ETV Bharat / state

ਸਕੂਲੀ ਬੱਚਿਆਂ 'ਚ ਹੋਈ ਝੜਪ - ਸਕੂਲੀ ਬੱਚਿਆਂ 'ਚ ਹੋਈ ਝੜਪ

ਮੋਹਾਲੀ ਦੇ ਸੀਨੀਅਰ ਸੈਕੰਡਰੀ ਸਕੂਲ ਫੇਸ 11 ਵਿੱਚ ਪੜਦੇ ਬੱਚਿਆਂ ਦੇ 2 ਗੁੱਟ ਵਿੱਚ ਮਾਰ ਕੁਟਾਈ ਹੋਣ ਦਾ ਸਮਾਚਾਰ ਆਇਆ ਹੈ। ਲੜਾਈ ਇਸ ਕਦਰ ਵੱਧ ਗਈ ਕਿ ਅਧਿਆਪਕ ਵੀ ਪੱਥਰਾਂ ਦੀ ਭੇਂਟ ਚੜ੍ਹ ਗਏ।

ਸਕੂਲੀ ਬੱਚਿਆਂ 'ਚ ਹੋਈ ਝੜਪ
ਸਕੂਲੀ ਬੱਚਿਆਂ 'ਚ ਹੋਈ ਝੜਪ
author img

By

Published : Oct 28, 2021, 3:05 PM IST

Updated : Nov 16, 2021, 3:31 PM IST

ਮੋਹਾਲੀ: ਮੋਹਾਲੀ(MOHALI) ਦੇ ਸੀਨੀਅਰ ਸੈਕੰਡਰੀ ਸਕੂਲ(Senior secondary school) ਫੇਸ 11 (Phase XI) ਵਿੱਚ ਪੜਦੇ ਬੱਚਿਆਂ ਦੇ ਦੋ ਗੁੱਟ ਵਿੱਚ ਮਾਰ ਕੁਟਾਈ ਹੋਣ ਦਾ ਸਮਾਚਾਰ ਆਇਆ ਹੈ। ਲੜਾਈ ਇਸ ਕਦਰ ਵੱਧ ਗਈ ਕਿ ਅਧਿਆਪਕ ਵੀ ਪੱਥਰਾਂ ਦੀ ਭੇਂਟ ਚੜ੍ਹ ਗਏ। ਪੁਰਸ਼ ਅਧਿਆਪਕਾਂ ਨੇ ਬਾਅਦ ਵਿੱਚ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਬੱਚਿਆਂ ਦੇ ਅੰਦਰ ਗੁੱਸਾ ਇਸ ਕਦਰ ਹਾਵੀ ਸੀ ਕਿ ਉਹ ਬੱਚੇ ਇੱਕ ਦੂਜੇ ਨੂੰ ਬੁਰੀ ਤਰ੍ਹਾਂ ਕੁੱਟਣ ਲੱਗੇ ਹੋਏ ਸਨ। ਬੱਚਿਆਂ 'ਚ ਹਾਹਾਕਾਰ ਮਚੀ ਹੋਈ ਸੀ।

ਸਕੂਲੀ ਬੱਚਿਆਂ 'ਚ ਹੋਈ ਝੜਪ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ(The principal of the school is Paramjit Kaur) ਨੇ ਕਿਹਾ ਕਿ ਉਨ੍ਹਾਂ ਨੇ ਵਾਰ ਵਾਰ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਪੁਲਿਸ ਦੇ ਐਸ.ਐਚ.ਓ (SHO) ਸਾਹਿਬ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਕਿ ਇੱਥੇ ਪੀਸੀਆਰ(PCR) ਖੜ੍ਹੀ ਹੋਣੀ ਚਾਹੀਦੀ ਹੈ। ਪਰ ਪੁਲਿਸ ਨੇ ਨਾ ਕੋਈ ਪੀਸੀਆਰ ਖੜੀ ਕੀਤੀ ਅਤੇ ਨਾ ਕੋਈ ਮੁਲਾਜ਼ਮ ਇੱਥੇ ਖੜ੍ਹਦਾ ਹੈ।

ਉਨ੍ਹਾਂ ਦਾ ਕਹਿਣਾ ਕਿ ਸਕੂਲ ਦੇ ਬਾਹਰ ਦਾ ਮਾਹੌਲ ਖ਼ਰਾਬ ਹੁੰਦਾ। ਪਰ ਅੱਜ ਹਾਲਾਤ ਕੁਝ ਹੋਰ ਸੀ। ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸਕੂਲ ਵਿੱਚ ਆਏ ਪੀ.ਸੀ.ਆਰ ਦੇ ਏ.ਐੱਸ.ਆਈ ਰਮੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਐਸ.ਐਚ.ਓ ਤੋਂ ਘਟਨਾ ਦੀ ਜਾਣਕਾਰੀ ਮਿਲੀ ਸੀ, ਪਰ ਜਦੋਂ ਸਕੂਲ ਵਿੱਚ ਪਹੁੰਚੇ ਤਾਂ ਉਨ੍ਹਾਂ ਦੇ ਸਾਹਮਣੇ ਕੋਈ ਲੜਾਈ ਝਗੜਾ ਨਹੀਂ ਹੋ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਈ ਵਾਰ ਇੱਥੇ ਦੋ ਵਾਰ ਗੇੜੇ ਮਾਰ ਕੇ ਸਕੂਲ ਦੇ ਬਾਹਰ ਤੋਂ ਲੰਘਦੇ ਹਨ। ਪਰ ਲੜਾਈ ਕਦੇ ਨਹੀਂ ਸੀ ਹੋਈ। ਇੰਜ ਹੀ ਮੋਹਾਲੀ (Mohali ) 'ਚ ਹਾਲਾਤ ਇਸ ਤਰ੍ਹਾਂ ਵਿਗੜ ਰਹੇ ਹਨ। ਇੱਕ ਪਾਸੇ ਕਿਤੇ ਸ਼ਰ੍ਹੇਆਮ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ, ਦੂਜੇ ਪਾਸੇ ਦਿਨ ਦਿਹਾੜੇ ਸਕੂਲੀ ਬੱਚੇ ਗੈਂਗਵਾਰ ਦੀ ਤਰ੍ਹਾਂ ਲੜਦੇ ਨਜ਼ਰ ਆਏ ਹਨ।

ਇਹ ਵੀ ਪੜ੍ਹੋ:ਜਲੰਧਰ ‘ਚ ਗੁੰਡਾਦਰਦੀ ਦਾ ਹੋਇਆ ਨੰਗਾ ਨਾਚ

Last Updated : Nov 16, 2021, 3:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.