ETV Bharat / state

ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਸੁਣਾਈ ਕਿਸਾਨਾਂ ਨੂੰ ਵੱਡੀ ਖੁਸ਼ਖ਼ਬਰੀ

ਰਾਣਾ ਕੇਪੀ ਸਿੰਘ (Rana KP Singh) ਸ਼੍ਰੀ ਅਨੰਦਪੁਰ ਸਾਹਿਬ ਲੋਧੀਪੁਰ ਸਥਿਤ ਕੈਲਾਸ਼ ਮਲਟੀ ਸਪੈਸ਼ਲਿਟੀ ਹਸਪਤਾਲ (Kailash Multi Specialty Hospital) ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਲਾਕੇ ਦੇ ਕਿਸਾਨ ਭਰਾਵਾਂ ਦੀ ਮੱਕੀ ਦੀ ਫਸਲ ਬਾਰੇ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹਨ

ਰਾਣਾ ਕੇਪੀ ਸਿੰਘ ਨੇ ਸੁਣਾਈ ਕਿਸਾਨਾਂ ਨੂੰ ਵੱਡੀ ਖੁਸ਼ਖ਼ਬਰੀ

author img

By

Published : Sep 12, 2021, 5:31 PM IST

ਸ੍ਰੀ ਅਨੰਦਪੁਰ ਸਾਹਿਬ: ਕਿਸਾਨਾਂ ਦੀ ਖਰਾਬ ਹੋਈ ਮੱਕੀ ਦੀ ਫਸਲ ਦੇ ਸੰਬੰਧ ਵਿੱਚ ਪ੍ਰਸ਼ਾਸਨ ਨੂੰ ਗੋਦਾਵਰੀ ਦੇ ਲਈ ਆਦੇਸ਼ ਦਿੱਤੇ ਗਏ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ (Speaker Rana KP Singh) ਨੇ ਕਿਹਾ ਜਲਦੀ ਹੀ ਰਾਜ ਸਰਕਾਰ ਨਾਲ ਗੱਲ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ

ਰਾਣਾ ਕੇਪੀ ਸਿੰਘ (Rana KP Singh) ਸ਼੍ਰੀ ਅਨੰਦਪੁਰ ਸਾਹਿਬ ਲੋਧੀਪੁਰ ਸਥਿਤ ਕੈਲਾਸ਼ ਮਲਟੀ ਸਪੈਸ਼ਲਿਟੀ ਹਸਪਤਾਲ (Kailash Multi Specialty Hospital) ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਲਾਕੇ ਦੇ ਕਿਸਾਨ ਭਰਾਵਾਂ ਦੀ ਮੱਕੀ ਦੀ ਫਸਲ ਬਾਰੇ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹਨ ਕਿ ਖਰਾਬ ਹੋਈ ਫਸਲ ਦੀ ਗੋਦਾਵਰੀ ਜਲਦੀ ਤੋਂ ਜਲਦੀ ਕੀਤੀ ਜਾ ਸਕੇ। ਉਹ ਰਾਜ ਸਰਕਾਰ ਨਾਲ ਗੱਲ ਕਰਕੇ ਕਿਸਾਨ ਭਰਾਵਾਂ ਨੂੰ ਬਣਦਾ ਮੁਆਵਜ਼ਾ ਜਲਦੀ ਤੋਂ ਜਲਦੀ ਦਵਾਵਾਂਗੇ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ (Anandpur Sahib) ਵਿੱਚ ਕੀਤੇ ਜਾ ਰਹੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਸਮਾਜ ਵਿੱਚ ਸਹੀ ਕੰਮ ਕਰਨ ਵਾਲੇ ਆਮ ਲੋਕਾਂ ਦੀ ਸਲਾਹ ਨਾਲ ਸਮਾਜ ਦੀ ਤਰੱਕੀ ਲਈ ਕੀਤੇ ਜਾਣ ਵਾਲੇ ਕੰਮ ਹੋਣਗੇ। ਸਾਰੇ ਖੇਤਰਾਂ ਦੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ ਇਸ ਦੇ ਤਹਿਤ ਸਾਰੇ ਵਰਗਾਂ ਦੇ ਲੋਕਾਂ ਨੂੰ ਮਿਲਣ ਤੋਂ ਬਾਅਦ ਇਸ 'ਤੇ ਕੰਮ ਕੀਤਾ ਜਾਵੇ।

