ETV Bharat / state

ਫਲਾਈਓਵਰ ਦੀ ਉਸਾਰੀ ਕਾਰਨ ਨੰਗਲ ਵਿੱਚ ਲੱਗਿਆ ਟ੍ਰੈਫਿਕ ਜਾਮ, ਲਗਾਤਾਰ ਲੋਕਾਂ ਨੂੰ ਕਰਨਾਂ ਪੈ ਰਿਹਾ ਮੁਸੀਬਤਾਂ ਦਾ ਸਾਹਮਣਾ

author img

By

Published : Dec 26, 2022, 9:21 PM IST

ਨੰਗਲ ਵਿੱਚ ਟ੍ਰੈਫਿਕ ਜਾਮ ਲੱਗਿਆ ( traffic jam in Nangal) ਹੋਇਆ ਹੈ। ਜਿਸ ਕਾਰਨ ਚੰਡੀਗੜ੍ਹ, ਹਿਮਾਚਲ, ਅਨੰਦਪੁਰ ਸਾਹਿਬ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਾਮ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੇ ਫਲਾਈਓਵਰ (Flyover connecting Punjab with Himachal) ਦੀ ਉਸਾਰੀ ਮੱਠੀ ਪੈਣ ਦੇ ਕਾਰਨ ਲੱਗਾ ਹੋਇਆ ਹੈ। ਜਿਸ ਕਾਰਨ ਲੋਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Due to the construction of the flyover
Due to the construction of the flyover

ਨੰਗਲ ਵਿੱਚ ਲੱਗਿਆ ਟ੍ਰੈਫਿਕ ਜਾਮ

ਅਨੰਦਪੁਰ ਸਾਹਿਬ: ਨੰਗਲ ਵਿੱਚ ਵੀ ਟ੍ਰੈਫਿਕ ਜਾਮ ਲੱਗਿਆ (traffic jam in Nangal) ਹੋਇਆ ਹੈ। ਲੋਕ ਇਸ ਜਾਮ ਤੋਂ ਬਹੁਤ ਪਰੇਸ਼ਾਨ ਹਨ। ਨੰਗਲ ਦੇ ਬੱਸ ਅੱਡੇ ਤੋਂ ਲੈ ਕੇ ਬਜ਼ਾਰ ਅਤੇ ਰੇਲਵੇ ਸਟੇਸ਼ਨ ਤੱਕ ਜਾਮ ਲੱਗ ਗਿਆ ਹੈ। ਇਸ ਜਾਮ ਵਿੱਚ ਲੋਕ ਕਈ ਕਿਲੋਮੀਟਰ ਤੱਕ ਫਸੇ ਹੋਏ ਹਨ। ਇਸ ਟ੍ਰੈਫਿਕ ਜਾਮ ਵਿੱਚ ਦੋ ਪਹੀਆ ਵਾਹਨ ਤੋਂ ਲੈ ਕੇ ਚਾਰ ਪਹੀਆਂ ਵਾਹਨ ਵਾਲੇ ਲੋਕ ਪ੍ਰੇਸ਼ਾਨ ਹਨ। ਇਸ ਜਾਮ ਦਾ ਕਾਰਨ ਨਿਰਮਾਣ ਅਧੀਨ ਫਲਾਈਓਵਰ (Flyover under construction in Nangal) ਹੈ। ਜਿਸ ਦੀ ਉਸਾਰੀ ਬਹੁਤ ਮੱਠੀ ਰਫਤਾਰ ਨਾਲ ਚੱਲ ਰਹੀ ਹੈ।

