ਜ਼ੀਰਕਪੁਰ: ਹਲਕਾ ਡੇਰਾਬਸੀ ਦੇ ਸ਼ਹਿਰ ਜ਼ੀਰਕਪੁਰ ਦੀ ਨਗਰ ਕੌਂਸਲ ਵਿਖੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਅਕਾਲੀ ਦਲ ਦੇ ਐੱਮਸੀ ਤੇ ਅਧਿਕਾਰੀਆਂ ਦੀ ਇੱਕ ਮੀਟਿੰਗ ਚੱਲ ਰਹੀ ਸੀ। ਇਸ ਮੀਟਿੰਗ ਵਿੱਚ ਬਲਟਾਣਾ ਦੀ ਗਿੱਲ ਕਾਲੋਨੀ 'ਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕ ਮੀਟਿੰਗ ਵਿੱਚ ਪਹੁੰਚ ਗਏ ਤੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ 'ਤੇ ਕੰਮ ਨਾ ਕਰਨ ਦੇ ਆਰੋਪ ਲਾਏ।
ਲੋਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ 'ਤੇ ਕੰਮ ਜ਼ਿੰਮੇਵਾਰੀ ਨਾਲ ਨਾ ਕਰਨ ਦੇ ਆਰੋਪ ਲਗਾਉਦਿਆ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਆਪਣਾ-ਆਪਣਾ ਕ੍ਰੈਡਿਟ ਲੈਣ ਲਈ ਇਹ ਕੰਮ ਰੁਕਵਾ ਰਹੇ ਹਨ।
ਲੋਕਾਂ ਨੇ ਇਹ ਵੀ ਕਿਹਾ ਕਿ ਆਮ ਲੋਕ ਸਿਆਸਤ ਦੀ ਭੇਟ ਚੜ੍ਹ ਰਹੇ ਹਨ ਅਤੇ ਉਹ ਕਲੋਨੀ ਵਿੱਚ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਨੂੰ ਨੂੰ ਲੈ ਕੇ ਉਹ ਕਈ ਨਗਰ ਕੌਂਸਲ ਦੇ ਈਓ ਮਨਵੀਰ ਗਿੱਲ ਨੂੰ ਇਸ ਦੀ ਸ਼ਿਕਾਇਤ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਕਲੋਨੀ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਇੱਕ ਵਾਰ ਫੇਰ ਵਿਵਾਦਾਂ 'ਚ ਨੈਟਫਲਿਕਸ, ਸੀਰੀਜ਼ 'ਚ 'ਨਾਨਕੀ' ਨਾਮ ਦੀ ਗ਼ਲਤ ਵਰਤੋਂ
ਜਦੋਂ ਵਿਧਾਇਕ ਐਨਕੇ ਸ਼ਰਮਾ ਵੱਲੋਂ ਕੰਮ ਚਲਾਇਆ ਗਿਆ ਤਾਂ ਕਾਂਗਰਸੀ ਲੀਡਰਾਂ ਵੱਲੋਂ ਕੰਮ ਰੁਕਵਾ ਦਿੱਤਾ ਗਿਆ। ਜੇਕਰ ਇੱਕ ਪਾਰਟੀ ਵੱਲੋਂ ਕੰਮ ਕੀਤਾ ਜਾਂਦਾ ਹੈ ਅਤੇ ਕ੍ਰੈਡਿਟ ਨਾ ਮਿਲਣ ਦੇ ਚੱਕਰ ਵਿੱਚ ਦੂਜੀ ਪਾਰਟੀ ਕੰਮ ਰੁਕਵਾ ਦਿੰਦੀ ਹੈ। ਲੋਕਾਂ ਨੂੰ ਗੰਧਲਾ ਪਾਣੀ ਪੀ ਕੇ ਬਿਮਾਰੀਆਂ ਲੱਗ ਰਹੀਆਂ ਹਨ। ਲੋਕ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ਤੇ ਹੁਣ ਚੇਅਰਮੈਨ ਕੁਲਵਿੰਦਰ ਸੋਹੀ ਨਗਰ ਕੌਂਸਲ ਜ਼ੀਰਕਪੁਰ ਨੇ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਕੱਲ੍ਹ ਤੋਂ ਕੰਮ ਸ਼ੁਰੂ ਕਰਵਾ ਦੇਣਗੇ ਤੇ ਪਾਣੀ ਦੀਆਂ ਪਾਈਪਾਂ ਪਵਾ ਦਿੱਤੀਆਂ ਜਾਣਗੀਆਂ।