ETV Bharat / state

ਡਾਇਰੈਕਟਰ ਫੂਡ ਸਪਲਾਈ ਨੇ ਐਸ.ਏ.ਐਸ. ਨਗਰ ਵਿੱਚ ਖਰੀਦ ਕਾਰਜਾਂ ਦਾ ਲਿਆ ਜਾਇਜ਼ਾ - ਪੰਜਾਬ ਵਿੱਚ ਕਣਕ ਦੀ ਖਰੀਦ

ਡਾਇਰੈਕਟਰ ਫੂਡ ਸਪਲਾਈ ਅਨਿੰਦਿਤਾ ਨੇ ਐਸ.ਏ.ਐਸ. ਨਗਰ ਵਿੱਚ ਖਰੀਦ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਕਰਫਿਊ ਪਾਸ ਪ੍ਰਣਾਲੀ ਨੂੰ ਲਾਗੂ ਕਰਨਾ, ਨਿਰਧਾਰਤ ਮੰਡੀਆਂ ਵਿਚ ਕਣਕ ਦੀ ਪਿੰਡ ਪੱਧਰੀ ਆਮਦ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਸੰਤੁਸ਼ਟੀਜਨਕ ਹੈ।

ਡਾਇਰੈਕਟਰ ਫੂਡ ਸਪਲਾਈ ਐਸ.ਏ.ਐਸ. ਨਗਰ
ਡਾਇਰੈਕਟਰ ਫੂਡ ਸਪਲਾਈ ਐਸ.ਏ.ਐਸ. ਨਗਰ
author img

By

Published : May 1, 2020, 6:27 PM IST

ਐਸ ਏ ਐਸ ਨਗਰ: ਹਾੜ੍ਹੀ ਦੇ ਚੱਲ ਰਹੇ ਸੀਜ਼ਨ ਦੌਰਾਨ ਐਸ.ਏ.ਐਸ.ਨਗਰ ਵਿਖੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਡਾਇਰੈਕਟਰ ਫੂਡ ਸਪਲਾਈ ਅਨਿੰਦਿਤਾ ਮਿੱਤਰਾ ਨੇ ਆੜ੍ਹਤੀਆਂ ਸਮੇਤ ਸਾਰੀਆਂ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਹੋਰ ਭਾਈਵਾਲਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਜ਼ਿਲ੍ਹੇ ਵਿੱਚ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲ ਰਹੀ ਹੈ।

ਅਨਿਦਿਤਾ ਮਿੱਤਰਾ ਨੇ ਕਿਹਾ ਕਿ ਕਰਫਿਊ ਪਾਸ ਪ੍ਰਣਾਲੀ ਨੂੰ ਲਾਗੂ ਕਰਨਾ, ਨਿਰਧਾਰਤ ਮੰਡੀਆਂ ਵਿੱਚ ਕਣਕ ਦੀ ਪਿੰਡ ਪੱਧਰੀ ਆਮਦ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਸੰਤੁਸ਼ਟੀਜਨਕ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਾਪਤ ਫੀਡਬੈਕ ਦੇ ਅਨੁਸਾਰ, ਪਾਸ ਸਿਸਟਮ ਬਹੁਤ ਸਫਲ ਰਿਹਾ ਹੈ। ਉਨ੍ਹਾਂ ਕਿਹਾ, “ਇਸ ਨੇ ਸਮਾਜਿਕ ਦੂਰੀ ਦੇ ਪ੍ਰੋਟੋਕੋਲ ਨੂੰ ਕਾਇਮ ਰੱਖਣ ਅਤੇ ਮੰਡੀਆਂ ਵਿੱਚ ਪਏ ਭੀੜ ਨੂੰ ਰੋਕਣ ਵਿੱਚ ਸਹਾਇਤਾ ਕੀਤੀ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆੜ੍ਹਤੀਆਂ ਦੁਆਰਾ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤਿਆਂ ਵਿੱਚ ਸੌ ਫੀਸਦੀ ਆਨਲਾਈਨ ਅਦਾਇਗੀ ਕੀਤੀ ਗਈ ਹੈ। ਡਾਇਰੈਕਟਰ ਫੂਡ ਸਪਲਾਈ ਨੇ ਕਿਹਾ ਕਿ ਨਕਦ ਲੈਣ-ਦੇਣ ਤੋਂ ਪਰਹੇਜ਼ ਕਰਨਾ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ ਆਨਲਾਈਨ ਭੁਗਤਾਨ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਇਹ ਆਰਥਿਕ ਸ਼ੋਸ਼ਣ ਨੂੰ ਰੋਕਦੀ ਹੈ ਅਤੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਅਦਾਇਗੀ ਤੋਂ ਬਚਾਉਂਦੀ ਹੈ।

ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਐਸ.ਏ.ਐਸ ਨਗਰ ਵਿਚ ਬੋਰੀਆਂ ਦੀ ਘਾਟ ਨਹੀਂ ਹੈ ਅਤੇ ਉਨ੍ਹਾਂ ਦੱਸਿਆ ਕਿ ਜੇਕਰ ਇਸਦੀ ਘਾਟ ਆਉਂਦੀ ਹੈ (ਕਿਉਂਕਿ ਕੋਵਿਡ -19 ਕਰਕੇ ਬੋਰੀਆਂ ਸਬੰਧੀ ਕਲਕੱਤਾ ਦੀ ਜੂਟ ਮਾਰਕਿਟ ਤੋਂ ਕੀਤੇ ਆਰਡਰ ਪ੍ਰਾਪਤ ਨਹੀਂ ਹੋਏ) ਤਾਂ ਏਜੰਸੀਆਂ ਦੁਆਰਾ ਪੁਰਾਣੀਆਂ / ਵਰਤੀਆਂ ਗਈਆਂ ਬੋਰੀਆਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।

ਇਹ ਵੀ ਪੜੋ: ਆਪ' ਨੇ 'ਮੈਂ ਵੀ ਮਨਜੀਤ ਸਿੰਘ ਹਾਂ' ਮੁਹਿੰਮ ਕੀਤੀ ਸ਼ੁਰੂ, ਭਗਵੰਤ ਮਾਨ ਨੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ

ਬਨੂੜ ਅਨਾਜ ਮੰਡੀ ਦੇ ਦੌਰੇ ਦੌਰਾਨ ਆੜ੍ਹਤੀਆ ਐਸੋਸੀਏਸ਼ਨ ਤੋਂ ਪੁਨੀਤ ਕੁਮਾਰ ਜੈਨ ਨੇ ਡੀ.ਐਫ.ਐਸ. ਨੂੰ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਚਿਤ ਗਿਣਤੀ ਵਿੱਚ ਪਾਸ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ 48 ਘੰਟਿਆਂ ਦੇ ਭੁਗਤਾਨ ਦੇ ਨਿਯਮ ਦੇ ਤਹਿਤ ਭੁਗਤਾਨ ਵਧੀਆ ਤਰੀਕੇ ਨਾਲ ਕੀਤੇ ਜਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.