ਕੁਰਾਲੀ: ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਹਿ ਚੁੱਕੇ ਰਵਿੰਦਰ ਸਿੰਘ ਦੁਮਣਾ ਨੇ ਕੁਰਾਲੀ-ਚੰਡੀਗੜ੍ਹ ਰੋਡ 'ਤੇ ਸਥਿਤ ਖਾਲਸਾ ਸਕੂਲ ਵਿੱਚ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਅਕਾਲੀ ਦਲ 1920 ਦੇ ਹਲਕਾ ਖਰੜ ਅਤੇ ਰੂਪਨਗਰ ਤੋਂ ਕਈ ਨੌਜਵਾਨ ਅਤੇ ਵਰਕਰ ਮੌਜੂਦ ਰਹੇ। ਮੀਟਿੰਗ ਵਿੱਚ ਸੰਬੋਧਨ ਕਰਦੇ ਹੋਏ ਰਵਿੰਦਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਰ ਚੋਣ ਵਿੱਚ ਗੁਰਦੁਆਰੇ ਦੇ ਗੋਲਕ ਦਾ ਪੈਸਾ ਵਰਤਣ ਵਾਲੇ ਬਾਦਲ ਪਰਿਵਾਰ ਨੂੰ ਗੁਰਦੁਆਰੇ ਦੀਆਂ ਗੋਲਕਾਂ ਨੂੰ ਕਬਜ਼ੇ ਤੋਂ ਹਟਾਉਣਾ ਉਨ੍ਹਾਂ ਦਾ ਪਹਿਲਾ ਟੀਚਾ ਹੈ।
ਇਹ ਵੀ ਪੜ੍ਹੋ: "ਕਰਤਾਰਪੁਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਜਾਂਚ ਨੇ ਡੀਜੀਪੀ ਤੇ ਕੈਪਟਨ ਦਾ ਚਿਹਰਾ ਕੀਤਾ ਬੇਨਕਾਬ"
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਐਸਜੀਪੀਸੀ ਚੋਣ ਜਿੱਤਣ ਲਈ ਗ਼ੈਰ-ਸਿੱਖ ਲੋਕਾਂ ਦੇ ਵੀ ਵੋਟ ਬਣਾ ਦਿੱਤੇ ਸਨ। ਉਨ੍ਹਾਂ ਨੇ ਬਾਦਲ ਪਰਿਵਾਰ ਨੂੰ ਬੇਅਦਬੀ ਦੇ ਮੁੱਦੇ 'ਤੇ ਘੇਰਦਿਆਂ ਜੱਮ ਕੇ ਭਡਾਸ ਕੱਢੀ।