ਭਾਰੀ ਆਵਾਜਾਈ ਕਾਰਨ ਜਾਮ: ਅੱਜ ਫਿਰ ਨੰਗਲ ਵਿੱਚ ਚਾਰ 'ਤੇ ਚਾਰ ਪਹੀਆ ਵਾਹਨਾਂ ਦੀਆਂ ਵੱਡੀਆਂ ਕਤਾਰਾਂ ਲੱਗ ਗਈਆਂ ਹਨ। ਭਾਰੀ ਆਵਾਜਾਈ ਕਾਰਨ ਜਾਮ ਲੱਗ ਗਿਆ ਹੈ। ਲੋਕ ਨੰਗਲ ਤੋਂ ਊਨਾ ਅਤੇ ਊਨਾ ਤੋਂ ਨੰਗਲ ਜਾਣ ਲਈ ਘੰਟਿਆਂ ਬੱਧੀ ਜਾਮ ਵਿੱਚ ਫਸੇ ਰਹੇ। ਜਾਮ 'ਚ ਫਸੇ ਵਾਹਨ ਤੇਜ਼-ਤੇਜ਼ ਚੱਲ ਰਹੇ ਸਨ। ਇਹ ਸਮੱਸਿਆ 1 ਦਿਨ ਦੀ ਨਹੀਂ ਹਰ ਰੋਜ਼ ਦੀ ਹੈ। ਜ਼ਿਆਦਾਤਰ ਸ਼ਨੀਵਾਰ ਅਤੇ ਐਤਵਾਰ ਨੂੰ ਮਹਾਂ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ।

ਨਿਰਮਾਣ ਅਧੀਨ ਫਲਾਈਓਵਰ: ਸਥਾਨਕ ਵਾਸੀਆਂ ਨੇ ਦੱਸਿਆ ਕਿ ਨੰਗਲ 'ਚ ਨਿਰਮਾਣ ਅਧੀਨ ਫਲਾਈਓਵਰ ਦਾ ਕੰਮ ਕਾਫੀ ਮੱਠੀ ਰਫਤਾਰ ਨਾਲ ਚੱਲ ਰਿਹਾ ਹੈ। ਦੂਜੇ ਪਾਸੇ ਉਕਤ ਕੰਪਨੀ ਵੱਲੋਂ ਇਸ ਫਲਾਈਓਵਰ ਦਾ ਕੰਮ ਜਲਦੀ ਮੁਕੰਮਲ ਨਾ ਕੀਤੇ ਜਾਣ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਦੂਜੇ ਪਾਸੇ ਨੰਗਲ ਤੋਂ ਹਿਮਾਚਲ ਅਤੇ ਹਿਮਾਚਲ ਤੋਂ ਨੰਗਲ ਨੂੰ ਜਾਣ ਵਾਲੀਆਂ ਗੱਡੀਆਂ ਕਾਰਨ ਨੰਗਲ ਡੈਮ ਚੌਕ ਅਤੇ ਕਰਾਸਿੰਗ ਫਾਟਕ ਇਕੱਠੇ ਬੰਦ ਹੋਣ ਕਾਰਨ ਅਕਸਰ ਜਾਮ ਲੱਗ ਜਾਂਦਾ ਹੈ।