ਰਾਣਾ ਕੇਪੀ ਨੇ ਸੁਣਾਈ ਕਿਸਾਨਾਂ ਨੂੰ ਵੱਡੀ ਖੁਸ਼ਖ਼ਬਰੀ

ਇਸ ਮੌਕੇ ਡਾ: ਸੌਰਭ ਸ਼ਰਮਾ, ਕੈਲਾਸ਼ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਐਮ.ਡੀ. ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ (Rana KP Singh) ਦੇ ਅਸ਼ੀਰਵਾਦ ਸਦਕਾ ਉਹ ਉਨ੍ਹਾਂ ਵੱਲੋਂ ਦਿੱਤੀ ਗਈ ਹਰ ਜ਼ਿੰਮੇਵਾਰੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ।

ਦੱਸ ਦਈਏ ਕਿ ਬੀਤੇ ਦਿਨੀਂ ਰੋਪੜ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸੁੰਡੀ ਲੱਗਣ ਨਾਲ ਮੱਕੀ ਦੀ ਫ਼ਸਲ ਦੇ ਮੁਆਵਜ਼ੇ ਲਈ ਬੁੰਗਾ ਸਾਹਿਬ ਜਾਮ ਲਗਾਇਆ ਗਿਆ ਸੀ। ਪ੍ਰਸ਼ਾਸਨ ਵੱਲੋਂ ਲਿਖਤੀ ਅਤੇ ਐੱਸਡੀਐੱਮ ਅਤੇ ਤਹਿਸੀਲਦਾਰ ਵੱਲੋਂ ਧਰਨੇ ਵਿੱਚ ਪਹੁੰਚਕੇ ਵਿਸ਼ਵਾਸ ਦਿਵਾਇਆ ਗਿਆ ਸੀ। ਕਿ ਮਾਲ ਮਹਿਕਮੇ ਵੱਲੋਂ ਗਿਰਦਾਵਰੀ ਜਲਦ ਅਤੇ ਸਹੀ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਬਣਦੀ ਰਿਪੋਰਟ ਸਬੰਧਤ ਮਹਿਕਮੇ ਨੂੰ ਭੇਜ ਦਿੱਤੀ ਜਾਵੇਗੀ। ਸਾਰੇ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਤਿੰਨ ਘੰਟੇ ਬਾਅਦ ਜਾਮ ਖੋਲ੍ਹ ਦਿੱਤਾ ਗਿਆ ਸੀ।

ਉਧਰ ਪੰਜਾਬ 'ਚ ਗੁਲਾਬੀ ਸੁੰਡੀ ਨੇ ਵੀ ਕਿਸਾਨਾਂ ਦੀ ਨੀਂਦ ਉਡਾਈ ਹੋਈ ਹੈ, ਦੇਸ਼ ਦੇ ਅੰਨਦਾਤਾ ਨੂੰ ਹਰ ਵਾਰ ਦੋਹਰੀ ਮਾਰ ਪੈਂਦੀ ਹੈ ਕਦੇ ਕੁਦਰਤ ਦੀ ਮਾਰ ਕਦੇ ਸਰਕਾਰਾਂ ਦੀ ਬੇਰੁੱਖੀ ਦਾ ਸ਼ਿਕਾਰ ਅਕਸਰ ਹੀ ਅੰਨਦਾਤਾ ਹੰਦਾ ਆਇਆ ਹੈ।

ਇਹ ਵੀ ਪੜ੍ਹੋ: ਭੁਪਿੰਦਰ ਪਟੇਲ ਨੂੰ ਚੁਣਿਆ ਗਿਆ ਗੁਜਰਾਤ ਦਾ ਨਵਾਂ ਮੁੱਖ ਮੰਤਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.