ਸ੍ਰੀ ਅਨੰਦਪੁਰ ਸਾਹਿਬ :ਪੰਜਾਬ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਪਰ ਅਸਤੀਅਤ ਕੀ ਹੈ ਇਹ ਮੂੰਹ ਬੋਲਦੀਆਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਰਹੇ ਹੋ।ਜਿੱਥੇ ਪਿੰਡ ਦੇ ਲੋਕ ਮੁੱਢਲੀਆਂ ਸਹੂਲਤਾਂ ਦੀ ਮੰਗ ਕਰ ਰਹੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸਦੇ ਦਿਖਾਈ ਦੇ ਰਹੇ ਹਨ।ਲੋਕ ਨੂੰ ਬੂੰਦ ਬੂੰਦ ਪਾਣੀ ਦੇ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਜੱਜਰ ਦੀ ਹੈ ਕਹਾਣੀ ਪਾਣੀ ਲਈ ਟੈੰਕਰ, ਆਸ ਪਾਸ ਦੇ ਪਿੰਡ ਅਤੇ ਦੂਰਦਰਾਜ ਖੂਹਾਂ ਤੋਂ ਪਾਣੀ ਲਿਆਉਣ ਲਯੀ ਮਜਬੂਰ ਹਿਮਾਚਲ ਬੋਰਡਰ ਪਰ ਸਰਪੰਚ ਬਲਜਿੰਦਰ ਸਿੰਘ ਅਤੇ ਪ੍ਰਕਾਸ਼ ਚੰਦਰ ਪ੍ਰਧਾਨ ਮੰਦਰ ਕਮੇਟੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਦੱਸਿਆ ਕਿ ਲੋਕ ਖਾਲੀ ਬਾਲਟੀਆਂ ਲੈਕੇ ਟੂਟੀਆਂ ਨੇੜੇ ਖੜ੍ਹੇ ਹੋਕੇ ਪਾਣੀ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ਅਤੇ ਨਿਰਾਸ਼ ਹੋ ਵਾਪਿਸ ਜਾਣਾ ਪੈਂਦਾ ਹੈ। ਪਿਛਲੇ ਤਿੰਨ ਦਿਨਾਂ ਤੋਂ ਇਸ ਪਿੰਡ ਦੇ ਲੋਕ ਪਾਣੀ ਦੀਆਂ ਬੂੰਦਾਂ ਨੂੰ ਤਰਸ ਰਹੇ ਹਨ ਜਿਸ ਕਰਕੇ ਬੱਚੇ, ਬਜ਼ੁਰਗ ਅਤੇ ਘਰ ਦੀਆਂ ਔਰਤਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰੇਸ਼ਾਨ ਲੋਕਾਂ ਨੇ ਦੱਸਿਆ ਕਿ ਪੀਣ ਦੇ ਪਾਣੀ ਦੇ ਨਾਲ ਨਾਲ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਇੰਤਜਾਮ ਕਰਨਾ ਬਹੁਤ ਔਖਾ ਹੋ ਗਿਆ ਹੈ।ਪਿੰਡ ਵਾਸੀਆਂ ਨੇ ਕਿਹਾ ਕਿ ਡੁੱਬਣ ਨੂੰ ਤਾਂ ਦੋ ਨਹਿਰਾ ਹਨ ਪਰ ਪੀਣ ਨੂੰ ਨਹੀਂ ।
ਉਨ੍ਹਾਂ ਦੱਸਿਆ ਕਿ ਪਾਣੀ ਦੇ ਟੈਂਕਰ 600 ਰੁਪਏ ਦਾ ਮੰਗਵਾ ਕੇ ਗੁਜਾਰਾ ਕਰਨਾ ਪੈ ਰਿਹਾ ਅਤੇ ਅਸੀਂ ਹਰ ਮਹੀਨੇ 150 ਰੁਪਏ ਪਾਣੀ ਦਾ ਬਿਲ ਭਰਦੇ ਹਨ ਪਰ ਸਾਨੂ ਪੀਣ ਦਾ ਪਾਣੀ ਨਸੀਬ ਨਹੀ ਹੋ ਰਿਹਾ ।ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਜਲਦ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ।
ਇਹ ਵੀ ਪੜੋ:ਪੰਜਾਬ 'ਚ ਡਫ਼ਲੀ ਵਜਾਉਣ ਵਾਲਿਆਂ ਦੀ ਦਿੱਲੀ ਜਾ ਕੇ ਤੂਤੀ ਹੋਈ ਬੰਦ !