ETV Bharat / state

ਮੁਹਾਲੀ 'ਚ ਕਿਸੇ ਸਮੇਂ ਵੀ ਲੱਗ ਸਕਦਾ ਹੈ ਮੁਕੰਮਲ ਲੌਕਡਾਊਨ

ਮੋਹਾਲੀ 'ਚ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ। ਇਸ ਲਈ ਵੀਕੈਂਡ ਲੌਕਡਾਊਨ ਦੀ ਥਾਂ ਕਿਸੇ ਸਮੇਂ ਵੀ ਮੁਕੰਮਲ ਲੌਕ ਡਾਊਨ ਲਗਾਇਆ ਜਾ ਸਕਦਾ ਹੈ। ਇਸ ਬਾਬਤ ਖੁਦ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਗਈ। ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਵੀਕਐਂਡ ਲੌਕਡਾਊਨ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਮੁਕੰਮਲ ਲੌਕਡਾਊਨ ਲਗਾਉਣ ਦੀ ਜ਼ਰੂਰਤ ਨਾ ਪਵੇ।

ਮੋਹਾਲੀ 'ਚ ਕਿਸੇ ਸਮੇਂ ਵੀ ਲੱਗ ਸਕਦਾ ਹੈ ਮੁਕੰਮਲ ਲੌਕਡਾਊਨ

author img

By

Published : May 1, 2021, 9:54 PM IST

ਮੋਹਾਲੀ: ਮੋਹਾਲੀ 'ਚ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ। ਇਸ ਲਈ ਵੀਕੈਂਡ ਲੌਕਡਾਊਨ ਦੀ ਥਾਂ ਕਿਸੇ ਸਮੇਂ ਵੀ ਮੁਕੰਮਲ ਲੌਕ ਡਾਊਨ ਲਗਾਇਆ ਜਾ ਸਕਦਾ ਹੈ। ਇਸ ਬਾਬਤ ਖੁਦ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਗਈ। ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਵੀਕਐਂਡ ਲੌਕਡਾਊਨ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਮੁਕੰਮਲ ਲੌਕਡਾਊਨ ਲਗਾਉਣ ਦੀ ਜ਼ਰੂਰਤ ਨਾ ਪਵੇ। ਇਸ ਦੇ ਨਾਲ ਹੀ ਮੋਹਾਲੀ ਦੇ ਡੀ.ਸੀ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਲੌਕ ਡਾਊਨ ਲਗਾਉਣ ਨਾਲ ਨੌਕਰੀਆਂ ਅਤੇ ਆਮਦਨ ਵਿੱਚ ਕਮੀ ਆਉਂਦੀ ਹੈ। ਮਜ਼ਦੂਰਾਂ ਦਾ ਪਰਵਾਸ ਵੱਧਦਾ ਹੈ ਅਤੇ ਵਿਕਾਸ ਦਰ 'ਚ ਵੀ ਕਮੀ ਆਉਂਦੀ ਹੈ। ਇਸ ਲਈ ਮੁਕੰਮਲ ਲੌਕਡਾਊਨ ਦੀ ਥਾਂ ਸਾਨੂੰ ਆਪਣੀਆਂ ਗਤੀਵਿਧੀਆਂ ਨੂੰ ਰੋਕਣਾ ਚਾਹੀਦਾ ਹੈ ।

ਮੋਹਾਲੀ 'ਚ ਕਿਸੇ ਸਮੇਂ ਵੀ ਲੱਗ ਸਕਦਾ ਹੈ ਮੁਕੰਮਲ ਲੌਕਡਾਊਨ

ਮੋਹਾਲੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਅਪੀਲਾਂ ਲੋਕਾਂ ਨੂੰ ਕੀਤੀਆਂ ਜਾ ਚੁੱਕੀਆਂ ਹਨ ਪਰ ਬਾਵਜੂਦ ਇਸ ਦੇ ਲੋੜੀਂਦੇ ਨਤੀਜੇ ਨਹੀਂ ਨਿਕਲ ਰਹੇ। ਕੇਂਦਰ ਸਰਕਾਰ ਵੱਲੋਂ ਆਪਣੇ ਦਿਸ਼ਾ ਨਿਰਦੇਸ਼ਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਜ਼ਿਲ੍ਹਿਆਂ 'ਚ ਹਫਤੇ 'ਚ10 ਫ਼ੀਸਦੀ ਜਾਂ ਇਸ ਤੋਂ ਵਧੇਰੇ ਪੌਜ਼ੀਟਿਵ ਕੇਸ ਆਉਂਦੇ ਹਨ ਜਾਂ ਜਿੱਥੇ 60 ਫ਼ੀਸਦੀ ਤੋਂ ਵੱਧ ਬੈੱਡ ਵਰਤੋਂ ਅਧੀਨ ਹਨ, ਉੱਥੇ ਲੌਕਡਾਊਨ ਲਗਾਇਆ ਜਾ ਸਕਦਾ ਹੈ। ਜਿਸ 'ਚ ਮੋਹਾਲੀ ਜ਼ਿਲ੍ਹੇ ਦੇ ਮਾਮਲੇ ਦੋਵੇਂ ਸੰਕੇਤਕ ਸੁਝਾਈ ਗਈ ਸੀਮਾ ਤੋਂ ਉੱਪਰ ਹਨ। ਮੁਹਾਲੀ ਦੇ ਐੱਸ.ਐੱਮ.ਓ ਐੱਚ.ਐੱਸ ਚੀਮਾ ਨੇ ਜਾਣਕਾਰੀ ਦਿੱਤੀ ਕਿ 60 ਬੈੱਡ ਉਨ੍ਹਾਂ ਕੋਲ ਮੌਜੂਦ ਹਨ, ਜਿਨ੍ਹਾਂ ਵਿੱਚੋਂ 40 ਮਰੀਜ਼ ਹਰ ਰੋਜ਼ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ, ਇਸ ਮੁਤਾਬਿਕ 60 ਫ਼ੀਸਦੀ ਤੋਂ ਜ਼ਿਆਦਾ ਬੈੱਡ ਹਰ ਰੋਜ਼ ਵਰਤੋਂ ਅਧੀਨ ਹਨ।

ਇਸ ਦੇ ਨਾਲ ਹੀ ਜੇਕਰ ਸਿਹਤ ਵਿਭਾਗ ਦੇ ਅੰਕੜਿਆਂ 'ਤੇ ਵੀ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਪ੍ਰਭਾਵਿਤ ਛੇ ਜ਼ਿਲ੍ਹਿਆਂ 'ਚ ਮੋਹਾਲੀ ਵੀ ਸ਼ਾਮਲ ਹੈ। ਇਥੇ 28 ਅਪ੍ਰੈਲ ਨੂੰ 25.01 ਫੀਸਦੀ ਦਰ ਨਾਲ 867 ਕੋਰੋਨਾ ਪੌਜ਼ੀਟਿਵ ਮਰੀਜ਼ ਦਰਜ ਕੀਤੇ ਗਏ ਜਦਕਿ 29 ਅਪ੍ਰੈਲ ਨੂੰ 27.16 ਫੀਸਦੀ ਦਰ ਨਾਲ 888 ਮਰੀਜ਼ ਅਤੇ 30 ਅਪ੍ਰੈਲ ਨੂੰ 20.03 ਫੀਸਦੀ ਦਰ ਨਾਲ 857 ਮਰੀਜ਼ ਦਰਜ਼ ਕੀਤੇ ਗਏ।

ਇਹ ਵੀ ਪੜ੍ਹੋ:ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.