ਮੋਹਾਲੀ: ਮਹਾਨ ਲੇਖਿਕਾ ਬੀਬੀ ਦਲੀਪ ਕੌਰ ਟਿਵਾਣਾ ਦੀ ਸਿਹਤ ਨਾਜ਼ੁਕ ਹੋਣ ਕਰਨ ਉਨ੍ਹਾਂ ਨੂੰ ਮੋਹਾਲੀ ਦੇ ਮੈਕਸ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੈਕਸ ਹਸਪਤਾਲ 'ਚ ਪੁਹੰਚੇ ਕੇ ਬੀਬੀ ਦਲੀਪ ਕੌਰ ਦੀ ਸਿਹਤ ਦਾ ਸਾਰ ਲਿਆ। ਇਸ ਸੰਬਧ 'ਚ ਬੀਰ ਦਵਿੰਦਰ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।
ਬੀਬੀ ਦਲੀਪ ਕੌਰ ਟਿਵਾਣੀ ਬਹੁਤ ਹੀ ਪ੍ਰਸਿੱਧ ਪਦਮ ਸ੍ਰੀ ਲੇਖਿਕਾ ਹਨ ਜਿਨ੍ਹਾਂ ਨੇ ਮਾਂ ਬੋਲੀ ਦੀ ਸੇਵਾ ਕੀਤੀ ਹੈ। ਦਲੀਪ ਕੌਰ ਨੇ ਵੱਡੇ-ਵੱਡੇ ਅਵਾਰਡ ਹਾਸਲ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਰਸਵਤੀ ਸਨਮਾਨ ਵੀ ਦਿੱਤਾ ਗਿਆ।
ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਦਲੀਪ ਕੌਰ ਦੀ ਸਿਹਤ ਨਾਜ਼ੁਕ ਹੋਣ ਦੀ ਸੂਚਨਾ ਅਖ਼ਬਾਰ 'ਚ ਪੜੀ ਸੀ ਜਿਸ ਦੌਰਾਨ ਉਨ੍ਹਾਂ ਨੇ ਮੋਹਾਲੀ ਦੇ ਮੈਕਸ ਹਸਪਤਾਲ 'ਚ ਜਾ ਕੇ ਦਲੀਪ ਕੌਰ ਦੀ ਸਾਰ ਲਈ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਬੀਬੀ ਦਲੀਪ ਕੌਰ ਨੂੰ ਪੁੱਛਿਆ ਕਿ ਤੁਹਾਡੀ ਸਿਹਤ ਦੀ ਸਾਰ ਲੈਣ ਲਈ ਸਰਕਾਰੀ ਨੁਮਾਇੰਦਾ ਆਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਨਹੀਂ ਆਇਆ ਜਿਸ ਨੂੰ ਸੁਣ ਕੇ ਬੀਰ ਦਵਿੰਦਰ ਹੈਰਾਨ ਹੋ ਗਏ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਲੀਪ ਕੌਰ ਟਿਵਾਣੀ ਦੀ ਸਿਹਤ ਦੀ ਸਾਰ ਲੈਣ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬੀਬੀ ਦਲੀਪ ਕੌਰ ਦੇ ਇਲਾਜ ਦਾ ਜਿੰਮਾ ਲੈਣਾ ਚਾਹੀਦਾ ਹੈ।
ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਸਰਕਾਰ ਤੇ ਅਕਾਲੀ ਪਾਰਟੀ 'ਤੇ ਤੰਜ ਕੱਸਦਿਆਂ ਕਿਹਾ ਕਿ ਜੇ ਟਕਸਾਲੀ ਸਰਕਾਰ ਆਉਂਦੀ ਹੈ ਤਾਂ ਉਹ ਮਹਾਨ ਗੀਤਾਕਾਰਾਂ, ਸਾਹਿਤਕਾਰਾ ਤੇ ਖਿਡਾਰੀਆਂ ਲਈ ਇਸ ਤਰ੍ਹਾਂ ਦੀ ਪੋਲਿਸੀ ਲੈ ਕੇ ਆਉਣਗੇ, ਜਿਸ ਨਾਲ ਉਨ੍ਹਾਂ ਦੀ ਬਿਮਾਰੀ ਦਾ ਇਲਾਜ ਦਾ ਜਿਮ੍ਹਾ ਸੂਬਾ ਸਰਕਾਰ ਸਿਰ ਹੋਵੇਗਾ।
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਦ ਹੀ ਇੱਕ ਤੀਜੀ ਅਕਾਲੀ ਸਰਕਾਰ ਨਜ਼ਰ ਆਵੇਗੀ ਜੋ ਕਿ ਸੂਬਾ ਵਾਸੀਆਂ ਦੇ ਹੱਕ 'ਚ ਕੰਮ ਕਰਕੇ ਉਨ੍ਹਾਂ ਦੀ ਸੇਵਾ ਕਰੇਗੀ।