕੱਤਾ ਦੀ ਐੱਸਡੀਐੱਮ ਜੁਆਇੰਟ ਆਪ੍ਰੇਸ਼ਨ ਕਰ ਕੇ ਉਸ ਦਾ ਐਨਕਾਊਂਟਰ ਕੀਤਾ।
ਇਹ ਵੀ ਪੜ੍ਹੋ : ਭਾਰਤ ਪਾਕਿਤਸਨ ਸਰਹੱਦ ਨੇੜੇ ਡਰੋਨ ਦਿਖਾਈ ਦਿੱਤਾ, BSF ਦੀ ਫਾਈਰਿੰਗ ਮਗਰੋਂ ਪਰਤਿਆ