ਰੋਪੜ : 20 ਜੁਲਾਈ ਨੂੰ ਪਾਵਰ ਕਲੋਨੀ ਤੋਂ ਹਰਿਦਵਾਰ ਲਈ ਰਵਾਨਾ ਹੋਇਆ ਕਾਵੜ ਯਾਤਰੀਆਂ ਦਾ ਜੱਥਾ ਮੰਗਲਵਾਰ ਨੂੰ ਪਵਿੱਤਰ ਜਲ ਲੈ ਕੇ ਵਾਪਿਸ ਪਾਵਰ ਕਲੋਨੀ ਸਥਿਤ ਸਰਵੇਸ਼ਵਰ ਮੰਦਰ ਵਿੱਚ ਪਹੁੰਚਿਆ।
ਰਣਬੀਰ ਕੁਮਾਰ ਪੱਪੂ ਦੀ ਅਗਵਾਈ ਵਿੱਚ ਕਾਵੜ ਯਾਤਰਾ ਦੇ ਨੌਜਵਾਨਾਂ ਦਾ ਕਲੋਨੀ ਵਾਸੀਆਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੀ ਅਗਵਾਈ ਵਿੱਚ ਬੜੀ ਸ਼ਰਧਾ ਨਾਲ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: ਟਿਹਰੀ ਦੇ ਘੰਟਾ ਘਰ ਸਾਹਮਣੇ ਆਧੁਨਿਕ ਇਮਾਰਤਾਂ ਵੀ ਫੇਲ੍ਹ, ਭੂਚਾਲ ਵੀ ਨਹੀਂ ਹਿਲਾ ਸਕਦਾ
ਇਸ ਮੌਕੇ ਨਗਰ ਕੋਂਸਲ ਪ੍ਰਧਾਨ ਸ: ਮੱਕੜ ਵੱਲੋਂ ਸਾਰੇ ਯਾਤਰੀਆਂ ਨੂੰ ਇੱਕ-ਇੱਕ ਟੀ-ਸ਼ਰਟ ਵੀ ਭੇਂਟ ਕੀਤੀ ਗਈ। ਮੰਦਰ ਕਮੇਟੀ ਅਤੇ ਕਲੋਨੀ ਨਿਵਾਸੀਆਂ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਇੰਜੀ: ਨੰਦ ਕਿਸ਼ੋਰ, ਅਰਜੁਨ ਠਾਕੁਰ, ਜਸਪਾਲ ਕੁਮਾਰ, ਬਲਵਿੰਦਰ ਵਸ਼ਿਸ਼ਟ, ਰੂਪ ਸਿੰਘ, ਸਤਪਾਲ ਸੈਣੀ, ਅੰਕਿਤ ਕੁਮਾਰ, ਮਹੇਸ਼ ਪੂਨੀਆ, ਦੀਪਕ ਚੋਪੜ, ਅਨਿਲ ਕੁਮਾਰ ਆਦਿ ਹਾਜ਼ਿਰ ਰਹੇ।