ਰੂਪਨਗਰ: ਨੂਰਪੁਰ ਬੇਦੀ ਦੇ ਅਧੀਨ ਪੈਂਦੇ ਪਿੰਡ ਸਮੀਰੋਵਾਲ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਣ ਬਣ ਗਈ, ਜਦੋਂ ਰਾਤ ਦੇ ਸਮੇਂ ਦੌਰਾਨ ਚੋਰਾਂ ਦੇ ਵਲੋਂ ਚਾਰ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਮੁਤਾਬਿਕ ਚੋਰਾਂ ਦੀ ਗੱਡੀ ਦਾ ਪਿੱਛਾ ਕਰਕੇ ਪਿੰਡ ਦੇ ਨੌਜਵਾਨਾਂ ਨੇ ਉਕਤ ਚੋਰਾਂ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਇਨ੍ਹਾਂ ਨੂੰ ਪਿੰਡ ਲਿਆਂਦਾ ਗਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪੁਲਿਸ ਦੇਰੀ ਨਾਲ ਪਹੁੰਚੀ : ਜਾਣਕਾਰੀ ਮੁਤਾਬਿਕ ਇਸ ਮੌਕੇ ਉੱਤੇ ਪੁਲਿਸ ਦੇਰੀ ਨਾਲ ਪਹੁੰਚੀ ਅਤੇ ਉਕਤ ਪਿੰਡ ਵਾਸੀਆਂ ਨੂੰ ਸ਼ਾਂਤ ਕਰਵਾਉਣ ਦੇ ਲਈ ਲਗਭਗ ਦੋ ਘੰਟੇ ਦਾ ਸਮਾਂ ਲੱਗ ਗਿਆ ਅਤੇ ਪਿੰਡ ਵਾਸੀਆਂ ਵੱਲੋਂ ਉਕਤ ਚੋਰਾਂ ਨੂੰ ਪਿੰਡ ਵਿੱਚ ਹੀ ਪੁੱਛ ਪੜਤਾਲ ਕੀਤੀ ਗਈ ਅਤੇ ਪੁਲਿਸ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। ਪਰ ਲਗਭਗ ਦੋ ਘੰਟੇ ਦੀ ਪੁਲਿਸ ਨਾਲ ਗੱਲਬਾਤ ਤੋਂ ਬਾਅਦ ਉਕਤ ਚੋਰਾਂ ਤੋਂ ਇੱਕ ਚੋਰ ਨੂੰ ਨਾਲ ਲੈ ਕੇ ਪੁਲਿਸ ਚਲੀ ਗਈ ਅਤੇ ਉਨ੍ਹਾਂ ਦੇ ਤੀਜੇ ਸਾਥੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਗ੍ਰਿਫ਼ਤਾਰ ਕਰਨ ਅਤੇ ਦੂਸਰੇ ਸਾਥੀ ਨੂੰ ਕਮਿਊਨਟੀ ਸੈਂਟਰ ਦੇ ਵਿੱਚ ਰੱਖਣ ਉੱਤੇ ਸਹਿਮਤੀ ਬਣ ਗਈ।
ਇਹ ਵੀ ਪੜ੍ਹੋ : Thieves in Civil Hospital: ਫਿਰੋਜ਼ਪੁਰ 'ਚ ਚੋਰਾਂ ਨੇ ਸਿਵਲ ਹਸਪਤਾਲ ਨੂੰ ਬਣਾਇਆ ਨਿਸ਼ਾਨਾ, ਏਸੀ ਪਾਈਪਾਂ ਤੇ ਹੋਰ ਸਮਾਂ ਉੱਤੇ ਕੀਤਾ ਹੱਥ ਸਾਫ
ਇਸ ਮੌਕੇ 'ਤੇ ਪਿੰਡ ਵਾਸੀਆਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਉਕਤ ਚੋਰ ਸਵਿਫਟ ਗੱਡੀ ਵਿੱਚ ਪਿੰਡ ਦੇ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਦੇ ਵਲੋਂ ਪਿੰਡ ਦੇ 4 ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਰਹੇ ਸੀ ਤਾਂ ਚੋਰਾਂ ਦੀ ਭਿਣਕ ਇਕ ਨੌਜਵਾਨ ਨੂੰ ਲੱਗੀ, ਜਿਸਦੇ ਵੱਲੋਂ ਉਕਤ ਚੋਰਾਂ ਦਾ ਪਿੱਛਾ ਕੀਤਾ ਗਿਆ ਹੈ ਪਿੰਡ ਕਲਮਾ ਨਜ਼ਦੀਕ ਉਕਤ ਚੋਰਾਂ ਨੂੰ ਕਾਬੂ ਕਰਕੇ ਪਿੰਡ ਦੇ ਵਿੱਚ ਲਿਆਂਦਾ ਗਿਆ। ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਪਿੰਡ ਵਾਸੀ ਬੜੇ ਗੁੱਸੇ ਵਿਚ ਸਨ ਜਿਨ੍ਹਾਂ ਨੇ ਉਕਤ ਚੋਰਾਂ ਨੂੰ ਘੇਰ ਲਿਆ ਅਤੇ ਸਥਿਤੀ ਤਨਾਅਪੂਰਵਕ ਬਣ ਗਈ। ਹਾਲਾਂਕਿ ਇਸ ਮਾਮਲੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।