ਮੁਹਾਲੀ: ਫੇਸ 8 ਵਿਚ ਅਧਿਆਪਕਾਂ ਵੱਲੋਂ ਧਰਨਾ (Protest) ਚੱਲ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਕੁੱਝ ਅਧਿਆਪਕਾਂ ਨੂੰ ਥਾਣੇ ਲੈ ਆਈ। ਇਸ ਨੂੰ ਲੈ ਕੇ ਆਪ ਆਗੂ ਅਨਮੋਲ ਗਗਨ ਮਾਨ ਆਪਣੇ ਸਾਥੀਆਂ ਸਮੇਤ ਥਾਣੇ ਪਹੁੰਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਅਧਿਆਪਕਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਧਰਨਾ ਦੇ ਰਹੇ ਅਧਿਆਪਕ (Teachers) ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਦਾ ਗਿਆ ਹੈ। ਉਨ੍ਹਾਂ ਵਿਚ ਜ਼ਿਆਦਾਤਰ ਮਹਿਲਾਵਾਂ ਹਨ।ਉਨ੍ਹਾਂ ਕਿਹਾ ਇਕ ਅਧਿਆਪਕ ਬੇਹੋਸ਼ ਹੋ ਗਿਆ ਹੈ ਉਸ ਨੂੰ ਹਸਪਤਾਲ ਲੈ ਕੇ ਗਏ ਹਨ।
ਅਨਮੋਲ ਗਗਨ ਮਾਨ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਆਵੇ ਅਸੀਂ ਸਭ ਤੋਂ ਪਹਿਲਾ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆ ਦੇਵਾਂਗੇ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ। ਇਸ ਮੌਕੇ ਆਪ ਆਗੂ ਦਾ ਕਹਿਣਾ ਹੈ ਕਿ ਅਨਮੋਲ ਗਗਨ ਦੀ ਅਗਵਾਈ ਵਿਚ ਇਹ ਧਰਨਾ ਲਗਾਇਆ ਗਿਆ ਹੈ।
ਅਧਿਆਪਕਾਂ ਦਾ ਕਹਿਣਾ ਹੈ ਕਿ ਬੋਰਡ ਨੇ 48 ਨੰਬਰ ਵਾਲੇ ਨੂੰ ਨੌਕਰੀ ਦੇ ਦਿੱਤੀ ਅਤੇ 65 ਨੰਬਰ ਵਾਲਾ ਬੇਰੁਜ਼ਗਾਰ ਇਸ ਵਿਚ ਭਰਤੀ ਬੋਰਡ ਦੀ ਗਲਤੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
ਉਧਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਕੋਈ ਗ੍ਰਿਫ਼ਤਾਰ ਨਹੀਂ ਕੀਤਾ ਹੈ। ਅਧਿਆਪਕ ਖੁਦ ਗੱਲਬਾਤ ਕਰਨ ਲਈ ਥਾਣੇ ਸਾਡੇ ਨਾਲ ਆਏ ਸਨ। ਉਨ੍ਹਾਂ ਨੇ ਕਿਹਾ ਹੈ ਕਿ ਅਧਿਆਪਕਾ ਵੱਲੋਂ 8 ਫੇਸ ਦੀਆਂ ਲਾਈਟਾਂ ਉਤੇ ਜਾਮ ਲਗਾਇਆ ਗਿਆ ਸੀ।