ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਦੇ ਖੇਤਰ ਵਿੱਚ ਨਿਵੇਕਲੀਆਂ ਪੈੜ੍ਹਾਂ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਸਵੀਤਾਜ਼ ਬਰਾੜ, ਜਿਸ ਨੂੰ ਸਵਰਗੀ ਦੀਪ ਸਿੱਧੂ ਦੇ ਪ੍ਰੋਡੋਕਸ਼ਨ ਹਾਊਸ ਵੱਲੋਂ ਬਣਾਈ ਜਾ ਰਹੀ ਪੰਜਾਬੀ ਫਿਲਮ 'ਮੈਂ ਹਾਂ' ਦਾ ਅਹਿਮ ਅਤੇ ਪ੍ਰਭਾਵੀ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਦੀ ਇਸ ਆਫ਼ ਬੀਟ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਗੁਰਜਿੰਦ ਮਾਨ ਕਰ ਰਹੇ ਹਨ, ਜੋ ਅੱਜਕੱਲ੍ਹ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ।
'ਬਠਿੰਡੇ ਵਾਲੇ ਬਾਈ ਫਿਲਮਜ਼' ਅਤੇ 'ਅਰਦਾਸ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਮਾਣ ਮਨਦੀਪ ਸਿੰਘ ਸਿੱਧੂ ਕਰ ਰਹੇ ਹਨ, ਜੋ ਅਪਣੇ ਵੱਡੇ ਭਰਾ ਮਰੂਹਮ ਦੀਪ ਸਿੱਧੂ ਦੇ ਖਲਾਅ ਦਾ ਸ਼ਿਕਾਰ ਹੋ ਚੁੱਕੇ ਉਕਤ ਫਿਲਮ ਪ੍ਰੋਡੋਕਸ਼ਨ ਹਾਊਸ ਨੂੰ ਇਸ ਫਿਲਮ ਦੁਆਰਾ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹੋ ਰਹੇ ਹਨ।
ਸਾਲ 2022 ਵਿੱਚ ਰਿਲੀਜ਼ ਹੋਈ 'ਤੇਰੇ ਲਈ' ਵਿੱਚ ਨਜ਼ਰ ਆਈ ਅਦਾਕਾਰਾ ਸਵੀਤਾਜ਼ ਬਰਾੜ ਲਗਭਗ ਦੋ ਸਾਲਾਂ ਬਾਅਦ ਪਾਲੀਵੁੱਡ ਸਿਨੇ ਜਗਤ ਵਿੱਚ ਸ਼ਾਨਦਾਰ ਵਾਪਸੀ ਕਰੇਗੀ, ਜੋ ਅਪਣੀ ਉਕਤ ਨਵੀਂ ਫਿਲਮ ਵਿੱਚ ਕਾਫ਼ੀ ਚੈਲੇਜਿੰਗ ਭੂਮਿਕਾ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੀ ਹੈ।
ਹਾਲ ਫਿਲਹਾਲ ਸੰਗੀਤਕ ਰਿਐਲਟੀ ਸੋਅਜ਼ ਦੇ ਜੱਜਮੈਂਟ ਪੈਨਲ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਂਦੀ ਨਜ਼ਰੀ ਪਈ ਹੈ ਅਦਾਕਾਰਾ ਸਵੀਤਾਜ਼ ਬਰਾੜ, ਜੋ ਲੰਮੇਂ ਸਮੇਂ ਬਾਅਦ ਪੰਜਾਬੀ ਸਿਨੇਮਾ ਦੇ ਵਿਹੜੇ ਅਪਣੀ ਸ਼ਾਨਦਾਰ ਆਮਦ ਦਾ ਅਹਿਸਾਸ ਕਰਵਾਏਗੀ।
ਗਾਇਕੀ ਦੇ ਖੇਤਰ ਦਾ ਚਮਕਦਾ ਸਿਤਾਰਾ ਰਹੇ ਅਪਣੇ ਪਿਤਾ ਮਰਹੂਮ ਰਾਜ ਬਰਾੜ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਲਈ ਵੀ ਭਰਾ ਜੋਸ਼ ਬਰਾੜ ਸਮੇਤ ਯਤਨਸ਼ੀਲ ਹੋ ਚੁੱਕੀ ਹੈ ਇਹ ਹੋਣਹਾਰ ਗਾਇਕਾ ਅਤੇ ਅਦਾਕਾਰਾ, ਜੋ ਪਹਿਲੋਂ ਵੀ ਸਮੇਂ ਦਰ ਸਮੇਂ ਅਪਣੇ ਕੁਝ ਟ੍ਰੈਕ ਸੰਗੀਤ ਪ੍ਰੇਮੀਆਂ ਸਾਹਮਣੇ ਲਿਆਉਣ ਲਈ ਤਰੱਦਦਸ਼ੀਲ ਵਿਖਾਈ ਦਿੰਦੀ ਰਹੀ ਹੈ।
ਇਹ ਵੀ ਪੜ੍ਹੋ:
- ਇੱਕ ਦੇ ਪਈ ਜੁੱਤੀ ਅਤੇ ਇੱਕ ਉਤੇ ਚੱਲਦੇ ਸ਼ੋਅ ਦੌਰਾਨ ਹੋਇਆ ਜਾਨਲੇਵਾ ਹਮਲਾ, ਇਸ ਸਾਲ ਇੰਨ੍ਹਾਂ ਵੱਡੇ ਵਿਵਾਦਾਂ 'ਚ ਉਲਝੇ ਰਹੇ ਪੰਜਾਬੀ ਗਾਇਕ
- ਇੱਕ ਨੇ ਕੀਤੀ 100 ਕਰੋੜ ਦੀ ਕਮਾਈ ਅਤੇ ਕਈ ਰਹੀਆਂ ਸੁਪਰ ਫਲਾਪ, ਪੰਜਾਬੀ ਫਿਲਮਾਂ ਦੇ ਮਾਮਲੇ 'ਚ ਕੁੱਝ ਇਸ ਤਰ੍ਹਾਂ ਦਾ ਰਿਹਾ ਸਾਲ 2024
- ਹੁੰਮ-ਹੁੰਮਾ ਕੇ ਖਨੌਰੀ ਬਾਰਡਰ ਪੁੱਜੇ ਰਹੇ ਨੇ ਪੰਜਾਬੀ ਗਾਇਕ, ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪੁੱਜੇ ਗਾਇਕ ਰਵਿੰਦਰ ਗਰੇਵਾਲ