ਕੁਰਾਲੀ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 'ਮੇਰਾ ਮਕਾਨ ਮੇਰੇ ਨਾਮ' ਦੀ ਸੂਰੂ ਕੀਤੀ ਜਾਣ ਵਾਲੀ ਸਕੀਮ ਦੀ ਲੋਕਾਂ ਨੇ ਇਸ ਫੈਸਲੇ ਦਾ ਪ੍ਰਸ਼ੰਸਾ ਕੀਤੀ ਹੈ। ਇਸ ਫ਼ੈਸਲੇ 'ਤੇ ਚਰਨਜੀਤ ਸਿੰਘ ਚੰਨੀ ਦੇ ਜੱਦੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਵੱਡਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਲਾਲ ਡੋਰੇ ਜਾਂ ਲਾਲ ਲਕੀਰ ਵਾਲੇ ਫ਼ੈਸਲੇ 'ਤੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।
'ਗਰੀਬ ਵਰਗ ਨੂੰ ਮਿਲੇਗਾ ਲਾਭ'
ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਉਨ੍ਹਾਂ ਦੇ ਜੱਦੀ ਪਿੰਡ ਵਾਲਾ ਘਰ ਜੋ ਕਿ ਲਾਲ ਲਕੀਰ ਦੇ ਅੰਦਰ ਆਉਂਦਾ ਹੈ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਕਿ ਇਸ ਤਰ੍ਹਾਂ ਦੀ ਸਕੀਮ ਜੇਕਰ ਲਾਗੂ ਹੋ ਜਾਂਦੀ ਹੈ ਤਾਂ ਇੱਥੇ ਪੰਜਾਬ 'ਚ ਖਾਸ ਕਰਕੇ ਉਹ ਲੋਕ ਜਿਹੜੇ ਗਰੀਬ ਵਰਗ ਨਾਲ ਸਬੰਧਿਤ ਹਨ, ਉਹ ਆਪਣੇ ਮਕਾਨ 'ਤੇ ਲੋਨ ਲੈ ਸਕਦੇ ਹਨ ਅਤੇ ਮਕਾਨ ਖਰੀਦ ਵੇਚ ਵੀ ਸਕਦੇ ਹਨ ਤੇ ਉਨ੍ਹਾਂ ਦਾ ਮਾਲਿਕਾਨਾ ਹੱਕ ਵੀ ਮਕਾਨ 'ਤੇ ਹੋ ਜਾਵੇਗਾ।
'ਮੁੱਖ ਮੰਤਰੀ ਚੰਨੀ ਦਾ ਫੈਸਲਾ ਸ਼ਲਾਘਾਯੋਗ'
ਇਸ ਨੂੰ ਲੈਕੇ ਚਰਨਜੀਤ ਸਿੰਘ ਚੰਨੀ ਦੇ ਚਚੇਰੇ ਭਰਾ ਭੁਪਿੰਦਰ ਸਿੰਘ ਜੋ ਕਿ ਪਿੰਡ ਭਜੋਲੀ 'ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਹੈ, ਉਹ ਬਹੁਤ ਹੀ ਇਤਿਹਾਸਕ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਚੀਜ਼ ਨਾਲ ਹੁਣ ਕੋਈ ਵੀ ਗਰੀਬ ਆਪਣੇ ਮਕਾਨ 'ਤੇ ਲੋਨ ਲੈ ਸਕਦਾ ਹੈ। ਇਸ ਦੇ ਨਾਲ ਹੀ ਸਭ ਤੋਂ ਪਹਿਲੀ ਗੱਲ ਕਿ ਆਪਣੇ ਮਕਾਨ ਨੂੰ ਉਹ ਆਪਣੇ ਨਾਮ 'ਤੇ ਰਜਿਸਟਰੀ ਕਰਵਾ ਸਕਦਾ ਹੈ ਅਤੇ ਨਾਲ ਹੀ ਇਸ ਨੂੰ ਖ਼ਰੀਦ ਤੇ ਵੇਚ ਵੀ ਸਕਦਾ ਹੈ।
ਇਹ ਵੀ ਪੜ੍ਹੋ:ਲਾਲ ਡੋਰੇ 'ਚ ਆਉਣ ਵਾਲੇ ਮਕਾਨਾਂ 'ਤੇ ਚੰਨੀ ਵੱਲੋਂ ਵੱਡੀ ਰਾਹਤ
'ਜਲਦ ਲਾਗੂ ਹੋਵੇ ਸਕੀਮ'
ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਦੇ ਜੱਦੀ ਪਿੰਡ ਦੇ ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਬਿਲਕੁਲ ਇਸ ਤਰ੍ਹਾਂ ਦੇ ਫ਼ੈਸਲੇ ਦੀ ਆਸ ਸੀ ਅਤੇ ਲਾਲ ਡੋਰੇ ਵਾਲੇ ਫੈਸਲੇ 'ਤੇ ਉਹ ਚਰਨਜੀਤ ਚੰਨੀ ਦੀ ਪ੍ਰਸ਼ੰਸਾ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਆਸ ਕਰਦੇ ਹਾਂ ਕਿ ਮੁੱਖ ਮੰਤਰੀ ਦਾ ਇਹ ਫੈਸਲਾ ਜਲਦ ਲਾਗੂ ਵੀ ਹੋਵੇਗਾ ਕਿਉਂਕਿ ਇਸ ਨਾਲ ਆਮ ਲੋਕਾਂ ਨੂੰ ਕਾਫ਼ੀ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਿਥੇ ਆਪਣੇ ਘਰਾਂ ਦੇ ਮਾਲਕੀ ਹੱਕ ਮਿਲਣਗੇ,ਉਥੇ ਹੀ ਪਰਿਵਾਰਿਕ ਝਗੜੇ ਵੀ ਘੱਟ ਜਾਣਗੇ।
'ਗਰੀਬ ਪਰਿਵਾਰ ਤੋਂ ਉੱਠੇ ਹਨ ਚੰਨੀ'
ਇਸ ਦੇ ਨਾਲ ਹੀ ਭਜੋਲੀ ਪਿੰਡ ਦੇ ਰਾਮ ਸਿੰਘ ਦਾ ਕਹਿਣਾ ਕਿ ਉਹ ਮੁੱਖ ਮੰਤਰੀ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਖੁਦ ਗਰੀਬ ਪਰਿਵਾਰ ਤੋਂ ਉੱਠੇ ਹਨ, ਜਿਸ ਕਾਰਨ ਉਹ ਗਰੀਬਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਫੈਸਲੇ ਨੂੰ ਜਲਦ ਲਾਗੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਸਰਕਾਰ ਕੋਲ ਸਮਾਂ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਦਾ ਫਾਇਦਾ ਤਾਂ ਹੀ ਹੋਵੇਗਾ, ਜੇਕਰ ਸਰਕਾਰ ਦੀ ਇਹ ਸਕੀਮ ਲਾਗੂ ਹੁੰਦੀ ਹੈ।
ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਪਿਛਲੇ ਦਿਨੀਂ ਵਜ਼ਾਰਤ ਦੀ ਮੀਟਿੰਗ ਦੌਰਾਨ ਕਈ ਫੈਸਲੇ ਲਏ ਗਏ। ਜਿਸ 'ਚ ਉਨ੍ਹਾਂ ਲਾਲ ਲਕੀਰ/ਲਾਲ ਡੋਰੇ ਅਧੀਨ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਣ ਦਾ ਫੈਸਲਾ ਲਿਆ ਹੈ। ਜਿਸ 'ਚ ਮੁੱਖ ਮੰਤਰੀ ਚੰਨੀ ਵਲੋਂ 'ਮੇਰਾ ਮਕਾਨ ਮੇਰੇ ਨਾਮ' ਸਕੀਮ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਦਾ ਇਹ ਐਲਾਨ ਕਦੋਂ ਅਮਲ 'ਚ ਆਉਂਦਾ ਹੈ ਅਤੇ ਲੋਕਾਂ ਨੂੰ ਕਦੋਂ ਇਸ ਦਾ ਫਾਇਦਾ ਮਿਲਣਾ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ:ਮੁੱਖ ਮੰਤਰੀ ਚੰਨੀ ਦੀ ਹੋਈ ਬੱਲੇ-ਬੱਲੇ, ਵੱਡੇ ਫੈਸਲੇ ਤੋਂ ਖੁਸ਼ ਹੋਏ ਲੋਕ