ETV Bharat / state

ਹਸਪਤਾਲ ਅਪਗ੍ਰੇਡ ਨਾ ਹੋਣ 'ਤੇ ਸਿਹਤ ਮੰਤਰੀ ਦਾ ਪੁਤਲਾ ਸਾੜਿਆ

ਕੁਰਾਲੀ ਹਸਪਤਾਲ ਨੂੰ ਅਪਗ੍ਰੇਡ ਅਤੇ ਅਤਿ ਆਧੁਨਿਕ ਸੇਵਾਵਾਂ ਨਾਲ ਲੈਸ ਕਰਨ ਦਾ ਅਹਿਦ ਕਰਕੇ ਚੱਲੀ ਮਾਰਸ਼ਲ ਗਰੁੱਪ ਵੱਲੋਂ ਆਰੰਭੀ ਭੁੱਖ ਹੜਤਾਲ ਪੰਜਵੇਂ ਦਿਨ 'ਚ ਦਾਖਲ ਹੋ ਗਈ। ਇਸ ਤੋਂ ਪਹਿਲਾਂ ਸੈਂਕੜੇ ਨੌਜਵਾਨਾਂ ਨੇ ਹੜਤਾਲ ਦੀ ਦੁਰਦਸ਼ਾ ਦਸ ਅਪਗ੍ਰੇਡ ਕਰਾਉਣ ਲਈ ਜਾਗ੍ਰਿਤੀ ਰੈਲੀ ਕੱਢੀ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਪੁਤਲਾ ਸਾੜਿਆ।

ਬਲਬੀਰ ਸਿੱਧੂ ਦਾ ਫੂਕਿਆ ਪੁਤਲਾ
ਬਲਬੀਰ ਸਿੱਧੂ ਦਾ ਫੂਕਿਆ ਪੁਤਲਾ
author img

By

Published : Mar 11, 2021, 9:27 PM IST

ਮੁਹਾਲੀ : ਕੁਰਾਲੀ ਹਸਪਤਾਲ ਨੂੰ ਅਪਗ੍ਰੇਡ ਅਤੇ ਅਤਿ ਆਧੁਨਿਕ ਸੇਵਾਵਾਂ ਨਾਲ ਲੈਸ ਕਰਨ ਦਾ ਅਹਿਦ ਕਰਕੇ ਚੱਲੀ ਮਾਰਸ਼ਲ ਗਰੁੱਪ ਵੱਲੋਂ ਆਰੰਭੀ ਭੁੱਖ ਹੜਤਾਲ ਪੰਜਵੇਂ ਦਿਨ 'ਚ ਦਾਖਲ ਹੋ ਗਈ। ਨੌਜਵਾਨ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਦੀ ਅਗਵਾਈ 'ਚ ਸੁਰਿੰਦਰ ਸਿੰਘ ਲਹਿਲ, ਲਖਵਿੰਦਰ ਸਿੰਘ ਗੋਲਡੀ ਅਰਵਿੰਦ ਧੀਮਾਨ ਭੁੱਖ ਹੜਤਾਲ 'ਤੇ ਬੈਠੇ। ਇਸ ਤੋਂ ਪਹਿਲਾਂ ਸੈਂਕੜੇ ਨੌਜਵਾਨਾਂ ਨੇ ਹਸਪਤਾਲ ਦੀ ਦੁਰਦਸ਼ਾ ਦੱਸ ਕੇ ਅਪਗ੍ਰੇਡ ਕਰਾਉਣ ਲਈ ਜਾਗ੍ਰਿਤੀ ਰੈਲੀ ਕੱਢੀ ਤੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਪੁਤਲਾ ਸਾੜਿਆ।

ਇਸ ਮੌਕੇ ਰਣਜੀਤ ਸਿੰਘ ਕਾਕਾ ਨੇ ਸਪੱਸ਼ਟ ਕੀਤਾ ਕਿ ਸਿਹਤ ਮੰਤਰੀ ਤੇ ਕੁਰਾਲੀ 'ਚ ਉਨ੍ਹਾਂ ਦਾ ਧੜਾ ਹਸਪਤਾਲ ਨੂੰ ਅਪਗ੍ਰੇਡ ਕਰਨ ਪ੍ਰਤੀ ਵਚਨਬੱਧ ਨਹੀਂ ਹੈ।

ਹਸਪਤਾਲ ਅਪਗ੍ਰੇਡ ਨਾ ਹੋਣ 'ਤੇ ਸਿਹਤ ਮੰਤਰੀ ਦਾ ਪੁਤਲਾ ਸਾੜਿਆ

ਭੁੱਖ ਹੜਤਾਲ 'ਚ ਲੋਕ ਹਿੱਤ ਮਿਸ਼ਨ ਵੱਲੋਂ ਗੁਰਜੀਤ ਸ਼ਾਂਟੂ, ਰਵਿੰਦਰ ਵਜੀਦਪੁਰੀ, ਦਲਵਿੰਦਰ ਸਿੰਘ ਬੈਨੀਪਾਲ, ਗੁਰਪ੍ਰੀਤ ਸਿੰਘ ਕਾਦੀਮਾਜਰਾ ਤੇ ਜੈਂਟੀ ਕਾਦੀਮਾਜਰਾ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ ਤੇ ਹਰ ਮਦਦ ਤੇ ਸਮਰਥਨ ਦੇਣ ਦਾ ਵਾਅਦਾ ਕੀਤਾ।

ਯੂਥ ਆਫ਼ ਪੰਜਾਬ ਸਮਾਜ ਸੇਵੀ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਭੁੱਖ ਹੜਤਾਲੀਆਂ ਨੂੰ ਤਰਪਾਲਾਂ ਗੱਦੇ ਤੇ ਪਾਣੀ ਦੀਆਂ ਬੋਤਲਾਂ ਦੀ ਮਦਦ ਦੇ ਕੇ ਗਏ ਤੇ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਮਨਮੋਹਨ ਸਿੰਘ ਮਾਵੀ, ਅਮਨਦੀਪ ਸਿੰਘ ਗੋਲਡੀ ਸਾਬਕਾ ਸਰਪੰਚ, ਸੁਮਿਤ ਪੁਰੀ ਆਦਿ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.