ਮੋਹਾਲੀ: ਕੁਰਾਲੀ ਵਿੱਚ ਐਤਵਾਰ ਨੂੰ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਕੌਂਸਲ ਅਤੇ ਦੁਕਾਨਦਾਰਾਂ ਵਿਚਾਲੇ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ।
ਕੁਰਾਲੀ ਦੀ ਸਬਜ਼ੀ ਮੰਡੀ ਵਿੱਚ ਐਤਵਾਰ ਨੂੰ ਜਦੋਂ ਨਗਰ ਕੌਂਸਲ ਨੇ ਨਾਜਾਇਜ਼ ਕਬਜ਼ੇ ਵਾਲੀਆਂ ਦੁਕਾਨਾਂ ਨੂੰ ਹਟਾਉਣਾ ਸ਼ੁਰੂ ਕੀਤਾ ਤਾਂ ਜਾਣਕਾਰੀ ਮਿਲਦਿਆਂ ਦੁਕਾਨਦਾਰ ਉੱਥੇ ਪਹੁੰਚੇ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਨਗਰ ਕੌਂਸਲ ਨੇ ਦੁਕਾਨਦਾਰਾਂ ਨੂੰ ਕਬਜ਼ਾ ਹਟਾਉਣ ਲਈ ਬੁੱਧਵਾਰ ਤੱਕ ਸਮਾ ਦੇ ਦਿੱਤਾ ਹੈ। ਇਸ ਮੌਕੇ ਦੁਕਾਨਾਂ ਦੇ ਬਾਹਰ ਰੱਖਿਆ ਹੋਇਆ ਸਮਾਨ ਵੀ ਨਗਰ ਕੌਂਸਲ ਨੇ ਜ਼ਬਤ ਕਰ ਲਿਆ।
ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਕਾਰਵਾਈ ਕਰਨ ਤੋਂ ਪਹਿਲਾ ਨਗਰ ਕੌਂਸਲ ਨੇ ਉਨ੍ਹਾਂ ਨੂੰ ਕੋਈ ਲਿਖਤੀ ਨੋਟਿਸ ਨਹੀਂ ਦਿੱਤਾ। ਉਨ੍ਹਾ ਕਿਹਾ ਨਿੱਜੀ ਰੰਜਿਸ਼ ਤਹਿਤ ਦੁਕਾਨਾਂ ਦੇ ਸ਼ੈੱਡ ਡੇਗੇ ਹਨ।
ਇਹ ਵੀ ਪੜੋ: 'ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਲਈ ਸੰਘਰਸ਼ ਕਰ ਰਿਹੈ ਅਕਾਲੀ ਦਲ'
ਇਸ ਸਬੰਧੀ ਐੱਸ.ਓ ਰਵਿੰਦਰ ਕੁਮਾਰ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਪਹਿਲਾ ਹੀ ਲਿਖਤੀ ਆਰਡਰ ਦਿੱਤੇ ਗਏ ਸਨ, ਜਿਸਦੇ ਤਹਿਤ ਇਹ ਕਾਰਵਾਈ ਕੀਤੀ ਗਈ।