ETV Bharat / state

Helmet To Sikh Regiment: ਸਿੱਖ ਨੌਜਵਾਨਾਂ ਵੱਲੋਂ ਫੈਸਲੇ ਦੀ ਨਿਖੇਧੀ, ਕਿਹਾ-"ਸਿੱਖਾਂ ਦੀ ਪਛਾਣ ਖੋਹਣਾ ਚਾਹੁੰਦੀ ਕੇਂਦਰ ਸਰਕਾਰ" - helmet wear by sikh army news

ਭਾਰਤੀ ਫੌਜ 'ਚ ਸਿੱਖ ਫੌਜੀਆਂ ਨੂੰ ਫੀਲਡ ਉਪ੍ਰੇਸ਼ਨ ਦੌਰਾਨ ਨਵੇਂ ਬਣੇ ਹੈਲਮਟ ਪਾਉਣਾ ਜ਼ਰੂਰੀ ਕੀਤਾ ਗਿਆ। ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਹੈ ਜਿਸ ਨੂੰ ਸਿੱਖ ਨੌਜਵਾਨਾਂ ਵੱਲੋਂ ਗ਼ਲਤ ਠਹਿਰਾਇਆ ਜਾ ਰਿਹਾ ਹੈ। ਵੇਖੋ ਇਹ ਖਾਸ ਰਿਪੋਰਟ।

Helmet To Sikh Regiment
Helmet To Sikh Regiment
author img

By

Published : Mar 23, 2023, 12:18 PM IST

Updated : Mar 23, 2023, 12:23 PM IST

Helmet To Sikh Regiment: ਸਿੱਖ ਨੌਜਵਾਨਾਂ ਵੱਲੋਂ ਫੈਸਲੇ ਦੀ ਨਿਖੇਧੀ, ਕਿਹਾ-"ਸਿੱਖਾਂ ਦਾ ਪਛਾਣ ਖੋਹਣਾ ਚਾਹੁੰਦੀ ਕੇਂਦਰ ਸਰਕਾਰ"

ਰੂਪਨਗਰ: ਭਾਰਤੀ ਫੌਜ ਵਿੱਚ ਸਿੱਖ ਫੌਜੀਆਂ ਨੂੰ ਫੀਲਡ ਆਪ੍ਰੇਸ਼ਨ ਦੇ ਦੌਰਾਨ ਨਵੇਂ ਬਣੇ ਹੈਲਮਟ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਨੌਜਵਾਨ ਕਿਵੇਂ ਦੇਖਦੇ ਹਨ, ਇਸ਼ ਨੂੰ ਲੈਕੇ ਖਾਸ ਤੌਰ ਉੱਤੇ ਦਸਤਾਰਧਾਰੀ ਨੌਜਵਾਨ ਨਾਲ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ ਹੈ। ਨੌਜਵਾਨਾਂ ਨੇ ਕੇਂਦਰ ਦੇ ਇਸ ਫੈਸਲੇ ਤੋਂ ਅਸਹਿਮਤੀ ਪ੍ਰਗਟਾਈ ਹੈ।

ਕੇਂਦਰ ਸਰਕਾਰ ਸਿੱਖਾਂ ਦਾ ਪਛਾਣ ਖੋਹਣਾ ਚਾਹੁੰਦੀ ਹੈ: ਰੂਪਨਗਰ ਦੇ ਨੌਜਵਾਨ ਜਗਮਨਦੀਪ ਸਿੰਘ ਨਾਲ ਜਦੋਂ ਇਸ ਬਾਬਤ ਗੱਲਬਾਤ ਕੀਤੀ ਹੈ, ਤਾਂ ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਗਲਤ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਪਛਾਣ ਹੁੰਦੀ ਹੈ ਅਤੇ ਉਹ ਪਛਾਣ ਕੇਂਦਰ ਸਰਕਾਰ ਵੱਲੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਿੱਖ ਫ਼ੌਜੀਆਂ ਵੱਲੋਂ ਪਹਿਲਾਂ ਵੀ ਕਈ ਜੰਗਾਂ ਦਸਤਾਰਾਂ ਬੰਨ੍ਹ ਕੇ ਹੀ ਲੜੀਆਂ ਗਈਆਂ ਹਨ। ਉਨ੍ਹਾਂ ਜੰਗਾਂ ਵਿੱਚ ਫਤਹਿ ਵੀ ਪ੍ਰਾਪਤ ਕੀਤੀ ਹੈ। ਪਰ, ਹੁਣ ਦਸਤਾਰਧਾਰੀ ਫੌਜੀਂਆਂ ਨੂੰ ਹੈਲਮਟ ਪੁਆਉਣਾ, ਇਹ ਕੇਂਦਰ ਸਰਕਾਰ ਦਾ ਤੁਗਲਕੀ ਫੈਸਲਾ ਹੈ, ਜੋ ਕਿ ਗ਼ਲਤ ਹੈ। ਨੌਜਵਾਨ ਜਗਮਨ ਸਿੰਘ ਨੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ।

