ETV Bharat / state

ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਤੀਆਂ ਨੂੰ ਕੀਤਾ ਜਲ ਪ੍ਰਵਾਹ - Water flow

ਲਖੀਮਪੁਰ ਖੀਰੀ (Lakhimpur Khiri) ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਨੂੰ ਕਲਸ਼ ਯਾਤਰਾ (Kalash Yatra) ਦੇ ਰੂਪ ਵਿੱਚ ਉਹ ਕੀਰਤਪੁਰ ਸਾਹਿਬ ਵਿਖੇ ਲੈ ਕੇ ਆਏ ਹਨ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ (Gurdwara Patalpuri Sahib) ਦੇ ਨਜ਼ਦੀਕ ਸਤਲੁਜ ਦਰਿਆ ‘ਤੇ ਬਣੇ ਅਸਥਘਾਟ ਵਿਖੇ ਇਹ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਹਨ।

ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਤੀਆਂ ਨੂੰ ਕੀਤਾ ਜਲ ਪ੍ਰਵਾਹ

author img

By

Published : Oct 25, 2021, 5:05 PM IST

ਸ੍ਰੀ ਕੀਰਤਪੁਰ ਸਾਹਿਬ: ਲਖੀਮਪੁਰ ਖੀਰੀ (Lakhimpur Khiri) ਦੇ ’ਚ ਸ਼ਹੀਦ ਹੋਏ ਕਿਸਾਨਾ ਦੀਆਂ ਅਸਤੀਆਂ ਦੀ ਕਲਸ਼ ਯਾਤਰਾ (Kalash Yatra) ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੀ ਤੇ ਗੁਰਦੁਆਰਾ ਪਤਾਲਪੁਰੀ ਸਾਹਿਬ (Gurdwara Patalpuri Sahib) ਦੇ ਨਜ਼ਦੀਕ ਬਣੇ ਅਸਥਘਾਟ ਵਿੱਚ ਇਹ ਅਸਤੀਆਂ ਜਲ ਪ੍ਰਵਾਹ ਕੀਤੀਆਂ ਗਈਆਂ।

ਇਹ ਵੀ ਪੜੋ: ਨੁਕਸਾਨੀ ਗਈ ਫਸਲ ਨੂੰ ਲੈਕੇ ਕਿਸਾਨਾਂ ਨੇ ਸਕੱਤਰੇਤ ਦਾ ਕੀਤਾ ਘਿਰਾਓ

ਕਿਸਾਨ ਆਗੂ ਮਨਜੀਤ ਰਾਏ (Manjeet Rai) ਨੇ ਕਿਹਾ ਕਿ ਲਖੀਮਪੁਰ ਖੀਰੀ (Lakhimpur Khiri) ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਨੂੰ ਕਲਸ਼ ਯਾਤਰਾ (Kalash Yatra) ਦੇ ਰੂਪ ਵਿੱਚ ਉਹ ਕੀਰਤਪੁਰ ਸਾਹਿਬ ਵਿਖੇ ਲੈ ਕੇ ਆਏ ਹਨ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ (Gurdwara Patalpuri Sahib) ਦੇ ਨਜ਼ਦੀਕ ਸਤਲੁਜ ਦਰਿਆ ‘ਤੇ ਬਣੇ ਅਸਥਘਾਟ ਵਿਖੇ ਇਹ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਹਨ।

ਇਸ ਮੌਕੇ ਕਿਸਾਨ ਆਗੂ ਮਨਜੀਤ ਰਾਏ (Manjeet Rai) ਨੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ (BJP government) ਨੂੰ ਹਰ ਤਰ੍ਹਾਂ ਦੇ ਭੁਲੇਖੇ ਮਨ ਵਿੱਚੋਂ ਕੱਢ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇਕਮੁੱਠ ਹਨ ਅਤੇ ਉਨ੍ਹਾਂ ਵਿੱਚ ਕੋਈ ਵੱਖਰੇਵੇਂ ਨਹੀਂ ਹਨ। ਮਨਜੀਤ ਰਾਏ (Manjeet Rai) ਨੇ ਕਿਹਾ ਕਿ ਕੇਂਦਰ ਸਰਕਾਰ ਡੂੰਘੀਆਂ ਸਾਂਝਾਂ ਦੇ ਤਹਿਤ ਕਿਸਾਨਾਂ ਦੇ ਵਿੱਚ ਵਖਰੇਵੇਂ ਖੜ੍ਹੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ, ਪ੍ਰੰਤੂ ਆਪਣੇ ਕਿਸਾਨੀ ਕੰਮਾਂ ਨੂੰ ਲੈ ਕੇ ਕਿਸਾਨ ਆਪਣੇ ਘਰਾਂ ਦੇ ਵਿੱਚ ਗਏ ਹੋਏ ਹਨ, ਪ੍ਰੰਤੂ ਜਦੋਂ ਸੰਯੁਕਤ ਮੋਰਚੇ ਦੇ ਵੱਲੋਂ ਕਾਲ ਦਿੱਤੀ ਜਾਏਗੀ ਤਾਂ ਪਹਿਲਾਂ ਦੀ ਤਰ੍ਹਾਂ ਦਿੱਤੇ ਹੋਏ ਪ੍ਰੋਗਰਾਮ ਦੇ ਤਹਿਤ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਕੇ ਕੇਂਦਰ ਸਰਕਾਰ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਗੇ।

ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਤੀਆਂ ਨੂੰ ਕੀਤਾ ਜਲ ਪ੍ਰਵਾਹ
ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਤੀਆਂ ਨੂੰ ਕੀਤਾ ਜਲ ਪ੍ਰਵਾਹ

ਦੂਜੇ ਪਾਸੇ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਦੇ ਲਈ ਸਿੱਧੇ ਤੌਰ ‘ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਸਾਨ ਆਗੂ ਮਨਜੀਤ ਰਾਏ (Manjeet Rai) ਨੇ ਕਿਹਾ ਕਿ ਬਾਬਾ ਰਾਮਦੇਵ ਵਰਗੇ ਲੋਕ ਜਿਹੜੇ ਕਿਸੇ ਸਮੇਂ ਇਹ ਕਹਿੰਦੇ ਸਨ ਕਿ ਮੋਦੀ ਨੂੰ ਲਿਆਓ ਅਤੇ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਦੇਸ਼ ਵਿੱਚ ਘਟਣਗੀਆਂ, ਪ੍ਰੰਤੂ ਅੱਜ ਕਿੱਥੇ ਚਲੇ ਗਏ ਹਨ।

ਮਨਜੀਤ ਰਾਏ (Manjeet Rai) ਨੇ ਸਿੱਧੇ ਤੌਰ ਤੇ ਤੰਜ ਕੱਸਦਿਆਂ ਭਾਜਪਾ ਨੂੰ ਦੇਸ਼ ਦੇ ਵਿੱਚ ਵਧੀਆ ਹੋਈਆਂ ਤੇਲ ਦੀਆਂ ਕੀਮਤਾਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਉਨ੍ਹਾਂ ਕਿਹਾ ਕਿ ਹੁਣ ਭਾਜਪਾ ਜੋ ਮਰਜ਼ੀ ਕਰ ਲਵੇ ਉਹ ਲੋਕਾਂ ਦੇ ਦਿਲ ਦੇ ਵਿਚੋਂ ਆਪਣਾ ਆਧਾਰ ਗੁਆ ਚੁੱਕੀ ਹੈ ਅਤੇ ਲੋਕ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਕੇ ਹੀ ਸਾਹ ਲੈਣਗੇ।

ਇਹ ਵੀ ਪੜੋ: 27 ਅਕਤੂਬਰ ਨੂੰ ਹੋਵੇਗਾ ਪੰਜਾਬ ਨਿਵੇਸ਼ ਸੰਮੇਲਨ, ਸਰਕਾਰ ਅੱਗੇ ਰਹੇਗੀ ਇਹ ਚੁਣੌਤੀ...

ਦੂਜੇ ਪਾਸੇ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਤੇ ਤੰਜ ਕੱਸਦਿਆਂ ਮਨਜੀਤ ਰਾਏ (Manjeet Rai) ਨੇ ਕਿਹਾ ਕਿ ਇਨ੍ਹਾਂ ਦੇ ਪੱਲੇ ਕੁਝ ਨਹੀਂ ਹੈ ਤੇ ਇਹ ਕੇਵਲ ਆਪਣੀਆਂ ਟਿਕਟਾਂ ਬਚਾਉਣ ਦੇ ਚੱਕਰ ਦੇ ਵਿਚ ਕਿਸਾਨਾਂ ਨੂੰ ਕੇਂਦਰ ਦੇ ਨਾਲ ਮੀਟਿੰਗਾਂ ਕਰਵਾਉਣ ਦੀਆਂ ਗੱਲਾਂ ਆਖ ਰਹੇ ਹਨ। ਮਨਜੀਤ ਰਾਏ (Manjeet Rai) ਨੇ ਕਿਹਾ ਕਿ ਇੱਥੋਂ ਤੱਕ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਵੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਬਿਨਾਂ ਪੁੱਛੇ ਕੁਝ ਵੀ ਕਰਨ ਦੇ ਸਮਰੱਥ ਨਹੀਂ ਹਨ ਇਸ ਲਈ ਪੰਜਾਬ ਭਾਜਪਾ ਤੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.