ਰੂਪਨਗਰ :ਪਿਛਲੇ ਦਿਨੀਂ ਨੰਗਲ ਆਈਟੀਆਈ ਵਿੱਚ ਤੇਂਦੂਏ ਨੇ ਇਕ ਕੁੱਤੇ 'ਤੇ ਹਮਲਾ ਕਰ ਕੇ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਜਿਸਦੇ ਚਲਦੇ ਮਾਹੌਲ ਤਣਾਅਪੂਰਨ ਹੋ ਜਾਣ 'ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਆਈਟੀਆਈ ਦੇ ਕੈਂਪਸ ਵਿੱਚ ਪਿੰਜਰਾ ਲਗਾ ਕੇ ਤੇਂਦੂਏ ਨੂੰ ਕਾਬੂ ਕੀਤਾ ਗਿਆ ਸੀ। ਜਿਸ ਨੂੰ ਮੁੜ ਤੋਂ ਜੰਗਲ ਵਿਚ ਛੱਡਿਆ ਗਿਆ ਸੀ। ਉਥੇ ਹੀ ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ ਦੇ ਨਾਲ ਲਗਦਾ ਸਾਰਾ ਖੇਤਰ ਹਰਿਆ ਭਰਿਆ ਹੋਣ ਕਰਕੇ ਜੰਗਲੀ ਜੀਵਾਂ ਦੀ ਪਹਿਲੀ ਪਸੰਦ ਹੈ। ਇਸ ਖੇਤਰ ਵਿੱਚ ਅਕਸਰ ਇਹ ਜੰਗਲੀ ਜੀਵ ਮਾਰਗ ਉਪਰ ਅਤੇ ਨਾਲ ਲਗਦੇ ਖ਼ੇਤਰ ਵਿਚ ਨਜ਼ਰ ਆ ਜਾਂਦੇ ਹਨ। ਜਿਸ ਕਾਰਨ ਨੰਗਲ ਵੈਟਲੈਂਡ ਨੂੰ ਜੰਗਲੀ ਜੀਵ ਸੁਰੱਖਿਆ ਐਕਟ ਦੀ ਧਾਰਾ 1970 ਦੇ ਤਹਿਤ ਨੰਗਲ ਜੰਗਲੀ ਜੀਵ ਸੈਂਚੂਰੀ ਘੋਸ਼ਿਤ ਕੀਤਾ ਗਿਆ ਹੈ। ਜਿਸਨੂੰ ਲੈ ਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਆਈ ਟੀ ਆਈ ਤੋਂ ਲੈ ਕੇ ਸਤਲੁਜ ਦਰਿਆ ਦੇ ਨਾਲ ਲਗਦੇ ਮਾਰਗ ਉੱਪਰ ਜੰਗਲੀ ਜੀਵ ਸੁਰੱਖਿਆ ਸੈਂਚੂਰੀ ਨੂੰ ਦਰਸਾਉਂਦੇ ਬੋਰਡ ਲਗਾਏ ਗਏ ਸਨ।
ਇਹ ਵੀ ਪੜ੍ਹੋ : Leopard in Nangal : ਨੰਗਲ 'ਚ ਫਿਰ ਦਿਸਿਆ ਤੇਂਦੂਆ, ਸੀਸੀਟੀਵੀ 'ਚ ਕਿਵੇ ਖਾਧਾ ਕੁੱਤਾ, ਇਲਾਕੇ 'ਚ ਦਹਿਸ਼ਤ
ਸੂਚਨਾ ਬੋਰਡਾਂ 'ਤੇ ਮਿਟੇ ਸੰਦੇਸ਼ : ਜਿਸ ਨਾਲ ਮਾਰਗ ਉਪਰੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਇਸ ਸਬੰਧ ਵਿਚ ਜਾਣਕਾਰੀ ਮਿਲ ਜਾਂਦੀ ਸੀ । ਹੁਣ ਉਨ੍ਹਾਂ ਬੋਰਡਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਲਿਖਾਈ ਮਿਟ ਚੁੱਕੀ ਹੈ। ਲੋਕਾਂ ਦੀ ਮੰਗ ਹੈ ਕਿ ਜੰਗਲੀ ਜੀਵ ਸੁਰੱਖਿਆ ਵਿਭਾਗ ਇਸ ਵੱਲ ਧਿਆਨ ਦੇਵੇ ਅਤੇ ਇਨਾਂ ਬੋਰਡਾਂ ਦੀ ਹਾਲਤ ਨੂੰ ਸੁਧਾਰਿਆ ਜਾਵੇ। ਜੇਕਰ ਇਸ ਮਾਮਲੇ 'ਚ ਵਿਭਾਗ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ , ਹੁਣ ਜਲਦੀ ਹੀ ਇਨ੍ਹਾਂ ਦੀ ਹਾਲਤ ਨੂੰ ਸੁਧਾਰ ਕਰਕੇ ਇਨ੍ਹਾਂ ਦੇ ਨਵੇਂ ਲਿਖਾਰੀ ਲਿਖ ਦਿੱਤੀ ਜਾਵੇਗੀ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ ਸੰਜੀਵ ਗੌਤਮ ਨੇ ਕਿਹਾ ਕਿ ਲਗਾਏ ਗਏ ਬੋਰਡਾਂ ਦੀ ਹਾਲਤ ਬਾਰੇ ਵਿਭਾਗ ਨਾਲ ਗੱਲ ਕੀਤੀ ਜਾ ਚੁੱਕੀ ਹੈ ਤੇ ਮਾਮਲਾ ਉਨਾਂ ਦੇ ਧਿਆਨ ਚ ਆ ਗਿਆ ਹੈ ਤੇ ਇਨ੍ਹਾਂ ਨੂੰ ਜਲਦ ਦਰੁਸਤ ਕਰ ਦਿੱਤਾ ਜਾਵੇਗਾ ਜੋ ਅਤਿ ਜਰੂਰੀ ਹੈ। ਜ਼ਿਕਰਯੋਗ ਹੈ ਕਿ ਨੰਗਲ ਵਿਚ ਅਕਸਰ ਹੀ ਲੋਕਾਂ ਦਾ ਘੁੰਮਣ ਜਾਣਾ ਰਹਿੰਦਾ ਹੈ। ਅਜਿਹੇ ਵਿਚ ਲੋਕਾਂ ਦਾ ਮਾਰਗ ਦਰਸ਼ਨ ਕਰਨਾ ਬੇਹੱਦ ਜਰੂਰੀ ਹੈ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਾ ਹੋਵੇ।
ਰਾਤ ਨੂੰ ਨਿਕਲ ਸਮੇਂ ਸਾਵਧਾਨੀ ਵਰਤਣ: ਜ਼ਿਕਰਯੋਗ ਹੈ ਕਿ ਹੀ ਕੈਂਪਸ ਵਿਚ ਇਕ ਤੇਂਦੂਏ ਵੱਲੋਂ ਅੰਦਰ ਵੱਧ ਕੇ ਹਮਲਾ ਕਰਕੇ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ ਅਤੇ ਇਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ। ਜਿਸ ਦੇ ਮੱਦੇਨਜ਼ਰ ਜੰਗਲਾਤ ਵਿਭਾਗ ਦੇ ਕਰਮਚਾਰੀ ਵੱਲੋਂ ਜਗਾ ਦਾ ਮੁਆਇਨਾ ਕੀਤਾ ਗਿਆ ਅਤੇ ਸੀਸੀਟੀਵੀ ਫੁਟੇਜ ਦੇਖੀ ਗਈ ਇਸਦੇ ਨਾਲ ਹੀ ਲੋਕਾਂ ਨੂੰ ਰਾਤ ਨੂੰ ਨਿਕਲ ਸਮੇਂ ਸਾਵਧਾਨੀ ਵਰਤਣ ਹੱਥ ਵਿਚ ਡੰਡਾ ਜਾਂ ਲਾਈਟ ਜ਼ਰੂਰ ਲੈ ਕੇ ਨਿਕਲਣ ਦਾ ਸੁਝਾਅ ਦਿੱਤਾ ਸੀ