ਰੂਪਨਗਰ: ਰੋਪੜ ਦੀ ਟ੍ਰੈਫਿਕ ਪੁਲਿਸ ਨਿਯਮਾਂ ਨੂੰ ਲੈ ਕੇ ਸਖ਼ਤ ਹੋ ਗਈ ਹੈ, ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਪੁਲਿਸ ਵੱਲ਼ੋਂ ਨਾਕਾਬੰਦੀ ਕਰ ਚਲਾਨ ਕੱਟੇ ਜਾ ਰਹੇ ਹਨ।
ਮੀਡੀਆ ਨੂੰ ਚਲਾਨ ਦੀ ਜਾਣਕਾਰੀ ਦਿੰਦੇ ਹੋਏੇ ਟ੍ਰੈਫਿਕ ਇੰਚਾਰਜ ਸੀਤਾ ਰਾਮ ਨੇ ਕਿਹਾ ਬੁਲਟ ਮੋਟਰਸਾਇਕਲ ਦੇ ਪਟਾਕਿਆਂ ਦੇ 5 ਚਲਾਨ ਕੱਟੇ ਗਏ। ਕੋਰੋਨਾ ਦੀ ਹਦਾਇਤਾਂ ਨੂੰ ਅਣਗੌਲਿਆਂ ਕਰਦਿਆਂ ਲੋਕਾਂ ਨੇ ਮਾਸਕ ਨਹੀਂ ਪਾਏ ਤੇ ਇਸਦੇ 22 ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਲਕੇ ਵੀ ਜਾਰੀ ਰਹੇਗੀ।
ਕੋਰੋਨਾ ਦੀਆਂ ਹਿਦਾਇਤਾਂ ਦੀ ਲੋਕ ਪਾਲਨਾ ਨਹੀਂ ਕਰ ਰਹੇ। ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਹੋਰ ਸੂਬੇ ਝੱਲ ਰਹੇ ਹਨ। ਇੱਥੇ ਲੋਕਾਂ ਨੂੰ ਸੱਤਰਕ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਤੋਂ ਬਾਹਰ ਮੂੰਹ ਢੱਕ ਕੇ ਹੀ ਆਉਣ।