ਸ੍ਰੀ ਅਨੰਦਪੁਰ ਸਾਹਿਬ: ਅੱਜ ਨੰਗਲ ਵਿੱਚ ਧੁੰਦ ਨੇ ਬਹੁਤ ਜ਼ਿਆਦਾ ਕਹਿਰ ਵਰਪਾਇਆ ਹੈ। ਵਿਜ਼ੀਬਿਲਟੀ ਵੀ ਬਹੁਤ ਘੱਟ ਗਈ ਹੈ। ਸਰਦੀਆਂ ਦੇ ਇਸ ਮੌਸਮ ਵਿੱਚ ਬਰਸਾਤ ਨਹੀਂ ਹੋਈ, ਪਰ ਠੰਡ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ। ਇਸ ਦੇ ਉੱਤੇ, ਧੁੰਦ ਦੀ ਚਿੱਟੀ ਚਾਦਰ ਕਰਕੇ ਜਿੱਥੇ ਸਾਰਾ ਜਨ-ਜੀਵਨ (Three Trains canceled in Rupnagar) ਪ੍ਰਭਾਵਿਤ ਹੋਇਆ, ਉੱਥੇ ਹੀ ਆਵਾਜਾਈ ਕੀ ਰਫ਼ਤਾਰ ਵੀ ਢੀਲੀ ਪੈ ਗਈ ਹੈ।
ਤਿੰਨ ਰੇਲਾਂ ਰੱਦ: ਕੜਾਕੇ ਦੀ ਸਰਦੀ ਤੇ ਧੁੰਦ ਦੇ ਵਿੱਚ ਵਿਜੀਬਿਲਟੀ ਘਾਟ ਹੋਣ ਕਰ ਕੇ ਆਵਾਜਾਈ ਦੀ ਰਫ਼ਤਾਰ ਘਟੀ ਹੈ। ਲੋਕ ਧੁੰਦ ਅਤੇ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ। ਦੁਕਾਨਦਾਰ ਵੀ ਦੁਕਾਨਾਂ ਛੱਡ ਕੇ ਅੱਗ ਸੇਕਦੇ ਨਜ਼ਰ ਆ ਰਹੇ ਹਨ। ਵਧ ਰਹੀ ਧੁੰਦ ਦੇ ਕਰਕੇ ਰੇਲਵੇ ਵਿਭਾਗ ਨੇ ਤਿੰਨ ਟਰੇਨਾਂ ਰੱਦ ਕੀਤੀਆਂ ਹਨ। ਇਨ੍ਹਾਂ ਵਿਚ ਨੰਗਲ, ਅੰਬਾਲਾ ਵਾਇਆ ਚੰਡੀਗੜ੍ਹ 10.45 ਸਵੇਰੇ 25 ਦਸੰਬਰ ਤੋਂ ਲੈ ਕੇ 24 ਜਨਵਰੀ ਤੱਕ ਇਹ ਟਰੇਨ ਆਉਣਾ ਉੱਤੇ ਜਾਣਾ ਬੰਦ ਹੈ। ਹੋਰ ਨੰਗਲ ਅੰਮ੍ਰਿਤਸਰ 7.20 ਸਵੇਰੇ ਟਰੇਨ 1 ਦਸੰਬਰ ਤੋਂ ਲੈ ਕੇ 28 ਫਰਵਰੀ ਤੱਕ ਇਹ ਟਰੇਨ ਬੰਦ ਰਹੇਗੀ।
![Three Trains canceled due to low visibility](https://etvbharatimages.akamaized.net/etvbharat/prod-images/heavycoldandfogthreetrainscancel_26122022123339_2612f_1672038219_990.jpg)
ਡਾਕਟਰ ਦੀ ਸਲਾਹ, ਠੰਡ ਤੋਂ ਬੱਚ ਕੇ ਰਹੋ: ਧੁੰਦ ਅਤੇ ਸਰਦੀ ਦੇ ਇਸ ਮੌਸਮ ਵਿਚ ਡਾਕਟਰ ਸੰਜੀਵ ਗੌਤਮ ਦਾ ਕਹਿਣਾ ਹੈ ਕਿ ਮੌਸਮ ਦੀ ਬੇਰੁਖ਼ੀ ਕਰਕੇ ਸਰਦੀ ਦੇ ਇਸ ਮੌਸਮ ਵਿੱਚ ਬਰਸਾਤ ਹਾਲੇ ਤੱਕ ਨਹੀਂ ਹੋਈ। ਇਸ ਕਰਕੇ ਸਰਦੀ ਪੈ ਰਹੀ ਹੈ। ਸਰਦੀ ਉੱਤੇ ਤੋਂ ਬਚਣ ਲਈ ਹਰ ਇਕ ਵਿਅਕਤੀ ਨੂੰ (low visibility in Sri Anandpur Sahib) ਪੋਸ਼ਟਿਕ ਨਾਸ਼ਤਾ, ਫਲ ਫਰੂਟ ਖਾਣੇ ਚਾਹੀਦੇ ਹਨ। ਸਰਦੀ ਕਰਕੇ ਲੋਕਾਂ ਨੂੰ ਖੰਘ, ਜ਼ੁਕਾਮ, ਗਲਾ ਖਰਾਬ, ਪੇਟ ਦਰਦ ਵਰਗੀਆਂ ਬੀਮਾਰੀਆਂ ਲੱਗ ਰਹੀਆਂ ਹਨ। ਜੇਕਰ ਇਸ ਸਰਦੀ ਵਿੱਚ ਧੁੰਦ ਵਿੱਚ ਤੁਹਾਨੂੰ ਘਰੋਂ ਬਾਹਰ ਨਿਕਲਣਾ ਪੈ ਰਿਹਾ ਹੈ, ਤਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਮੂੰਹ ਹੱਥ ਪੈਰ ਢੱਕ ਲਓ, ਤਾਂ ਜੋ ਤੁਹਾਨੂੰ ਸਰਦੀ ਨਾ ਲੱਗ ਸਕੇ।
ਇਹ ਵੀ ਪੜ੍ਹੋ: ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਿੱਲੀ ’ਚ ਵੀਰ ਬਾਲ ਦਿਵਸ ਸਮਾਗਮ, ਪੀਐਮ ਮੋਦੀ ਨੇ ਕਿਹਾ- ਸਾਨੂੰ ਅਪਣਾ ਅਤੀਤ ਜਾਣਨ ਦਾ ਮੌਕਾ ਮਿਲਿਆ