ਮੁਹਾਲੀ: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਕੂਲ ਖੇਡਾਂ ਦੀ ਪੌਲਿਸੀ ਦੇ ਖੇਡ ਕੈਲੰਡਰ ਅਨੁਸਾਰ ਸੈਕਟਰ 78 ਸੋਹਾਣਾ ਦੇ ਜ਼ਿਲ੍ਹਾ ਖੇਡ ਕੰਪਲੈਕਸ ਵਿਖੇ ਸੈਕੰਡਰੀ ਵਿੰਗ ਦੇ ਸਕੂਲ਼ਾਂ ਦੀ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੀਟ ਕਰਵਾਈ ਗਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਐਥਲੈਟਿਕਸ ਮੀਟ ਚਾਰ ਦਿਨਾਂ ਵਿੱਚ ਸੰਪੰਨ ਹੋਈ, ਜਿਸ ਵਿੱਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਹ ਵੀ ਪੜੋ: ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਇਹਨਾਂ ਦਿਨਾਂ ਵਿੱਚ ਨਹੀਂ ਮਿਲੇਗੀ ਸ਼ਰਾਬ, ਜਾਣੋ ਕਾਰਨ
ਉਹਨਾਂ ਨੇ ਐਥਲੈਟਿਕਸ ਮੀਟ ਦੇ ਆਖ਼ਰੀ ਦਿਨ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦਿਆਂ ਜੇਤੂ ਟੀਮਾਂ ਅਤੇ ਖਿਡਾਰੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ (ਕੋਚਾਂ) ਨੂੰ ਵੀ ਵਧਾਈ ਦਿੱਤੀ ਅਤੇ ਹੱਲਾਸ਼ੇਰੀ ਦਿੱਤੀ। ਉਹਨਾਂ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਐਥਲੈਟਿਕਸ ਮੀਟ ਵਿੱਚ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ.ਕੰਚਨ ਸ਼ਰਮਾਂ ਨੇ ਵੀ ਇਹਨਾਂ ਦਿਨਾਂ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਅਤੇ ਅਧਿਆਪਕਾਂ ਦਾ ਹੌਂਸਲਾ ਵਧਾਇਆ।
ਜ਼ਿਲ੍ਹਾ ਖੇਡ ਕਮੇਟੀ ਤੇ ਚੇਅਰਮੈਨ ਸੰਜੀਵ ਕੁਮਾਰ (ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਮੌਲੀ ਵੈਦਵਾਨ) ਨੇ ਦੱਸਿਆ ਕਿ ਉਹ ਲਗਾਤਾਰ ਖਿਡਾਰੀਆਂ ਅਤੇ ਖੇਡ ਡਿਊਟੀ ਵਾਲੇ ਅਧਿਆਪਕਾਂ ਨਾਲ ਖਿਡਾਰੀਆਂ ਦੇ ਹਰ ਈਵੈਂਟ ਲਈ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਡੀ ਐੱਮ ਸਰੀਰਕ ਸਿੱਖਿਆ ਅਤੇ ਖੇਡਾਂ ਪਰਮਵੀਰ ਕੌਰ ਨੇ ਦੱਸਿਆ ਕਿ ਐਥਲੈਟਿਕਸ ਮੀਟ ਵਿੱਚ ਲੰਬੀ ਛਾਲ,ਤੀਹਰੀ ਛਾਲ, ਸ਼ਾਟ ਪੁੱਟ, ਡਿਸਕਸ ਥ੍ਰੋ, ਜੈਵਲਿਨ ਥ੍ਰੋ, ਦੌੜਾਂ 100,200,400,800 ਮੀਟਰ, 3000 ਮੀਟਰ ਵਾਕ ,110 ਹੈਂਡਲਿੰਗ, ਅਤੇ ਗੋਲ਼ਾ ਸੁੱਟਣ ਦੇ ਈਵੈਂਟ ਸਨ।
ਇਹ ਖਿਡਾਰੀ ਆਪਣੇ ਆਪਣੇ ਜੋਨਾਂ ਵਿੱਚ ਜਿੱਤ ਕੇ ਇਸ ਐਥਲੈਟਿਕਸ ਮੀਟ ਵਿੱਚ ਭਾਗ ਲੈਣ ਆਏ ਸਨ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਮਰ ਗੁੱਟ 14 ਕੁੜੀਆਂ ਵਿੱਚ ਲੰਬੀ ਛਾਲ ਭੂਮਿਕਾ ਬਨੂੜ ਜੋਨ, ਗੋਲ਼ਾ ਸੁੱਟਣ ਵਿੱਚ ਜੋਆਏ ਮੁਹਾਲੀ ਜੋਨ,100 ਮੀਟਰ ਦੌੜ ਵਿੱਚ ਤੇਗ਼ ਰੂਪ ਕੌਰ ਮੁਹਾਲੀ ਜੋਨ,400ਮੀਟਰ ਕੋਮਲ ਦੇਵੀ ਲਾਲੜੂ ਜੋਨ, 600 ਮੀਟਰ ਚਾਂਦਨੀ ਬਨੂੜ ਜੋਨ, ਅਤੇ ਡਿਸਕਸ ਥ੍ਰੋ ਵਿੱਚ ਜੋਆਏ ਮੁਹਾਲੀ ਜੋਨ ਨੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤੇ।
ਇਹ ਵੀ ਪੜੋ: ਗੋਲਕ ਚੋਰੀ ਕਰਨ ਵਾਲੇ ਚੋਰ ਕਾਬੂ, ਲੋਕਾਂ ਨੇ ਕੀਤਾ ਇਹ ਹਾਲ, ਦੇਖੋ ਵੀਡੀਓ