ਸਰਕਾਰ ਇਸ ਫੈਸਲੇ 'ਤੇ ਮੁੜ ਵਿਚਾਰ ਕਰੇ : ਨੌਜਵਾਨਾਂ ਦਾ ਕਹਿਣਾ ਹੈ ਕਿ ਉਦਾਰਣ ਦੇ ਤੌਰ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤੀ ਫੌਜ ਵਿੱਚ ਜੋ ਗੋਰਖਾ ਰੈਜੀਮੈਂਟ, ਰਾਜਪੂਤ ਰੈਜੀਮੈਂਟ ਹੈ ਉਹ ਸਾਰੀਆਂ ਆਪਣੀ-ਆਪਣੀ ਕੌਮਾਂ ਨੂੰ ਪ੍ਰਤਿਨਿਧੀ ਕਰਦੀਆਂ ਹਨ। ਜਦੋਂ ਕਿਤੇ ਵੀ ਕੋਈ ਦੇਸ਼ ਉੱਤੇ ਖ਼ਤਰਾ ਹੁੰਦਾ ਹੈ ਜਾਂ ਕਿਸੇ ਹੋਰ ਦੇਸ਼ ਨਾਲ ਲੜਾਈ ਲੜੀ ਜਾਂਦੀ ਹੈ, ਤਾਂ ਸਿੱਖ ਰੈਜੀਮੈਂਟ ਨੂੰ ਅੱਗੇ ਕੀਤਾ ਜਾਂਦਾ ਹੈ। ਸਰਦਾਰਾਂ ਦਾ ਅਕਸ ਬਹਾਦਰੀ ਵਾਲਾ ਹੈ ਅਤੇ ਬਲੀ ਦਾਨ ਵਾਲਾ ਹੈ ਜਿਸ ਦੀ ਪਛਾਣ ਉਸ ਦੀ ਦਸਤਾਰ ਹੈ ਅਤੇ ਹੁਣ ਇਹ ਪਛਾਣ ਨੂੰ ਖੋਹਿਆ ਜਾ ਰਿਹਾ ਹੈ। ਕੇਂਦਰ ਸਰਕਾਰ ਇਸ ਫੈਸਲੇ ਉੱਤੇ ਮੁੜ ਵਿਚਾਰ ਕਰੇ।

ਪੁਰਾਣੀ ਆਰਮੀ ਐਸੋਸੀਏਸ਼ਨ ਵੱਲੋਂ ਵੀ ਨਿਖੇਧੀ: ਪੁਰਾਣੀ ਆਰਮੀ ਐਸੋਸੀਏਸ਼ਨ ਵੱਲੋਂ ਵੀ ਇਸ ਕੇਂਦਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਗਈ ਹੈ ਕਿ ਭਾਰਤੀ ਫੌਜ ਵਿੱਚ ਸਿੱਖਾਂ ਦੀ, ਜੋ ਸਿੱਖਾਂ ਵੱਖਰੀ ਪਛਾਣ ਉਨ੍ਹਾਂ ਦੀ ਦਸਤਾਰ ਹੈ, ਜੋ ਸਿੱਖ ਫੌਜੀਆਂ ਨੂੰ ਉਨ੍ਹਾਂ ਦੇ ਵਿਰਸੇ ਵਿੱਚ ਮਿਲੀ ਹੈ। ਉਸ ਪਛਾਣ ਨੂੰ ਲਾਂਬੇ ਕਰਨ ਲਈ ਉਸ ਇਹ ਫੈਸਲਾ ਸੁਣਾਇਆ ਗਿਆ ਹੈ।

ਸਿੱਖਾਂ ਦੀ ਪਛਾਣ 'ਤੇ ਹਮਲਾ : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਅਤੇ ਫ਼ੌਜ ਨੂੰ ਸਿੱਖ ਜਜ਼ਬਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਫ਼ੌਜੀਆਂ ਲਈ ਕਰੀਬ 13,000 ਹੈਲਮਟ ਖਰੀਦਣ ਦੇ ਕਦਮ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫ਼ੌਜ ਵੱਲੋਂ ਸਿੱਖ ਫ਼ੌਜੀਆਂ ਲਈ ਹੈਲਮੇਟ ਪਾਉਣ ਦੇ ਪ੍ਰਸਤਾਵ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਕਦਮ 'ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਸਿੱਖਾਂ ਦੀ ਪਛਾਣ 'ਤੇ ਹਮਲਾ ਹੈ।

ਦੱਸ ਦਈਏ ਕਿ ਇਸ ਫੈਸਲੇ ਨਾਲ ਕੇਂਦਰ ਸਰਕਾਰ ਨੇ ਤਰਕ ਦਿੱਤਾ ਸੀ ਕਿ ਆਰਮੀ ਫੀਲਡ ਆਪਰੇਸ਼ਨ ਦੌਰਾਨ ਜਦੋਂ ਜ਼ਿਆਦਾਤਰ ਸਮੇਂ ਗੋਲੀਬਾਰੀ ਹੁੰਦੀ ਹੈ, ਤਾਂ ਇਨ੍ਹਾਂ ਹੈਲਮਟ ਦੇ ਨਾਲ ਫੌਜੀ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਲਈ ਇਹ ਹੈਲਮਟ ਲਾਜ਼ਮੀ ਹਨ।

ਇਹ ਵੀ ਪੜ੍ਹੋ: Operation Amritpal: ਪੁਲਿਸ ਦੀ ਗ੍ਰਿਫ਼ਤ ਤੋਂ ਹਾਲੇ ਵੀ ਬਾਹਰ ਅੰਮ੍ਰਿਤਪਾਲ, ਖੂਫ਼ਿਆ ਏਜੰਸੀਆਂ ਨੇ ਖੰਘਾਲੇ ਬੈਂਕ ਅਕਾਊਂਟ

Last Updated : Mar 23, 2023, 12:23 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.