ETV Bharat / state

ਸਰਕਾਰ ਤੇ ਸਿੱਖਿਆ ਵਿਭਾਗ ਨੂੰ ਕੱਚੇ ਅਧਿਆਪਕਾਂ ਦੀ ਵੱਡੀ ਚਿਤਾਵਨੀ

ਕੱਚੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਸੂਬਾ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਸਰਕਾਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਸਿੱਖਿਆ ਬੋਰਡ ਦੇ ਗੇਟ ਬਾਹਰੋਂ ਧਰਨਾ ਚੁੱਕ ਲਿਆ ਹੈ ਪਰ ਇਸ ਦੌਰਾਨ ਅਧਿਆਪਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ।

ਸਰਕਾਰ ਤੇ ਸਿੱਖਿਆ ਬੋਰਡ ਨੂੰ ਕੱਚੇ ਅਧਿਆਪਕਾਂ ਦੀ ਵੱਡੀ ਚਿਤਾਵਨੀ

author img

By

Published : Aug 6, 2021, 3:19 PM IST

ਮੁਹਾਲੀ: ਕੱਚੇ ਅਧਿਆਪਕ ਯੂਨੀਅਨ ਵੱਲੋਂ ਪਿਛਲੇ ਦੋ ਦਿਨਾਂ ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਮੇਨ ਗੇਟ ਬੰਦ ਕਰਨ ਕਰਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ ਜਿਸ ਕਰ ਕੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੌਰਾਨ ਬੋਰਡ ਦਾ ਕੰਮ ਕਾਜਗਾਜ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਸੀ।

ਸਰਕਾਰ ਤੇ ਸਿੱਖਿਆ ਬੋਰਡ ਨੂੰ ਕੱਚੇ ਅਧਿਆਪਕਾਂ ਦੀ ਵੱਡੀ ਚਿਤਾਵਨੀ

ਹੁਣ ਗੇਟ ਖੁੱਲ੍ਹਣ ਕਰਕੇ ਲੋਕ ਬਾਹਰੋਂ ਆ ਰਹੇ ਨੇ ਤੇ ਆਪਣਾ ਕੰਮਕਾਜ ਵੀ ਕਰਵਾ ਰਹੇ ਹਨ ਪਰ ਜੇ ਕੱਚੇ ਟੀਚਰਾਂ ਦੀ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਰਫ ਗੇਟ ਖੋਲ੍ਹਿਆ ਹੈ ਪਰ ਆਪਣੀਆਂ ਮੰਗਾਂ ਨੂੰ ਲੈਕੇ ਇਸੇ ਤਰ੍ਹਾਂ ਡਟੇ ਰਹਿਣਗੇ।

ਇਸ ਦੌਰਾਨ ਕੱਚੇ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਨਾਲ ਉਨ੍ਹਾਂ ਦੀ ਮੰਗ ਨੂੰ ਲੈਕੇ ਗੱਲਬਾਤ ਹੋਈ ਹੈ ਤੇ ਇਸ ਗੱਲਬਾਤ ਦੌਰਾਨ ਉਨ੍ਹਾਂ ਦੀਆਂ ਜੋ ਮੰਗਾਂ ਹਨ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦੇ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨ੍ਹਾਂ ਉਹ ਕੋਈ ਵੱਡਾ ਐਕਸ਼ਨ ਸਰਕਾਰ ਖਿਲਾਫ਼ ਲੈ ਸਕਦੇ ਹਨ।

ਇਹ ਵੀ ਪੜ੍ਹੋ:ਕਪੱਤੀ ਨੂੰਹ ਦਾ ਕਾਰਾ, ਸਹੁਰੇ ਨੂੰ ਪਹੁੰਚਾਇਆ ਹਸਪਤਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.