ETV Bharat / state

ਦੁੱਧ ਦੇ ਰੇਟ ਘਟਾਉਣ 'ਤੇ BKU ਨੇ ਵੇਰਕਾ ਪਲਾਂਟ ਮੁਹਰੇ ਲਗਾਇਆ ਧਰਨਾ - ਮਿਲਕ ਪਲਾਂਟ ਦੇ ਡਾਇਰੈਕਟਰ

ਦੁੱਧ ਉਤਪਾਦਕਾਂ ਦੇ ਰੇਟ ਘਟਾਏ ਜਾਣ ਨੂੰ ਲੈ ਕੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਦਿੱਤਾ ਧਰਨਾ ਗਿਆ ਹੈ। ਕੀਮਤਾਂ ਘਟਾਉਣ ਨੂੰ ਗ਼ਲਤ ਦੱਸਦਿਆਂ ਮਿਲਕ ਪਲਾਂਟ ਦੇ ਡਾਇਰੈਕਟਰ ਦਾ ਪੁਤਲਾ ਫੂਕਿਆ ਗਿਆ।

ਵੇਰਕਾ ਪਲਾਂਟ ਮੁਹਰੇ ਲਗਾਇਆ ਧਰਨਾ
ਵੇਰਕਾ ਪਲਾਂਟ ਮੁਹਰੇ ਲਗਾਇਆ ਧਰਨਾ
author img

By

Published : Feb 10, 2022, 1:08 PM IST

ਮੋਹਾਲੀ: ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਅਤੇ ਦੁੱਧ ਉਤਪਾਦਕਾਂ ਵੱਲੋਂ ਫੇਜ਼ 6 ਵਿਖੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਧਰਨਾ ਦਿੱਤਾ ਗਿਆ। ਦੁੱਧ ਉਤਪਾਦਕਾਂ ਵੱਲੋਂ ਦੁੱਧ ਦੇ ਰੇਟ ਵੇਰਕਾ ਮਿਲਕ ਪਲਾਂਟ ਵੱਲੋਂ ਘੱਟ ਕੀਤੇ ਜਾਣ ਨੂੰ ਲੈ ਕੇ ਕਾਫੀ ਰੋਸ ਜ਼ਾਹਿਰ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰਦੇ ਹੋਏ ਵੇਰਕਾ ਮਿਲਕ ਪਲਾਂਟ ਦੇ ਡਾਇਰੈਕਟਰ ਦਾ ਪੁਤਲਾ ਫੂਕਿਆ ਗਿਆ ਅਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸੈਕਟਰੀ ਗਿਆਨ ਸਿੰਘ ਧੜਾਕ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਇੱਥੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਹਰ ਦਿਨ ਨਵੇਂ ਨਵੇਂ ਅਧਿਕਾਰੀਆਂ ਦਾ ਪੁਤਲਾ ਫੂਕਿਆ ਜਾਵੇਗਾ, ਜੇ ਜ਼ਰੂਰਤ ਪਈ ਤਾਂ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੜਤਾਲ ਲਗਾਤਾਰ ਜਾਰੀ ਰਹੇਗੀ ਜਦ ਤਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ।

ਕਿਸਾਨ ਯੂਨੀਅਨ ਦੇ ਨੁਮਾਇੰਦਿਆ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਵੇਰਕਾ ਮਿਲਕ ਪਲਾਂਟ ਆਪਣੇ ਦੁੱਧ ਤੇ ਆਪਣੇ ਪ੍ਰੋਡਕਟ ਦੇ ਰੇਟ ਵਧਾਉਂਦੇ ਜਾ ਰਿਹਾ ਹੈ, ਜਦਕਿ ਦੁੱਧ ਉਤਪਾਦਕਾਂ ਦੀ ਇੰਨੀ ਜ਼ਿਆਦਾ ਲਾਗਤ ਹੈ। ਆਪਣੀ ਸਮੱਸਿਆ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਚਾਰਾ ਫੀਡ ਹਰੇਕ ਚੀਜ਼ ਮਹਿੰਗੀ ਹੋ ਗਈ ਤੇ ਉਲਟਾ ਉਨ੍ਹਾਂ ਦੇ ਦੁੱਧ ਦੇ ਰੇਟ ਦੀ ਕੀਮਤ ਘਟਾ ਰਿਹਾ ਹੈ, ਜੋ ਕਿ ਸਰਾਸਰ ਗ਼ਲਤ ਹੈ।

ਇਹ ਵੀ ਪੜ੍ਹੋ: ਸੰਤ ਸਮਾਜ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.