ਸ਼ਨੀਵਾਰ ਅਤੇ ਐਤਵਾਰ ਨੂੰ ਵੱਡੀ ਸਮੱਸਿਆ: ਸ਼ਨੀਵਾਰ ਅਤੇ ਐਤਵਾਰ ਨੂੰ ਟਰੈਫਿਕ ਜਾਮ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ। ਮਾਹਰਾਂ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਹੋਰ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਲੋਕ ਸ਼ਨੀਵਾਰ ਅਤੇ ਐਤਵਾਰ ਨੂੰ ਆਪਣੇ ਘਰਾਂ ਨੂੰ ਆਉਂਦੇ ਹਨ। ਜਦੋਂ ਕਿ ਦਸੰਬਰ ਦੇ ਅੰਤ ਵਿੱਚ ਸਰਦੀਆਂ ਦੀਆਂ ਛੁੱਟੀਆਂ ਹੁੰਦੇ ਹੀ ਇਨ੍ਹਾਂ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਅਚਾਨਕ ਕਈ ਗੁਣਾ ਵੱਧ ਜਾਂਦੀ ਹੈ। ਸੋਮਵਾਰ ਨੂੰ ਵਾਪਸ ਚਲੇ ਜਾਂਦੇ ਹਨ। ਜਿਸ ਕਾਰਨ ਸ਼ਨੀਵਾਰ ਅਤੇ ਸੋਮਵਾਰ ਨੂੰ ਜ਼ਿਆਦਾ ਜਾਮ ਰਹਿੰਦਾ ਹੈ ਪਰ ਇਸ ਜਾਮ ਤੋਂ ਬਚਣ ਲਈ ਨੰਗਲ ਡੈਮ 'ਤੇ ਤਾਇਨਾਤ ਸੁਰੱਖਿਆ ਕਰਮਚਾਰੀ ਲੋਕਾਂ ਨੂੰ ਹਿਮਾਚਲ ਤੋਂ ਭਲਾਣ ਦੇ ਰਸਤੇ ਚੰਡੀਗੜ੍ਹ ਜਾਣ ਦੀ ਸਲਾਹ ਦਿੰਦੇ ਹਨ। ਪਰ ਵਾਹਨ ਚਾਲਕ ਇਸ ਨਾਲ ਸਹਿਮਤ ਨਹੀਂ ਹੁੰਦੇ|

ਸਮਾਜ ਸੇਵੀ ਦੀ ਕੋਸ਼ਿਸ ਨਾਕਾਮ: ਇਨ੍ਹਾਂ ਲੰਬੇ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਸਮਾਜ ਸੇਵੀ ਐਡਵੋਕੇਟ ਨਿਸ਼ਾਂਤ ਗੁਪਤਾ (Social worker advocate Nishant Gupta) ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਐਨਐਫਐਲ ਚੌਕ (NFL Square) ਤੋਂ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਪੁਲ ਤੱਕ ਡਿਵਾਈਡਰ ਲਗਾ ਕੇ ਟਰੈਫਿਕ ਨੂੰ ਇਕ ਤਰਫਾ ਕਰ ਦਿੱਤਾ ਸੀ। ਜਿਸ ਕਾਰਨ ਲੋਕਾਂ ਨੂੰ ਜਾਮ ਤੋਂ ਕਈ ਦਿਨ ਰਾਹਤ ਮਿਲੀ। ਪਰ ਰਾਤ ਦੇ ਹਨੇਰੇ ਵਿੱਚ ਵਾਹਨ ਚਾਲਕਾਂ ਵੱਲੋਂ ਇਨ੍ਹਾਂ ਡਿਵਾਈਡਰਾਂ ਦੀ ਭੰਨਤੋੜ ਕੀਤੀ ਗਈ। ਅੱਜ ਉਸੇ ਦਾ ਨਤੀਜਾ ਇਹ ਨਿਕਲਿਆ ਹੈ ਕਿ ਲੋਕ ਫਿਰ ਤੋਂ ਲੰਬੇ ਜਾਮ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਜੇਕਰ ਸਮਾਜ ਸੇਵੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀ ਅਤੇ ਮੌਜੂਦਾ ਸਰਕਾਰ ਵੱਲੋਂ ਨੰਗਲ ਵਿੱਚ ਲਗਾਏ ਜਾਮ ਤੋਂ ਜੋ ਲੋਕ ਪ੍ਰੇਸ਼ਾਨ ਹਨ। ਸਰਕਾਰ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਨਜ਼ਰ ਨਹੀਂ ਆ ਰਹੀਆਂ।

ਇਹ ਵੀ ਪੜ੍ਹੋ:- ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਰੇਤੇ ਬਜਰੀ ਦੀ ਢੋਆ ਢੁਆਈ ਦੇ ਰੇਟ ਤੈਅ, ਲੋਕਾਂ ਨੂੰ ਮਿਲੇਗੀ ਸਸਤੀ ਰੇਤਾ-ਬਜਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.